nabaz-e-punjab.com

ਜਗਮੋਹਨ ਕੰਗ ਯਤਨਾਂ ਸਦਕਾ ਪੀਣ ਵਾਲੇ ਪਾਣੀ ਦੇ ਚਾਰ ਨਵੇਂ ਟਿਊਬਵੈਲ ਹੋਏ ਚਾਲੂ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 16 ਜੁਲਾਈ
ਸ਼ਹਿਰ ਦੇ ਕਈ ਵਾਰਡਾਂ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਦੇਖਦਿਆਂ ਗਮਾਡਾ ਵਲੋਂ ਕੀਤੇ ਚਾਰ ਨਵੇਂ ਬੋਰ ਆਰਜ਼ੀ ਤੌਰ ’ਤੇ ਨਗਰ ਕੌਂਸਲ ਦੇ ਹਵਾਲੇ ਕੀਤੇ ਗਏ। ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਦੇ ਯਤਨਾਂ ਸਦਕਾ ਨਗਰ ਕੌਂਸਲ ਨੇ ਚਾਰ ਬੋਰਾਂ ਵਿੱਚ ਮੋਟਰਾਂ ਤੇ ਪਾਈਪਾਂ ਪਾ ਕੇ ਇਨ੍ਹਾਂ ਨੂੰ ਚਲਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ। ਇਸ ਦੌਰਾਨ ਕੌਂਸਲਰ ਬਹਾਦਰ ਸਿੰਘ ਓ.ਕੇ ਅਤੇ ਸੁਖਜਿੰਦਰ ਸਿੰਘ ਸੋਢੀ ਨੇ ਆਪਣੇ ਵਾਰਡਾਂ ਵਿਚ ਪਾਣੀ ਦੀ ਕਮੀ ਦੂਰ ਕਰਨ ਲਈ ਸਿੰਘਪੁਰਾ ਰੋਡ ਤੇ ਖੇਡ ਸਟੇਡੀਅਮ ਵਾਲਾ ਟਿਊਬਲ ਚਲਾਉਣ ਦੀ ਮੰਗ ਵੀ ਅਧਿਕਾਰੀਆਂਅਤੇ ਸਾਬਕਾ ਮੰਤਰੀ ਕੰਗ ਸਾਹਮਣੇ ਰੱਖੀ। ਟਿਊਬਵੈਲਾਂ ਨੂੰ ਚਲਾਉਣ ਸਬੰਧੀ ਸ਼ੁਰੂ ਕੀਤੇ ਕੰਮ ਦਾ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰਤੇਜ਼ੀ ਨਾਲ ਕੰਮ ਨੇਪਰੇ ਚਾੜ੍ਹਨ ਦੀ ਹਦਾਇਤ ਕੀਤੀ।
ਇਸ ਦੌਰਾਨ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਲੋਕਾਂ ਨੂੰ ਪਾਣੀ ਕਾਰਨ ਆ ਰਹੀਆਂ ਸਮਸਿਆਵਾਂ ਦਾ ਜਲਦ ਪੁਖਤਾ ਹੱਲ ਕਰਨ ਲਈ ਉਹ ਯੋਜਨਾਬੱਧ ਤਰੀਕੇ ਨਾਲ ਕੰਮ ਕਰ ਰਹੇ ਹਨ ਤਾਂ ਜੋ ਲੰਮੇ ਸਮੇਂ ਤੋਂ ਪਾਣੀ ਦਾ ਸੰਤਾਪ ਭੋਗ ਰਹੇ ਸ਼ਹਿਰ ਵਾਸੀਆਂ ਨੂੰ ਰਾਹਤ ਮਿਲ ਸਕੇ। ਇਸ ਦੌਰਾਨ ਕਾਰਜ ਸਾਧਕ ਅਫ਼ਸਰ ਗੁਰਦੀਪ ਸਿੰਘ ਅਤੇ ਐਸ.ਓ ਅਨਿਲ ਕੁਮਾਰ ਦੱਸਿਆ ਕਿ ਟਿਊਬਲ ਕੁਝ ਦਿਨਾਂਂ ਵਿੱਚ ਚਲਾਕੇ ਸ਼ਹਿਰ ਵਾਸੀਆਂ ਦੀ ਸਮਸਿਆ ਦੂਰ ਕਰ ਦਿੱਤੀ ਜਾਵੇਗੀ। ਇਸ ਮੌਕੇ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਰਕੇਸ਼ ਕਾਲੀਆ, ਬਲਵਿੰਦਰ ਸਿੰਘ, ਯੂਥ ਆਗੂ ਹੈਪੀ ਧੀਮਾਨ, ਦਿਨੇਸ਼ ਗੌਤਮ, ਸੋਮ ਨਾਥ ਵਰਮਾ, ਪਵਨ ਸਿੰਗਲਾ, ਕਮਲੇਸ਼ ਚੁੱਘ, ਮੋਨਿਕਾ ਸੂਦ, ਚੰਦਰ ਮੋਹਨ ਅਤੇ ਹੋਰ ਪਤਵੰਤੇ ਹਾਜ਼ਰ ਸਨ।
(ਬਾਕਸ ਆਈਟਮ)
ਕਾਂਗਰਸ ਦੀ ਧੜੇਬੰਦੀ ਉਸ ਸਮੇਂ ਮੁੜ ਉਜਾਗਰ ਹੋਈ ਜਦੋਂ ਇਸ ਸਮਾਰੋਹ ਵਿੱਚ ਕਈ ਕਾਂਗਰਸੀ ਕੌਂਸਲਰ, ਸਾਬਕਾ ਕੌਂਸਲਰ, ਸਾਬਕਾ ਕੌਂਸਲ ਪ੍ਰਧਾਨ ਅਤੇ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਗ਼ੈਰ ਹਾਜ਼ਰ ਸਨ। ਜਿਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਸ਼ਹਿਰੀ ਕਾਂਗਰਸ ਵਿੱਚ ਸਭ ਕੁੱਝ ਠੀਕ ਨਹੀਂ ਹੈ ਅਤੇ ਗੁਪਤ ਸੂਤਰਾਂ ਅਨੁਸਾਰ ਇਸ ਦਾ ਨਤੀਜਾ ਆਉਣ ਵਾਲੇ ਦਿਨਾਂ ਵਿੱਚ ਸਭ ਦੇ ਸਾਹਮਣੇ ਆ ਸਕਦਾ ਹੈ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…