Share on Facebook Share on Twitter Share on Google+ Share on Pinterest Share on Linkedin ਇਟਲੀ ਸਰਕਾਰ ਨੇ ਬਣਾਏ ਨਵੇਂ ਕਾਨੂੰਨ: ਨਵ ਵਿਆਹੁਤਾ ਜੋੜੇ, ਬੱਚਿਆਂ ਤੇ ਬਜ਼ੁਰਗਾਂ ਨੂੰ ਨਹੀਂ ਮਿਲੇ ਵੀਜੇ ਨਬਜ਼-ਏ-ਪੰਜਾਬ ਬਿਊਰੋ, ਮਿਲਾਨ\ਇਟਲੀ, 25 ਅਗਸਤ: ਇਟਲੀ ਸਰਕਾਰ ਵੱਲੋੱ ਦੇਸ਼ ਅੰਦਰ ਵਿਦੇਸ਼ੀਆਂ ਦੀ ਵਧ ਰਹੀ ਅਬਾਦੀ ਅਤੇ ਆਮਦ ਨੂੰ ਰੋਕਣ ਲਈ ਨਵੇਂ ਕਾਨੂੰਨ ਬਣਾਏ ਗਏ ਹਨ। ਜਿਸ ਕਰਕੇ ਇੱਥੇ ਰਹਿਣ ਵਾਲੇ ਵਿਦੇਸ਼ੀਆਂ ਦੇ ਪੇਪਰ ਵਰਕ ਨੂੰ ਲੈ ਕੇ ਬਹੁਤ ਸਾਰੀਆਂ ਮੁਸ਼ਕਲਾਂ ਵਧੀਆਂ ਹਨ ਅਤੇ ਦੂਜੇ ਇਨ੍ਹਾਂ ਨਵੇੱ ਅਤੇ ਅਧੂਰੇ ਕਾਨੂੰਨਾਂ ਦਾ ਸ਼ਿਕਾਰ ਲੋਕ ਜਿੱਥੇ ਇਟਲੀ ਦੇ ਸਰਕਾਰੀ ਦਫ਼ਤਰਾਂ ਵਿਚ ਖੱਜਲ ਖੁਆਰ ਹੋ ਰਹੇ ਹਨ। ਉਥੇ ਹੀ ਇਟਲੀ ਦੀ ਦਿੱਲੀ ਅੰਬੈਸੀ ਵਿਚ ਵੀਜ਼ਾ ਲੈਣ ਵਾਲਿਆਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 10-10 ਮਹੀਨੇ ਦਾ ਸਮਾਂ ਅਤੇ ਪੈਸਾ ਖਰਾਬ ਕਰਨ ਤੋੱ ਬਾਅਦ ਵੀ ਬਹੁਤ ਸਾਰੇ ਫੈਮਿਲੀ ਵੀਜ਼ੇ ਵਾਲਿਆਂ ਨੂੰ, ਜਿਨ੍ਹਾਂ ਕੋਲ ਸਾਰੇ ਲੋੜੀਂਦੇ ਪੇਪਰ ਹੋਣ ਦੀ ਸੂਰਤ ਵਿਚ ਵੀ ਇਟਲੀ ਦਾ ਵੀਜ਼ਾ ਨਹੀਂ ਮਿਲ ਰਿਹਾ। ਜਿਨ੍ਹਾਂ ਵਿੱਚ ਜ਼ਿਆਦਾਤਰ ਨਵ-ਵਿਆਹੁਤਾ ਜੋੜੇ, ਪੱਕੇ ਤੌਰ ਤੇ ਰਹਿਣ ਵਾਲਿਆਂ ਦੇ ਮਾਂ-ਬਾਪ ਅਤੇ ਵਰਕ ਪਰਮਿਟ ਵਾਲੇ ਵੀਜ਼ਿਆ ਨਾਲ ਸਬੰਧਤ ਫਾਈਲਾਂ ਨੂੰ ਲੰਬੇ ਸਮੇੱ ਤੱਕ ਲਟਕਾਉਣ ਤੋੱ ਬਾਅਦ ਬਹਾਨੇ ਲਗਾ ਕੇ ਵੀਜ਼ਾ ਦੇਣ ਤੋੱ ਇਨਕਾਰ ਕੀਤਾ ਜਾ ਰਿਹਾ ਹੈ। ਜਦਕਿ ਇਟਲੀ ਰਹਿਣ ਵਾਲੇ ਬਸ਼ਿੰਦਿਆ ਦਾ ਕਹਿਣਾ ਹੈ ਕਿ ਜਦੋਂ ਉਹ ਸਰਕਾਰ ਨੂੰ ਲੋੜੀਂਦੇ ਟੈਕਸ ਭਰਦੇ ਹਨ ਅਤੇ ਵੀਜ਼ੇ ਲਈ ਸਾਰੇ ਲੋੜੀਂਦੇ ਕਾਗਜ਼ਾਤ ਹੋਣ ਦੇ ਬਾਵਜੂਦ ਵੀਜ਼ਾ ਨਾ ਦੇਣਾ ਉਨ੍ਹਾਂ ਦੀ ਸਮਝ ਤੋੱ ਬਾਹਰ ਹੈ। ਭਾਰਤੀਆਂ ਨਾਲ ਹੋ ਰਹੇ ਵਿਤਕਰੇ ਦੀਆਂ ਭਾਰਤ ਦੀਆਂ ਰੋਮ ਅਤੇ ਮਿਲਾਨ ਅੰਬੈਸੀਆਂ ਨੂੰ ਬਹੁਤ ਸਾਰੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ, ਜਿਸ ਸਬੰਧ ਭਾਰਤੀ ਹਾਈ ਕਮਿਸ਼ਨਰ ਦਾ ਕਹਿਣਾ ਹੈ ਕਿ ਵੀਜ਼ਾ ਦੇਣਾ ਜਾਂ ਨਾ ਦੇਣਾ ਇਟਲੀ ਸਰਕਾਰ ਦਾ ਕਾਨੂੰਨ ਅਧਿਕਾਰ ਹੈ ਪਰ ਪਟਿਆਲਾ ਹਾਊਸ ਜਾਂ ਭਾਰਤ ਸਰਕਾਰ ਦੇ ਮਨਜ਼ੂਰਸ਼ੂਦਾਂ ਕੇੱਦਰਾਂ ਵੱਲੋੱ ਟੈਸਟ ਕੀਤੇ ਸਹੀ ਪੇਪਰਾਂ ਨੂੰ ਗਲਤ ਠਹਿਰਾਉਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਲੋਕਾਂ ਦੀਆਂ ਮੁਸ਼ਕਲਾਂ ਸਬੰਧੀ ਭਾਰਤ ਦੀਆਂ ਰੋਮ ਅਤੇ ਮਿਲਾਨ ਅੰਬੈਸੀਆਂ ਵੱਲੋੱ ਇਟਲੀ ਦੀ ਦਿੱਲੀ ਵਿਚਲੀ ਅੰਬੈਸੀ ਨੂੰ ਈ.ਮੇਲ ਜਾਂ ਹੋਰ ਸਾਧਨਾਂ ਰਾਹੀ ਵਧੀਕੀਆਂ ਲਈ ਜਵਾਬ ਤਲਬ ਕੀਤਾ ਜਾ ਰਿਹਾ ਹੈ। ਜੈ ਸਿੰਘ ਨਾਮੀ ਵਿਅਕਤੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਸ ਦੇ ਮਾਤਾ ਪਹਿਲਾਂ ਵੀ ਉਨ੍ਹਾਂ ਕੋਲ ਇਟਲੀ ਆਉੱਦੇ ਜਾਂਦੇ ਹਨ ਹੁਣ ਜਦਕਿ ਉਨ੍ਹਾਂ ਦੀ ਉਮਰ ਦਾ ਖਿਆਲ ਕਰਦਿਆਂ ਮੈਂ ਉਨ੍ਹਾਂ ਨੂੰ ਪੱਕੇ ਤੌਰ ਤੇ ਇਟਲੀ ਬੁਲਾਉਣ ਲਈ ਸਾਰੇ ਲੋੜੀਂਦੇ ਪੇਪਰ ਤਿਆਰ ਕਰ ਕੇ ਭੇਜੇ ਤਾਂ ਅੰਬੈਸੀ ਨੇ ਇਹ ਕਹਿ ਕੇ ਵੀਜ਼ਾ ਦੇਣ ਤੋੱ ਨਾਂਹ ਕਰ ਦਿੱਤੀ ਕਿ ਉਨ੍ਹਾਂ ਕੋਲ ਜਾਇਦਾਦ ਹੈ, ਇਸ ਲਈ ਉਨ੍ਹਾਂ ਨੂੰ ਵੀਜ਼ਾ ਨਹੀੱ ਦਿੱਤਾ ਜਾ ਸਕਦਾ। ਬਿਨੈਕਾਰ ਦਾ ਕਹਿਣਾ ਹੈ ਕਿ ਜਾਇਦਾਦ ਹੋਣਾ ਅਤੇ ਸਾਂਭ-ਸੰਭਾਲ 2 ਵੱਖ-ਵੱਖ ਵਿਸ਼ੇ ਹਨ, ਜਿਸ ਤੋੱ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਭਾਰਤੀ ਲੋਕ ਦਿੱਲੀ ਅੰਬੈਸੀ ਅਧਿਕਾਰੀਆਂ ਦੀ ਬੇਰੁਖੀ ਦਾ ਕਿਸ ਤਰ੍ਹਾਂ ਸ਼ਿਕਾਰ ਹੋ ਰਹੇ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ