nabaz-e-punjab.com

ਆਈਟੀਆਈ ਮੁਲਾਜ਼ਮ ਯੂਨੀਅਨ ਪੰਜਾਬ ਨੇ ਸਰਕਾਰ ਦੀਆਂ ਮਾੜੀਆਂ ਨੀਤੀਆਂ ਵਿਰੁੱਧ ਬਜਾਇਆ ਸੰਘਰਸ਼ ਦਾ ਬਿਗੁਲ

ਅਧਿਕਾਰੀਆਂ ਦੀ ਬੇਰੁਖੀ ਨੇ ਮੁਲਾਜ਼ਮਾਂ ਨੂੰ ਸੜਕਾਂ ਤੇ ਆਉਣ ਲਈ ਕੀਤਾ ਮਜਬੂਰ: ਪੁਰਖਾਲਵੀ

ਸੰਘਰਸ਼ ਵਿੱਚ ਸਿੱਖਿਆਰਥੀਆਂ ਨੂੰ ਵੀ ਕੀਤਾ ਜਾਵੇਗਾ ਸ਼ਾਮਲ: ਪੁਰਖਾਲਵੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਜੂਨ:
ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਮੁਲਾਜ਼ਮਾਂ ਅਤੇ ਸਿਖਿਆਰਥੀਆਂ ਦੀਆਂ ਜਾਇਜ ਅਤੇ ਹੱਕੀ ਮੰਗਾਂ ਪ੍ਰਤੀ ਅਪਣਾਈ ਜਾ ਰਹੀ ਬੇਰੁਖੀ ਮੁਲਾਜ਼ਮਾਂ ਨੂੰ ਸੜਕਾਂ ਤੇ ਆਉਣ ਲਈ ਮਜਬੂਰ ਕਰ ਰਹੀ ਹੈ, ਇਹ ਪ੍ਰਗਟਾਵਾ ਗੌਰਮਿੰਟ ਆਈਟੀਆਈਜ਼ ਐਸਸੀ ਇੰਪਾਲਾਇਜ਼ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਨੇ ਅੱੱਜ ਮੁਹਾਲੀ ਵਿਖੇ ਯੂੁਨੀਅਨ ਦੀ ਹੋਈ ਇੱਕ ਸੂਬਾਈ ਕਾਰਜਕਾਰਨੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।
ਮੀਟਿੰਗ ਦੀ ਕਾਰਵਾਈ ਮੀਡੀਆ ਨੂੰ ਜਾਰੀ ਕਰਦਿਆਂ ਯੂਨੀਅਨ ਦੇ ਸੂਬਾਈ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਨੇ ਕਿਹਾ ਕਿ ਵਿਭਾਗ ਵਿਚਲੀਆਂ ਖਾਮੀਆਂ ਅਤੇ ਮੁਲਾਜ਼ਮਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਯੂਨੀਅਨ ਪਿਛਲੇ ਇੱਕ ਸਾਲ ਤੋਂ ਵੱਖ ਵੱਖ ਪਲੇਟਫਾਰਮਾਂ ਤੇ ਉਠਾਉਂਦੀ ਆ ਰਹੀ ਹੈ ਤਾਂ ਜੋ ਵਿਭਾਗ ਦੀ ਮਰਿਆਦਾ ਅਤੇ ਪ੍ਰੀਭਾਸ਼ਾ ਨੂੰ ਕਾਇਮ ਰੱਖਿਆ ਜਾਵੇ ਪ੍ਰੰਤੂ ਵਿਭਾਗ ਦੇ ਉਚ ਅਧਿਕਾਰੀ ਆਪਣੀ ਪ੍ਰਸ਼ਾਸ਼ਨਿਕ ਜਿੰਮੇਵਾਰੀ ਨਿਭਾਉਣ ਦੀ ਬਜਾਏ ਆਪਣੀਆਂ ਨਿੱਜੀ ਤਿਜੋਰੀਆਂ ਭਰਨ ਨੂੰ ਜਿਆਦਾ ਤਰਜ਼ੀਹ ਦੇ ਰਹੇ ਹਨ ਜਿਸ ਕਾਰਨ ਵਿਭਾਗ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਦੇ ਨੌਜਵਾਨਾਂ ਨੂੰ ਦਸਤਕਾਰੀ ਸਿੱਖਿਆ ਦੇਕੇ ਉਨ੍ਹਾਂ ਨੂੰ ਸਵੈਨਿਰਭਰ ਬਣਾਉਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਇਆ ਹੈ।
ਯੂਨੀਅਨ ਦੇ ਮੀਤ ਪ੍ਰਧਾਨ ਸ਼ਰਨਪ੍ਰੀਤ ਸਿੰੰਘ ਬਸੀ ਪਠਾਨਾਂ ਨੇ ਕਿਹਾ ਕਿ ਵਿਭਾਗ ਦੀਆਂ ਮੁਲਾਜ਼ਮ ਅਤੇ ਸਿਖਿਆਰਥੀ ਵਿਰੋਧੀ ਨੀਤੀਆਂ ਕਾਰਨ ਮਜ਼ਬੂਰ ਹੋਕੇ ਯੂਨੀਅਨ ਨੂੰ ਸੰਘਰਸ਼ ਦੇ ਰਾਹ ਪੈਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਜਿਸ ਬਾਰੇ ਯੂਨੀਅਨ ਵੱਲੋਂ ਵਿਭਾਗ ਦੇ ਡਾਇਰੈਕਟਰ, ਮੁੱਖ ਸਕੱਤਰ, ਲੇਬਰ ਕਮਿਸ਼ਨਰ ਪੰਜਾਬ ਅਤੇ ਕੈਬਨਿਟ ਵਜ਼ੀਰ ਸਰਦਾਰ ਚਰਨਜੀਤ ਸਿੰੰਘ ਚੰਨੀ ਨੂੰ ਲਿਖਤੀ ਤੌਰ ਤੇ ਜਾਣੂ ਕਰਵਾਉਣ ਲਈ ਇੱਕ ਵਫਦ ਨੂੰ ਤੁਰੰਤ ਭੇਜਿਆ ਜਾ ਰਿਹਾ ਹੈ। ਮੀਟਿੰਗ ਦੌਰਾਨ ਇਹ ਮਤਾ ਵੀ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਕਿ ਯੂਨੀਅਨ ਵੱਲੋਂ ਕੀਤੇ ਜਾਣ ਵਾਲੇ ਇਸ ਵਿਆਪਕ ਸੰਘਰਸ਼ ਨੂੰ ਪ੍ਰਚੰਡ ਅਤੇ ਤਿੱਖਾ ਬਣਾਉਣ ਲਈ ਰਾਜ ਭਰ ਦੀਆਂ ਸੰਸਥਾਵਾਂ ਵਿੱਚ ਪੜਦੇ ਸਿਖਿਆਰਥੀਆਂ ਨੂੰ ਵੀ ਇਸ ਸੰੰਘਰਸ਼ ਵਿੱਚ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਇਸੇ ਮਹੀਨੇ ਕੀਤੇ ਜਾ ਰਹੇ ਦਾਖ਼ਲਿਆਂ ਦੌਰਾਨ ਮੁਲਾਜ਼ਮਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਕਾਰਨ ਹੋਣ ਵਾਲੇ ਤਮਾਮ ਮਾੜੇ ਪ੍ਰਭਾਵ ਲਈ ਵਿਭਾਗੀ ਪ੍ਰਸ਼ਾਸ਼ਨ ਸਿੱਧੇ ਤੌਰ ਤੇ ਜਿੰਮੇਵਾਰ ਹੋਵੇਗਾ।
ਮੀਟਿੰਗ ਵਿੱਚ ਸਤਨਾਮ ਸਿੰਘ ਬਟਾਲਵੀ ਸਮਰਾਲਾ, ਪ੍ਰੇਮ ਚੰਦ ਗੁਰਦਾਸਪੁਰ, ਰਵੀ ਕੁਮਾਰ ਪਠਾਨਕੋਟ, ਨਰੇਸ਼ ਕੁਮਾਰ ਫ਼ਰੀਦਕੋਟ, ਅਸ਼ੋਕ ਕੁਮਾਰ ਨੰਗਲ, ਅਮਰਜੀਤ ਸਿੰਘ ਖਿਓਵਾਲੀ, ਜਤਿੰਦਰ ਕੁਮਾਰ ਕਲਸੀ ਹੁਸ਼ਿਆਰਪੁਰ, ਵਿਜੇ ਕੁਮਾਰ ਫਤਿਹਗੜ੍ਹ ਚੂੜੀਆਂ, ਗੁਰਮੀਤ ਸਿੰਘ ਅੰਮ੍ਰਿਤਸਰ, ਕੁਲਵੰਤ ਸਿੰਘ ਮੋਗਾ, ਰਮਨਦੀਪ ਸਿੰਘ ਮਲੌਦ, ਦੁਨੀ ਚੰਦ ਜਲੰਧਰ ਲਾਲ ਚੰਦ ਫਿਰੋਜਪੁਰ ਅਤੇ ਅਮਰਜੀਤ ਸਿੰਘ ਬਟਾਲਾ ਤੋਂ ਇਲਾਵਾ ਦੋ ਦਰਜ਼ਨ ਸੀਨੀਅਰ ਆਗੂ ਮੌਜ਼ੂਦ ਸਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…