Share on Facebook Share on Twitter Share on Google+ Share on Pinterest Share on Linkedin ਇਟਲੀ ਦੇ ਹੀਰਾ ਗਰੁੱਪ ਵੱਲੋਂ ਪੰਜਾਬ ਵਿੱਚ ਅਤਿ-ਆਧੁਨਿਕ ਐਫਲੂਐਂਟ ਟਰੀਟਮੈਂਟ ਪਲਾਂਟ ਸਥਾਪਿਤ ਕਰਨ ਦਾ ਪ੍ਰਸਤਾਵ ਹੀਰਾ ਗਰੁੱਪ ਦੇ ਵਫ਼ਦ ਵੱਲੋਂ ਲੰਡਨ ਵਿੱਚ ਮੁੱਖ ਮੰਤਰੀ ਨਾਲ ਮੀਟਿੰਗ, ਸੂਬੇ ਵਿੱਚ ਅਧਿਅਨ ਲਈ ਛੇਤੀ ਟੀਮ ਭੇਜੀ ਜਾਵੇਗੀ ਨਬਜ਼-ਏ-ਪੰਜਾਬ ਬਿਊਰੋ, ਲੰਡਨ, 13 ਸਤੰਬਰ: ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀਆਂ ਉਦਯੋਗ ਪੱਖੀ ਨੀਤੀਆਂ ਤੋਂ ਉਤਸ਼ਾਹਤ ਹੋ ਕੇ ਇਟਲੀ ਦੇ ਬਹੁ-ਉਪਯੋਗੀ ਹੀਰਾ ਗਰੁੱਪ ਨੇ ਬੀ.ਓ.ਟੀ. ਆਧਾਰ ’ਤੇ ਪੰਜਾਬ ਵਿੱਚ ਸਨਅਤੀ ਰਹਿੰਦ-ਖੂੰਹਦ ਕਨਵਰਜ਼ਨ ਪ੍ਰੋਜੈਕਟ ਸਥਾਪਿਤ ਕਰਨ ਵਿੱਚ ਭਾਰੀ ਦਿਲਚਸਪੀ ਦਿਖਾਈ ਹੈ। ਇਹ ਜਾਣਕਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੰਪਨੀ ਦੇ ਇਕ ਉੱਚ ਪੱਧਰੀ ਵਫ਼ਦ ਨੇ ਦਿੱਤੀ ਜੋ ਮੰਗਲਵਾਰ ਸ਼ਾਮ ਨੂੰ ਉਨ੍ਹਾਂ ਨੂੰ ਮਿਲਿਆ। ਮੁੱਖ ਮੰਤਰੀ ਅੱਗੇ ਆਪਣੀ ਪੇਸ਼ਕਾਰੀ ਦੌਰਾਨ ਵਫਦ ਨੇ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਸਨਅਤੀ ਰਹਿੰਦ-ਖੂੰਹਦ ਤੋਂ ਬਿਜਲੀ ਪੈਦਾ ਕਰਨ ਦਾ ਸੁਝਾਅ ਪੇਸ਼ ਕੀਤਾ ਜੋ ਕਿ ਸੂਬੇ ਵਿੱਚ ਪ੍ਰਦੂਸ਼ਨ ਨਾਲ ਨਿਪਟਣ ਲਈ ਮਦਦਗਾਰ ਹੋਵੇਗਾ। ਮੁੱਖ ਮੰਤਰੀ ਵੱਲੋਂ ਦਿੱਤੇ ਗਏ ਸੁਝਾਅ ਮੁਤਾਬਕ ਵਫਦ ਨੇ ਠੋਸ ਪ੍ਰੋਜੈਕਟ ਦੇ ਵਾਸਤੇ ਸੂਬੇ ਵਿੱਚ ਇਕ ਅਧਿਅਨ ਕਰਵਾਉਣ ’ਤੇ ਵੀ ਸਹਿਮਤੀ ਪ੍ਰਗਟਾਈ। ਵਫਦ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਦਾ ਗਰੁੱਪ ਛੇਤੀ ਹੀ ਲੁਧਿਆਣਾ ਅਤੇ ਜਲੰਧਰ ਵਿਖੇ ਇਕ ਤਕਨੀਕੀ ਟੀਮ ਭੇਜੇਗਾ ਜੋ ਕਿ ਵੱਡੀ ਗਿਣਤੀ ਸਥਾਨਿਕ ਸਨਅਤਾਂ ਵੱਲੋਂ ਪੈਦਾ ਕੀਤੇ ਜਾਂਦੇ ਤਰਲ ਰਹਿੰਦ-ਖੂੰਹਦ ਦੀ ਕਿਸਮ ਦਾ ਵਿਸ਼ਲੇਸ਼ਣ ਕਰੇਗਾ ਅਤੇ ਉਸ ਤੋਂ ਬਾਅਦ ਇਕ ਵਿਸਤ੍ਰਿਤ ਪ੍ਰਸਤਾਵ ਤਿਆਰ ਕਰੇਗਾ। ਮੀਟਿੰਗ ਤੋਂ ਬਾਅਦ ਵਿਸਤ੍ਰਿਤ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਗਰੁੱਪ ਦੇ ਡੀ.ਐਸ.ਐਸ.ਆਈ. ਗਲੋਬਲ ਲਿਮਟਿਡ ਦੇ ਉਪ ਚੇਅਰਮੈਨ ਅਦਿੱਤਯਾ ਖੰਨਾ ਦੀ ਅਗਵਾਈ ਵਿੱਚ ਵਫ਼ਦ ਨੇ ਕਿਹਾ ਕਿ ਪ੍ਰਸਤਾਵਿਤ ਟਰੀਟਮੈਂਟ ਪਲਾਂਟ ਅਤਿ-ਆਧੁਨਿਕ ਸੁਵਿਧਾਵਾਂ ਵਾਲਾ ਹੋਵੇਗਾ। ਪ੍ਰਸਤਾਵ ਦਾ ਸੁਵਾਗਤ ਕਰਦੇ ਹੋਏ ਮੁੱਖ ਮੰਤਰੀ ਨੇ ਹੀਰਾ ਗਰੁੱਪ ਨੂੰ ਇਸ ਉੱਦਮ ਵਾਸਤੇ ਸਰਕਾਰ ਵੱਲੋਂ ਪੂਰੀ ਮਦਦ ਦੇਣ ਦਾ ਭਰੋਸਾ ਦਵਾਇਆ। ਉਨ੍ਹਾਂ ਵਫਦ ਨੂੰ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਸੂਬੇ ਵਿੱਚ ਬਿਜ਼ਨਸ ਨੂੰ ਸੁਖਾਲਾ ਬਣਾਉਣ ਲਈ ਅਨੇਕਾਂ ਕਦਮ ਚੁੱਕੇ ਗਏ ਹਨ। ਮੁੱਖ ਮੰਤਰੀ ਨੇ ਇਟਲੀ ਅਤੇ ਯੂਰਪ ਵਿੱਚ ਵਾਤਾਵਰਨ ਸੇਵਾਵਾਂ, ਊਰਜਾ ਸਰੋਤਾਂ ਅਤੇ ਵਾਟਰ ਸਾਇਕਲਿੰਗ ਵਿੱਚ ਕੰਪਨੀ ਵੱਲੋਂ ਪ੍ਰਬੰਧਨ ਦੇ ਖੇਤਰ ’ਚ ਕੀਤੀਆਂ ਕੋਸ਼ਿਸ਼ਾਂ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਦੁਵੱਲੇ ਹਿੱਤਾਂ ਵਾਲੇ ਹੋਰਨਾਂ ਖੇਤਰਾਂ ਵਿੱਚ ਵੀ ਇਸ ਗਰੁੱਪ ਨਾਲ ਭਾਈਵਾਲੀ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਦਾ ਸੁਝਾਅ ਦਿੱਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ