nabaz-e-punjab.com

ਇਪਟਾ ਦੀ ਪਹਿਲਕਦਮੀ ਸਦਕਾ ਸਰਕਾਰ ਨੇ ਅਸ਼ਲੀਲਤਾ, ਹਿੰਸਾ ਤੇ ਨਸ਼ਿਆਂ ਵਿਰੁੱਧ ਸਖ਼ਤ ਕਦਮ ਚੁੱਕਿਆ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਜੁਲਾਈ:
ਇਪਟਾ, ਪੰਜਾਬ ਵੱਲੋਂ ਲੱਚਰ, ਅਸ਼ਲੀਲ ਅਤੇ ਹਿੰਸਾਂ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੇ ਗੀਤਾਂ ’ਤੇ ਸਖ਼ਤੀ ਰੋਕ ਲਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੇ ਪੱਤਰ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਦੇ ਦਫ਼ਤਰ ਵੱਲੋਂ ਪੀ ਐਸ/ਪੀ ਐਸ ਸੀ ਐਮ 2017/116 ਮਿਤੀ 19-06-17 ਰਾਹੀਂ ਸਕੱਤਰ, ਸੂਚਨਾ ਅਤੇ ਪ੍ਰਸ਼ਾਰਣ ਮੰਤਰਾਲੇ ਭਾਰਤ ਸਰਕਾਰ ਨੂੰ ਸਭਿਆਚਾਰਕ ਪ੍ਰਦੂਸ਼ਣ ਵਰਗੇ ਭਖਵੇਂ ਅਤੇ ਗੰਭਰ ਮੁੱਦੇ ਦੀ ਸਬੰਧਤ ਕਾਨੂੰਨ ਅਨੁਸਾਰ ਅਗਲੇਰੀ ਜ਼ਰੂਰੀ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ। ਇਸ ਤੋਂ ਇਲਾਵਾ ਇਪਟਾ, ਪੰਜਾਬ ਵੱਲੋਂ ਸ੍ਰੀ ਨਵਜੋਤ ਸਿੰਘ ਸਿੱਧੂ, ਮੰਤਰੀ ਸੈਰ ਸਪਾਟਾ ਤੇ ਸੱਭਿਆਚਰਕ ਵਿਭਾਗ, ਸ੍ਰੀ ਮਨਪ੍ਰੀਤ ਸਿੰਘ ਬਾਦਲ, ਵਿੱਤ ਮੰਤਰੀ, ਐਡਵੋਕੇਟ ਐਚ.ਐਸ. ਫੂਲਕਾ, (ਆਪ ਆਦਮੀ ਪਾਰਟੀ), ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ-ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਨੂੰ ਵੀ ਪੱਤਰ ਲਿਖਕੇ ਸਮਾਜ ਨੂੰ ਜ਼ਹਿਨੀ ਅਤੇ ਮਾਨਿਸਕ ਤੌਰ ’ਤੇ ਬਿਮਾਰ ਅਤੇ ਤਬਾਹ ਕਰਨ ਵਾਲੇ ਇਸ ਵਰਤਾਰੇ ਨੂੰ ਮੁੱਦੇ ਵੱਜੋ ਉਭਾਰਨ ਦੀ ਬੇਨਤੀ ਕੀਤੀ ਸੀ ਪਰ ਕਿਸੇ ਨੇ ਵੀ ਕੋਈ ਹੁੰਗਾਰਾ ਨਹੀਂ ਭਰਿਆ।
ਇਹ ਜਾਣਕਾਰੀ ਦਿੰਦੇ ਇਪਟਾ, ਪੰਜਾਬ ਦੇ ਪ੍ਰਧਾਨ ਇੰਦਰਜੀਤ ਰੂਪੋਵਾਲੀ ਅਤੇ ਜਨਰਲ ਸਕੱਤਰ ਸੰਜੀਵਨ ਸਿੰਘ ਨੇ ਇਹ ਦਸਿਆ ਕਿ ਇਪਟਾ, ਪੰਜਾਬ ਵੱਲੋਂ ਇਸੇ ਮੁੱਦੇ ਬਾਰੇ ਸਾਬਕਾ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਲਿਖਿਆ ਸੀ। ਜਿਸਦੇ ਜਵਾਬ ਵਿੱਚ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਚੰਡੀਗੜ੍ਹ ਨੇ ਇਪਟਾ, ਪੰਜਾਬ ਨੂੰ ਪੱਤਰ ਨੰ. ਪੀ.ਆਰ(ਗ.ਨ.)-2016/26415 ਮਿਤੀ 2/11/2016 ਰਾਂਹੀ ਜਾਣੂੰ ਕਰਵਾਇਆ ਸੀ ਕਿ ਵਿਧਾਨ ਸਭਾ ਦੇ ਸ਼ੈਸ਼ਨ ਮਿਤੀ 24.9.2015 ਦੌਰਾਨ ਵੱਖ-ਵੱਖ ਟੀ.ਵੀ. ਚੈਨਲਾਂ ਵੱਲੋ ਦੋ ਅਰਥੀ ਅਤੇ ਅਸ਼ਲੀਲ ਗੀਤਾਂ ਅਤੇ ਵੀਡੀਓ ਦੇ ਪ੍ਰਸਾਰਣ ਉਪਰ ਹੋਈ ਬਹਿਸ ਨੂੰ ਮੱਦੇ-ਨਜ਼ਰ ਰੱਖਦੇ ਵਿਭਾਗ ਵੱਲੋਂੇ ਸਕੱਤਰ, ਸੂਚਨਾਂ ਅਤੇ ਪ੍ਰਸਾਰਨ ਮੰਤਰਾਲੇ ਭਾਰਤ ਸਰਕਾਰ ਨੂੰ ਅਰਧ ਸਰਕਾਰੀ ਪੱਤਰ ਨੰ. 392 ਮਿਤੀ 18/3/16 ਲਿਖਕੇ ਪੰਜਾਬ ਵਿਚ ਲੱਚਰ, ਅਸ਼ਲੀਲ, ਹਿੰਸਾਂ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੀ ਗਾਇਕੀ ਨੂੰ ਸਖਤੀ ਨਾਲ ਰੋਕਣ ਲਈ ਪੰਜਾਬ ਵਿਚ ਸੈਂਸਰ ਬੋਰਡ ਦਾ ਖੇਤਰੀ ਦਫਤਰ ਬਣਾਉਣ ਲਈ ਵਿਚਾਰ ਕਰਨ ਦੀ ਬੇਨਤੀ ਕੀਤੀ ਹੈ।
ਜ਼ਿਕਰਯੋਗ ਹੈ ਕਿ ਇਪਟਾ, ਪੰਜਾਬ ਨੇ ਸੂਚਨਾਂ ਅਤੇ ਪ੍ਰਸਾਰਣ ਮੰਤਰਾਲ ਦੇ ਸਾਬਕਾ ਮੰਤਰੀ ਵੈਂਕਈਆ ਨਾਇਡੂ, ਜੁਆਇੰਟ ਸਕੱਤਰ ਸੰਜੇ ਮੂਰਥੇ ਅਤੇ ਕੇਂਦਰੀ ਫਿਲਮ ਸਰਟੀਫਿਕੇਸ਼ਨ ਬੋਰਡ ਦੇ ਚੈਅਰਪਰਸਨ ਪਹਿਲਾਜ ਨਹਿਲਾਨੀ ਨੂੰ ਪੱਤਰ ਲਿਖਕੇ ਕਿਹਾ ਸੀ ਕਿ ਲੱਚਰ, ਅਸ਼ਲੀਲ, ਹਿੰਸਾਂ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੇ ਗੀਤ ਟੈਲੀਵੀਜ਼ਨ ਚੈਨਲਾਂ ਉਪਰ ਬਿਨਾਂ ਰੋਕ ਟੋਕ ਪ੍ਰਸਾਰਿਤ ਹੋ ਰਹੇ ਹਨ। ਜੋ ਸਾਡੀ ਨੌਜਵਾਨੀ ਨਸ਼ੇੜੀ, ਹਿੰਸਕ ਅਤੇ ਅਸ਼ਲੀਲ ਤੇ ਲੱਚਰ ਬਣਾ ਰਹੇ ਹਨ। ਇਨ੍ਹਾਂ ਬੇਹੁੱਦੇ ਗੀਤਾ ਉਪਰ ਵੀ ਸੈਂਸਰਸ਼ਿਪ ਦਾ ਸਿਕੰਜਾ ਕੱਸਣ ਦੀ ਜ਼ਰੂਰਤ ਹੈ।ਤਕਰੀਬਨ ਦੋ ਦਹਾਕਿਆਂ ਤੋਂ ਇਪਟਾ,ਪੰਜਾਬ ਵੱਲੋਂ ਲੱਚਰ, ਅਸ਼ਲੀਲ ਅਤੇ ਹਿੰਸਾਂ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੇ ਗੀਤਾਂ ਖਿਲਾਫ ਸਮੇਂ ਦੀਆਂ ਸਰਕਾਰਾਂ, ਰਾਜਨੀਤਿਕ ਧਿਰਾਂ ਅਤੇ ਸਮਾਜਿਕ ਸੰਸਥਾਵਾਂ ਨੂੰ ਪੱਤਰ ਲਿਖਕੇ ਜਾਣੂੰ ਕਰਵਾਉਣ ਤੋਂ ਇਲਾਵਾ ਜ਼ਿਲਾਂ ਪੱਧਰ ’ਤੇ ਪੁਤਲੇ ਫੁੱਕਣ, ਨੁਕੜ ਨਾਟਕ ਕਰਨ ਅਤੇ ਜਿਲਾਂ ਪ੍ਰਸ਼ਾਸਨ ਰਾਂਹੀ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਦੇਣ ਦਾ ਸਿਲਸਲਾ ਚਲਾਇਆ ਜਾ ਰਿਹਾ ਹੈ।
ਇਪਟਾ ਦਾ ਮੰਨਣਾਂ ਹੈ ਕਿ ਉਨਾਂ ਅੱਗੇ ਕਿਹਾ ਕਿ ਬੇਸ਼ਕ ਸਮਾਜ ਦੀਆਂ ਮੁੱਢਲੀਆ ਲੋੜਾਂ ਕੁੱਲੀ, ਗੁੱਲੀ ਅਤੇ ਜੁੱਲੀ ਹਨ। ਇਨ੍ਹਾਂ ਨੂੰ ਪਹਿਲ ਵੀ ਦੇਣੀ ਚਾਹੀਦੀ ਹੈ। ਪਰ ਜੇ ਸਮਾਜ ਜ਼ਹਿਨੀ ਅਤੇ ਮਾਨਿਸਕ ਤੌਰ ’ਤੇ ਬਿਮਾਰ, ਅਪੰਗ ਅਤੇ ਕੰਗਾਲ ਹੋ ਜਾਵੇਗਾ ਤਾਂ ਚਾਹੇ ਅਸੀਂ ਜਿੰਨੀ ਮਰਜ਼ੀ ਤੱਰਕੀ ਕਰ ਲਈਏ, ਚੰਨ ਤਾਰਿਆਂ ਦੇ ਭੇਦ ਪਾ ਲਈਏ, ਜ਼ਮੀਨ-ਅਸਮਾਨ ਖੰਗਾਲ ਸੁੱਟੀਏ ਇਸ ਸਭ ਦਾ ਕੋਈ ਮਤਲਬ ਨਹੀਂ ਕਿਉਂਕਿ ਮਾਨਿਸਕ ਤੌਰ ’ਤੇ ਬਿਮਾਰ ਅਤੇ ਅਪੰਗ ਬੰਦੇ ਲਈ ਸਭ ਕੁੱਝ ਅਰਥਹੀਣ ਹੈ। ਪੁਰਾਣੇਂ ਸਮਿਆਂ ਵਾਂਗ ਅੱਜ ਕਿਸੇ ਵੀ ਮੁਲਕ ਨੂੰ ਗੁਲਾਮ ਕਰਨ ਲਈ ਬੰਬਾਂ, ਬੰਦੂਕਾਂ, ਤੋਪਾਂ, ਮਸਾਇਲਾਂ ਦੀ ਲੋੜ ਨਹੀਂ। ਉਸਦੇ ਸਭਿਆਚਾਰ, ਭਾਸ਼ਾ ਅਤੇ ਵਿਰਸੇ ਨੂੰ ਤਬਾਹ ਕਰ ਦੇਵੋ।ਮੁਲਕ ਖੁਦ ਬ ਖੁਦ ਗੁਲਾਮ ਬਣ ਜਾਵੇਗਾ।ਇਹ ਇਨਸਾਨੀਅਤ ਵਿਰੋਧੀ ਵੱਗ ਰਹੀ ਹਵਾ ’ਕੱਲੇ-ਕਾਰੇ ਵਿਆਕਤੀ ਜਾਂ ਸੰਸਥਾਂ ਦੇ ਵਿਰੋਧ ਨਾਲ ਠੱਲੀ ਜਾਣੀ ਸਗੋਂ ਸਭ ਨੂੰ ਇਕ-ਮੁੱਠ ਅਤੇ ਇਕ ਜੁੱਟ ਹੋਕੇ ਆਪਣਾ ਵਿਰੋਧ ਬੁਲੰਦ ਆਵਾਜ਼ ਵਿਚ ਪ੍ਰਗਟ ਕਰਨਾ ਹੋਵੇਗਾ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…