ਸਰਕਾਰੀ ਕਾਲਜ ਮੁਹਾਲੀ ਵਿੱਚ ਜਗਤ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ ਦਾ ਕੇਂਦਰ ਸਥਾਪਿਤ

ਛੇ ਸਰਟੀਫਿਕੇਟ ਕੋਰਸ ਕਰਵਾਉਣ ਲਈ ਓਪਨ ਯੂਨੀਵਰਸਿਟੀ ਅਤੇ ਕਾਲਜ ਦਰਮਿਆਨ ਸਮਝੌਤਾ ਸਹੀਬੱਧ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਅਗਸਤ:
ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਡਾ. ਕਰਮਜੀਤ ਸਿੰਘ ਦੇ ਆਦੇਸ਼ਾਂ ਦੀ ਪਾਲਣ ਹਿੱਤ ਇੱਥੋਂ ਦੇ ਫੇਜ਼-6 ਸਥਿਤ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ (ਸੌਰਿਆ ਚੱਕਰ ਵਿਜੇਤਾ) ਸਰਕਾਰੀ ਕਾਲਜ ਵਿਖੇ ਸਿੱਖਿਆਰਥੀ ਸਹਾਇਤਾ ਕੇਂਦਰ ਸਥਾਪਿਤ ਕਰਨ ਲਈ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਧਰਮ ਸਿੰਘ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਜਤਿੰਦਰ ਕੌਰ ਦਰਮਿਆਨ ਸਮਝੌਤਾ ਸਹੀਬੱਧ (ਐਮਓਯੂ) ਕੀਤਾ ਗਿਆ। ਕਾਲਜ ਵਿੱਚ ਬਣਨ ਵਾਲੇ ਇਸ ਕੇਂਦਰ ਨੂੰ ਚਲਾਉਣ ਦੀ ਵਿਵਸਥਾ ਅਤੇ ਮਾਨਤਾ ਓਪਨ ਯੂਨੀਵਰਸਿਟੀ ਦੀ ਹੋਵੇਗੀ ਅਤੇ ਇਹ ਕੇਂਦਰ ਯੂਨੀਵਰਸਿਟੀ ਵੱਲੋਂ ਕਰਵਾਏ ਜਾਣ ਵਾਲੇ ਕੋਰਸਾਂ ਦੇ ਸਬੰਧ ਵਿੱਚ ਵਿਦਿਆਰਥੀਆਂ ਨੂੰ ਢੁਕਵੀਂ ਰਹਿਨੁਮਾਈ ਪ੍ਰਦਾਨ ਕਰੇਗਾ।
ਇਹ ਪ੍ਰਗਟਾਵਾ ਕਰਦਿਆਂ ਡਾ. ਧਰਮ ਸਿੰਘ ਨੇ ਦੱਸਿਆ ਕਿ ਸਿੱਖਿਆਰਥੀ ਸਹਾਇਤਾ ਕੇਂਦਰ ਵਿਚ ਸ਼ੁਰੂਆਤੀ ਤੌਰ ’ਤੇ ਛੇ ਸਰਟੀਫਿਕੇਟ ਕੋਰਸ ਕਰਵਾਏ ਜਾਣਗੇ। ਰਜਿਸਟਰਾਰ ਨੇ ਇਹ ਵੀ ਦੱਸਿਆ ਕਿ ਦਾਖ਼ਲੇ ਲਈ 12ਵੀਂ ਕਲਾਸ ਦੀ ਯੋਗਤਾ ਨਿਰਧਾਰਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਕੋਰਸ ਰੈਗੂਲਰ ਪੜ੍ਹਾਈ ਅਤੇ ਨੌਕਰੀ, ਦੋਵਾਂ ਦੇ ਨਾਲ-ਨਾਲ ਕੀਤਾ ਜਾ ਸਕੇਗਾ। ਇਹ ਕੇਂਦਰ ਸਿੱਖਿਆਰਥੀਆਂ ਨੂੰ ਪੇਸ਼ੇਵਾਰਾਨਾ ਕੌਂਸਲਿੰਗ, ਤਜਰਬਾ ਅਤੇ ਲਾਇਬਰੇਰੀ ਦੀਆਂ ਸੇਵਾਵਾਂ ਮੁਹੱਈਆ ਕਰਵਾਏਗਾ।
ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਕਾਲਜ ਦੇ ਪ੍ਰਿੰਸੀਪਲ ਡਾ. ਜਤਿੰਦਰ ਕੌਰ ਨੇ ਕਿਹਾ ਕਿ ਇਹ ਕੋਰਸ ਸਮੇਂ ਦੇ ਬਦਲਾਅ ਦੇ ਮੁਤਾਬਕ ਉਲੀਕੇ ਗਏ ਹਨ। ਉਨ੍ਹਾਂ ਕਿਹਾ ਕਿ ਇਲਾਕੇ ਦੇ ਉਨ੍ਹਾਂ ਵਿਦਿਆਰਥੀਆਂ ਲਈ ਇਹ ਕੇਂਦਰ ਬਹੁਤ ਲਾਭਕਾਰੀ ਸਿੱਧ ਹੋਵੇਗਾ ਜੋ ਰੈਗੂਲਰ ਦਾਖਲਾ ਨਹੀਂ ਲੈ ਸਕਦੇ। ਡਾ. ਜਤਿੰਦਰ ਕੌਰ ਨੇ ਕਿਹਾ ਕਿ ਇਹ ਕੇਂਦਰ ਵਿਦਿਆਰਥੀਆਂ ਨੂੰ ਸੰਚਾਰ ਦੇ ਆਧੁਨਿਕ ਸਾਧਨਾਂ ਤੋਂ ਇਲਾਵਾ ਖੇਤਰੀ ਤਜਰਬੇ ਵਰਗੀ ਕੋਈ ਵੀ ਮਦਦ ਮੁਹੱਈਆ ਕਰਵਾਉਣ ਵਿਚ ਅਧਿਆਪਕਾਂ ਅਤੇ ਵਿਦਿਆਰਥੀਆਂ ਦਰਮਿਆਨ ਪੁਲ ਦਾ ਕੰਮ ਕਰੇਗਾ। ਇਸ ਮੌਕੇ ਕੇਂਦਰ ਦੇ ਸਥਾਨਕ ਕੋਆਰਡੀਨੇਟਰ ਸੁਖਵਿੰਦਰ ਸਿੰਘ ਨੇ ਕੋਰਸਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਇਸ ਮੌਕੇ ਕਾਲਜ ਦੇ ਸੀਨੀਅਰ ਪ੍ਰੋਫ਼ੈਸਰ ਪ੍ਰੋ. ਸੀਮਾ ਸੈਣੀ, ਡਾ. ਜਸਪਾਲ ਸਿੰਘ, ਡਾ. ਸੁਰਿੰਦਰ ਪਾਲ, ਪ੍ਰੋ. ਸੁਨੀਤਾ ਮਿੱਤਲ ਅਤੇ ਪ੍ਰੋ. ਘਣਸ਼ਾਮ ਸਿੰਘ ਹਾਜ਼ਰ ਰਹੇ।

Load More Related Articles
Load More By Nabaz-e-Punjab
Load More In General News

Check Also

ਪਾਵਰਕੌਮ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਕਨਵੈਂਨਸ਼ਨ

ਪਾਵਰਕੌਮ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਕਨਵੈਂਨਸ਼ਨ ਨਬਜ਼-ਏ-ਪੰਜਾਬ, ਮੁਹਾਲੀ, 5 ਅਕ…