Share on Facebook Share on Twitter Share on Google+ Share on Pinterest Share on Linkedin ਮੁਲਾਜ਼ਮ ਮੰਗਾਂ ਸਬੰਧੀ ਆਈਟੀਆਈ ਮੁਲਾਜ਼ਮ ਯੂਨੀਅਨ ਦਾ ਵਫ਼ਦ ਵਧੀਕ ਡਾਇਰੈਕਟਰ ਨੂੰ ਮਿਲਿਆ ਦਲਿਤ ਮੁਲਾਜ਼ਮਾਂ ਨਾਲ ਜ਼ਿਆਦਤੀਆਂ ਬਰਦਾਸ਼ਤ ਨਹੀਂ ਕਰਾਂਗੇ : ਸ਼ਮਸ਼ੇਰ ਪੁਰਖਾਲਵੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜੁਲਾਈ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਵਿਭਾਗ ਦਾ ਓਵਰਹਾਲ ਕਰਨ ਦੀ ਨੀਯਤ ਨਾਲ ਨਵਨਿਯੁਕਤ ਕੀਤੇ ਗਏ ਵਧੀਕ ਡਾਇਰੈਕਟਰ ਪੀਸੀਐਸ ਅਧਿਕਾਰੀ ਦਮਨਦੀਪ ਕੌਰ ਵੱਲੋਂ ਮੁÑਲਾਜ਼ਮ ਹੱਕਾਂ ਦੀ ਗੁਹਾਰ ਲਗਾਉਣ ਆਈ ਗੌਰਮਿੰਟ ਆਈ ਟੀ ਆਈ’ਜ਼ ਐਸ ਸੀ ਇੰਪਲਾਇਜ ਯੂਨੀਅਨ ਪੰਜਾਬ ਨੂੰ ਭਰੋਸਾ ਦਿਵਾਇਆ ਗਿਆ ਕਿ ਲੰਮੇ ਸਮੇਂ ਤੋਂ ਅਧਿਕਾਰੀਆਂ ਦੀਆਂ ਬਦਨੀਤੀਆਂ ਕਾਰਨ ਅਣਕਿਆਸੀਆਂ ਪੀੜਾਂ ਦਾ ਭਾਰ ਢੋਅ ਰਹੇ ਮੁਲਾਜ਼ਮਾਂ ਅਤੇ ਸਿਖਿਆਰਥੀਆਂ ਨੂੰ ਇਨਸਾਫ਼ ਦੇਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਮੀਟਿੰਗ ਦੀ ਕਾਰਵਾਈ ਮੀਡੀਆ ਨੂੰ ਜਾਰੀ ਕਰਦਿਆਂ ਯੂਨੀਅਨ ਦੇ ਸੂਬਾਈ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਨੇ ਦੱਸਿਆ ਕਿ ਇਸ ਮੌਕੇ ਯੂਨੀਅਨ ਵੱਲੋਂ ਉਚ ਅਧਿਕਾਰੀ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਫੀਲਡ ਵਿੱਚ ਕੰਮ ਕਰਦੇ ਮੁਲਾਜ਼ਮਾਂ ਨਾਲ ਕੀਤੇ ਜਾ ਰਹੇ ਦੁਰਵਿਵਹਾਰ, ਦਲਿਤ ਸਿਖਿਆਰਥੀਆਂ ਦੇ ਉਥਾਨ ਲਈ ਭਲਾਈ ਵਿਭਾਗ ਵੱਲੋਂ ਚਲਾਏ ਜਾ ਰਹੇ ਕੋਰਸਾਂ ਨੂੰ ਸਾਬੋਤਾਜ ਕਰਕੇ ਅਧਿਕਾਰੀਆਂ ਵੱਲੋਂ ਸਰਕਾਰੀ ਗਰਾਂਟਾਂ ਦੀ ਕੀਤੀ ਜਾ ਰਹੀ ਦੁਰਵਰਤੋਂ, ਸੀਨੀਅਰ ਮੁਲਾਜ਼ਮਾਂ ਦੀ ਅਣਦੇਖੀ ਕਰਕੇ ਭ੍ਰਿਸ਼ਟਾਚਾਰ ਰਾਹੀ ਪੈਸੇ ਬਦਲੇ ਅਤਿ ਜੂਨੀਅਰ ਮੁਲਾਜਮਾਂ ਨੂੰ ਰਿਉੜੀਆਂ ਦੀ ਤਰ੍ਹਾਂ ਵੰਡੀਆਂ ਗਈਆਂ ਵਿੱਤੀ ਅਤੇ ਪ੍ਰਸ਼ਾਸ਼ਕੀ ਤਾਕਤਾਂ ਅਤੇ ਇਨ੍ਹਾਂ ਦੀ ਹੋ ਰਹੀ ਦੁਰਵਰਤੋਂ, ਦਲਿਤ ਮੁਲਾਜ਼ਮਾਂ ਨਾਲ ਬਦਲੀਆਂ ਤਰੱਕੀਆਂ ਅਤੇ ਹੋਰ ਮਾਮਲਿਆਂ ਵਿੱਚ ਕੀਤੇ ਜਾ ਰਹੇ ਵਿਤਕਰੇ, ਦਲਿਤ ਸਿਖਿਆਰਥੀਆਂ ਦੀ ਟੇ੍ਰਨਿੰਗ ਲਈ ਆ ਰਹੀ ਕੱਚੇ ਮਾਲ ਦੀ ਭਾਰੀ ਤੋਟ ਅਤੇ ਵੈਲਫ਼ੇਅਰ ਸਕੀਮ ਤਹਿਤ ਕੀਤੇ ਜਾਂਦੇ ਦਾਖਲਿਆਂ ਨੂੰ ਜਨਰਲ ਦਾਖਲਿਆਂ ਨਾਲ ਕੀਤੇ ਜਾਣ ਸੰਬੰਧੀ ਚਰਚਾ ਕਰਦਿਆਂ ਮੰਗ ਕੀਤੀ ਗਈ ਕਿ ਪਿਛਲੇ ਸਮੇਂ ਵਿਭਾਗ ਦੇ ਉੁਚ ਅਧਿਕਾਰੀਆਂ ਵੱਲੋਂ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਖਾਤਰ ਵਿਭਾਗ ਦੀ ਮਰਿਆਦਾ ਅਤੇ ਪ੍ਰੀਭਾਸ਼ਾ ਨਾਲ ਖਿਲਵਾੜ ਕਰਨ ਵਾਲੇ ਲੋਟੂਆਂ ਵਿਰੁੱਧ ਸਖਤ ਕਾਰਵਾਈ ਨੂੰ ਅੰਜਾਮ ਦੇਕੇ ਸਿਖਿਆਰਥੀਆਂ ਨੂੰ ਮਿਆਰੀ ਟੇ੍ਰਨਿੰਗ ਦੇਣ ਲਈ ਲੋੜੀਂਦੇ ਉਪਰਾਲੇ ਕੀਤੇ ਜਾਣ ਤਾਂ ਜੋ ਨੌਜਵਾਨਾਂ ਨੂੰ ਸਮੇਂ ਦੇ ਹਾਣੀ ਬਣਾਇਆ ਜਾ ਸਕੇ। ਵਧੀਕ ਡਾਇਰੈਕਟਰ ਨੇ ਯੂਨੀਅਨ ਦੇ ਵਫ਼ਦ ਨੂੰ ਵਿਸ਼ਵਾਸ਼ ਦਿਵਾਇਆ ਕਿ ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨ ਲਈ ਹਰ ਸੰਭਵ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਯੂਨੀਅਨ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜਿੰਮੇਵਾਰੀ ਇਮਾਨਦਾਰੀ ਅਤੇ ਸੁਹਿਰਦਤਾ ਨਾਲ ਨਿਭਾਉਣ। ਉਨ੍ਹਾਂ ਵਾਅਦਾ ਕੀਤਾ ਕਿ ਯੂਨੀਅਨ ਵੱਲੋਂ ਪੇਸ਼ ਕੀਤੀਆਂ ਗਈਆਂ ਤਮਾਮ ਮੰਗਾਂ ਅਤੇ ਸਮੱਸਿਆਵਾਂ ਪ੍ਰਤੀ ਸੰਜੀਦਗੀ ਨਾਲ ਵਿਚਾਰ ਕਰਕੇ ਇਨ੍ਹਾਂ ਨੂੰ ਲਾਗੂ ਕਰਨ ਲਈ ਵੀ ਸਕਾਰਾਤਮਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਮੀਟਿੰਗ ਉਪਰੰਤ ਯੂਨੀਅਨ ਦੇ ਆਗੂਆਂ ਨੇ ਵਿਭਾਗੀ ਸਹਿਯੋਗ ਬਦਲੇ ਉਚ ਅਧਿਕਾਰੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤਨਾਮ ਸਿੰੰਘ ਬਟਾਲਵੀ ਸਮਰਾਲਾ, ਪ੍ਰੇਮ ਚੰਦ ਅੱਤਰੀ ਗੁਰਦਾਸਪੁਰ, ਸੋਹਨ ਲਾਲ ਤੇ ਅਮਰਜੀਤ ਸਿੰਘ ਬਟਾਲਾ, ਬਲਵੀਰ ਸਿੰਘ ਮੋਗਾ, ਨਰੇਸ਼ ਚੰਦ ਫ਼ਰੀਦਕੋਟ, ਹਰਬੰਸ ਸਿੰਘ ਹੁਸ਼ਿਆਰਪੁਰ, ਧਰਮਪਾਲ ਫ਼ਗਵਾੜਾ, ਅਮਰਜੀਤ ਸਿੰਘ ਖੁੱਡੀਆਂ ਖਿਓਵਾਲੀ, ਲਾਲ ਚੰਦ ਫ਼ਿਰੋਜਪੁਰ, ਜਤਿੰਦਰ ਸਿੰਘ ਹੁਸ਼ਿਆਰਪੁਰ, ਰਾਮਦਾਸ ਰੋਪੜ, ਕੁਲਵਿੰਦਰ ਸਿੰਘ ਨਵਾਂ ਸ਼ਹਿਰ ਅਤੇ ਬਨਾਰਸੀ ਦਾਸ ਕਰਤਾਰਪੁਰ ਜਲੰਧਰ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ