Share on Facebook Share on Twitter Share on Google+ Share on Pinterest Share on Linkedin ਬਾਬਾ ਸੋਢੀ ਮੰਦਰ ਵਿੱਚ ਜਾਗਰਣ ਵਿੱਚ ਵਰਿੰਦਰ ਵਿੱਕੀ ਵੱਲੋਂ ਮਾਤਾ ਦਾ ਗੁਣਗਾਨ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 14 ਮਈ: ਸਥਾਨਕ ਸ਼ਹਿਰ ਦੇ ਬਾਬਾ ਸੋਢੀ ਮੰਦਰ ਵਾਰਡ ਨੰਬਰ 14 ਵਿਖੇ ਬਾਬਾ ਸੋਢੀ ਯੂਥ ਕਲੱਬ ਵੱਲੋਂ ਯੂਥ ਆਗੂ ਰਮਾਕਾਂਤ ਕਾਲੀਆ ਦੀ ਅਗਵਾਈ ਵਿਚ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ 15ਵਾਂ ਮਾਂ ਭਗਵਤੀ ਜਾਗਰਣ ਕਰਵਾਇਆ ਗਿਆ ਜਿਸ ਦੌਰਾਨ ਵਰਿੰਦਰ ਵਿੱਕੀ ਐਂਡ ਪਾਰਟੀ ਨੇ ਮਾਤਾ ਦਾ ਗੁਣਗਾਣ ਕਰਦਿਆਂ ਸੰਗਤਾਂ ਨੂੰ ਝੂਮਣ ਲਾ ਦਿੱਤਾ। ਜਾਗਰਣ ਦੀ ਸ਼ੁਰੂਆਤ ਮਹੰਤ ਧੰਨਰਾਜ ਗਿਰ ਜੀ ਮੁਖੀ ਡੇਰਾ ਬਾਬਾ ਗੋਸਾਂਈਆਣਾ ਅਤੇ ਯੂਥ ਆਗੂ ਅਮਰਿੰਦਰ ਸਿੰਘ ਰੋਮੀ ਕੰਗ ਸਾਂਝੇ ਰੂਪ ਵਿਚ ਮਾਤਾ ਦੀ ਜਯੋਤੀ ਪ੍ਰਚੰਡ ਕਰਨ ਉਪਰੰਤ ਕੀਤੀ ਗਈ। ਇਸ ਜਾਗਰਣ ਦੌਰਾਨ ਪ੍ਰਬੰਧਕਾਂ ਵੱਲੋਂ ਆਏ ਪਤਵੰਤਿਆਂ ਦਾ ਰਮਾਕਾਂਤ ਕਾਲੀਆ ਅਤੇ ਹਿਤੇਸ਼ ਲਤਾਵਾ ਦੀ ਅਗਵਾਈ ਵਿਚ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕਰਦਿਆਂ ਸਭਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਸੁਰਿੰਦਰ ਕੌਰ ਸ਼ੇਰਗਿੱਲ ਅਤੇ ਅਮਰਿੰਦਰ ਸਿੰਘ ਰੋਮੀ ਕੰਗ ਨੇ ਵਿਸ਼ੇਸ ਮਹਿਮਾਨ ਵੱਜੋਂ ਹਾਜ਼ਰੀ ਭਰਦਿਆਂ ਪ੍ਰਬੰਧਕਾਂ ਦੇ ਉਪਰਾਲੇ ਦੀ ਸਲਾਘਾ ਕੀਤੀ। ਇਸ ਦੌਰਾਨ ਗੌਤਮ ਕੋਮਲ ਜਲੰਧਰੀ ਨੇ ਮਾਤਾ ਦਾ ਗੁਣਗਾਣ ਕਰਦਿਆਂ ਦੇਰ ਰਾਤ ਤੱਕ ਸੰਗਤਾਂ ਨੂੰ ਮੰਤਰ ਮੁਗਧ ਕੀਤਾ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਬੀਬੀ ਕ੍ਰਿਸ਼ਨਾ ਦੇਵੀ ਧੀਮਾਨ, ਕੁਲਵੰਤ ਕੌਰ ਪਾਬਲਾ, ਦਵਿੰਦਰ ਠਾਕੁਰ, ਰਾਜਦੀਪ ਹੈਪੀ, ਵਿਨੀਤ ਕਾਲੀਆ, ਗੌਰਵ ਗੁਪਤਾ ਵਿਸ਼ੂ, ਬਾਂਕਾ ਗੌਤਮ, ਰਣਜੀਤ ਸਿੰਘ ਜੀਤੀ ਪਡਿਆਲਾ, ਪ੍ਰਿੰਸ ਕੁਰਾਲੀ, ਹਰੀਸ਼ ਬਠਲਾ, ਕ੍ਰਿਸ਼ਨ ਕਾਲੀਆ, ਵਿਕਾਸ ਕੌਂਸਲ ਬੱਬੂ, ਮਨੋਜ ਕੁਮਾਰ, ਰਾਜੇਸ਼ ਰਾਠੌਰ, ਬਰਮੀ ਕੁਰਾਲੀ, ਰਣਜੀਤ ਸਿੰਘ ਕਾਕਾ, ਫੌਜੀ ਕੁਰਾਲੀ, ਬਿੱਲਾ ਚੈੜੀਆਂ, ਦੀਪੀ ਕੁਰਾਲੀ, ਦਿਨੇਸ਼ ਗੌਤਮ, ਜੱਗੀ ਗੌਤਮ ਸਮੇਤ ਵੱਡੀ ਗਿਣਤੀ ਸ਼ਹਿਰ ਦੀਆਂ ਸੰਗਤਾਂ ਨੇ ਜਾਗਰਣ ਦੌਰਾਨ ਹਾਜ਼ਰੀ ਲਗਵਾਈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ