ਜਗਮੋਹਨ ਕੰਗ ਵੱਲੋਂ ਕੌਂਸਲਰਾਂ ਤੇ ਅਧਿਕਾਰੀਆਂ ਨਾਲ ਮੀਟਿੰਗ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 23 ਅਪਰੈਲ:
ਖਰੜ ਦੇ ਸਾਬਕਾ ਵਿਧਾਇਕ ਜਗਮੋਹਨ ਸਿੰਘ ਕੰਗ ਨੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਕੌਂਸਲਰਾਂ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਨਗਰ ਕੌਂਸਲ ਵਿਖੇ ਮੀਟਿੰਗ ਕੀਤੀ। ਇਸ ਮੌਕੇ ਕੰਗ ਨੇ ਅਧਿਕਾਰੀਆਂ ਨੂੰ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਣ ਅਤੇ ਲਟਕਦੇ ਮਸਲਿਆਂ ਦੇ ਜਲਦ ਹੱਲ ਦੀ ਸਖਤ ਤਾੜਨਾ ਕੀਤੀ ਤੇ ਅਧਿਕਾਰੀਆਂ ਦੀ ਝਾੜ ਝੰਬ ਵੀ ਕਰ ਦਿੱਤੀ। ਮੀਟਿੰਗ ਦੌਰਾਨ ਕੌਂਸਲਰ ਸ਼ਿਵ ਵਰਮਾ ਨੇ ਵਾਰਡ ਨੰਬਰ 14 ਦੀਆਂ ਕਲੋਨੀਆਂ ਵਿਚ ਵੜਨ ਵਾਲੇ ਗੰਦੇ ਪਾਣੀ ਦਾ ਮੁੱਦਾ ਜ਼ੋਰ ਨਾਲ ਉਠਾਉਂਦੇ ਹੋਏ ਉਸ ਦੇ ਹੱਲ ਦੀ ਮੰਗ ਕੀਤੀ ਜਿਸ ਤੇ ਮੌਕੇ ਤੇ ਹੀ ਕੰਗ ਵੱਲੋਂ ਮੌਕੇ ਤੇ ਹੀ ਅਧਿਕਾਰੀਆਂ ਨੂੰ ਨਿਰਦੇਸ਼ ਦੇ ਕੇ ਵਾਰਡ ਨੰਬਰ 14 ਦੀਆਂ ਸਮਸਿਆਵਾਂ ਦੇ ਹੱਲ ਕਰਨ ਲਈ ਆਖਿਆ ਤਾਂ ਜੋ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਹੋ ਸਕੇ।
ਇਸ ਮੀਟਿੰਗ ਦੌਰਾਨ ਕੌਂਸਲਰ ਬਹਾਦਰ ਸਿੰਘ ਓ. ਕੇ ਨੇ ਚੰਡੀਗੜ੍ਹ ਰੋਡ ਦੀਆਂ ਕਾਲੋਨੀਆਂ ਦੇ ਕਈ ਸਾਲਾਂ ਤੋਂ ਲਟਕਦੇ ਆ ਰਹੇ ਨਿਕਾਸੀ ਪ੍ਰਬੰਧ, ਪੀਣ ਵਾਲੇ ਪਾਣੀ ਲਈ ਟਿਊਬਵੈਲ ਲਗਾਉਣ ਅਤੇ ਸ਼ਹੀਦ ਬੇਅੰਤ ਸਿੰਘ ਸਟੇਡੀਅਮ ਦੀ ਹਾਲਤ ਸੁਧਾਰਨ ਦੀ ਮੰਗ ਰੱਖੀ। ਇਸੇ ਦੌਰਾਨ ਹੈਪੀ ਧੀਮਾਨ, ਕਾਂਗਰਸ ਦੇ ਪ੍ਰਧਾਨ ਨੰਦੀਪਾਲ ਬਾਂਸਲ, ਲਖਮੀਰ ਸਿੰਘ, ਸਵਰਨ ਰਾਣਾ, ਦਿਨੇਸ਼ ਗੌਤਮ, ਕੈਪਟਨ ਪ੍ਰੇਮ ਸਿੰਘ, ਕੌਂਸਲਰ ਬਲਵਿੰਦਰ ਸਿੰਘ ਪਡਿਆਲਾ, ਰਾਕੇਸ਼ ਕਾਲੀਆ ਨੇ ਆਪੋ-ਆਪਣੇ ਵਾਰਡਾਂ ਨਾਲ ਸਬੰਧਿਤ ਮੰਗਾਂ ਤੋਂ ਕੰਗ ਨੂੰ ਜਾਣੂੰ ਕਰਵਾਇਆ। ਇਸ ਦੌਰਾਨ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਜਗਜੀਤ ਸਿੰਘ ਸ਼ਾਹੀ ਨੇ ਕੌਂਸਲ ਵੱਲੋਂ ਵਿਕਾਸ ਕਾਰਜਾਂ ਵਿਚ ਪੱਖਪਾਤ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਸਾਰੇ ਕੰਮ ਪਾਸ ਹੋਏ ਮਤਿਆਂ ਦੇ ਆਧਾਰ ‘ਤੇ ਕੀਤੇ ਜਾ ਰਹੇ ਹਨ। ਇਸ ਮੌਕੇ ਪ੍ਰਧਾਨ ਪਰਮਜੀਤ ਕੌਰ, ਸੁਰਿੰਦਰ ਕੌਰ ਰੱਕੜ, ਈ. ਐਮ.ਆਈ ਹਰਪ੍ਰੀਤ ਸਿੰਘ, ਰਘਵੀਰ ਸਿੰਘ, ਬਲਵਿੰਦਰ ਧੀਮਾਨ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੇਅਰ ਵੱਲੋਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ, ਐਸਐਚਓ ਨੇ ਚੋਰ ਜਲਦੀ ਫੜਨ ਦੀ ਗੱਲ ਕਹੀ

ਮੇਅਰ ਵੱਲੋਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ, ਐਸਐਚਓ ਨੇ ਚੋਰ ਜਲਦੀ ਫੜਨ ਦੀ ਗੱਲ ਕਹੀ ਵੈੱਲਫੇਅਰ ਐਸੋਸੀਏਸ਼ਨ …