ਜੈ ਸ਼ੰਕਰ ਰਾਮਲੀਲਾ ਕਲੱਬ ਵੱਲੋਂ ਕਾਂਗਰਸੀ ਉਮੀਦਵਾਰ ਹਰਦਿਆਲ ਕੰਬੋਜ ਨੂੰ ਸਮਰਥਨ ਦੇਣ ਦਾ ਐਲਾਨ

ਭਾਜਪਾ ਕੌਂਸਲਰ ਅਮਨਦੀਪ ਸਿੰਘ ਨਾਗੀ ਵੀ ਕਾਂਗਰਸ ਵਿਚ ਸ਼ਾਮਲ

ਮਨਪ੍ਰੀਤ ਕੌਰ
ਨਬਜ਼-ਏ-ਪੰਜਾਬ ਬਿਊਰੋ, ਰਾਜਪੁਰਾ, 22 ਜਨਵਰੀ:
ਜੈ ਸ਼ੰਕਰ ਰਾਮਲੀਲਾ ਕਲੱਬ ਵੱਲੋਂ ਮਿਰਚ ਮੰਡੀ ਦੇ ਦੁਸ਼ਿਹਰਾ ਗਰਾਉਂਡ ਨਜ਼ਦੀਕ ਕਲੱਬ ਦੇ ਪ੍ਰਧਾਨ ਲਾਲਾ ਮੋਹਨ ਲਾਲ ਗੁਪਤਾ, ਚੇਅਰਮੈਨ ਸੰਜੀਵ ਬਾਂਸਲ, ਉਪ ਪ੍ਰਧਾਨ ਰਾਕੇਸ਼ ਸਿੰਗਲਾ, ਡਾਇਰੈਕਟਰ ਦਰਸ਼ਨ ਸਿੰਘ ਦੀ ਅਗਵਾਈ ਹੇਠ ਕਾਂਗਰਸ ਦੇ ਹਲਕਾ ਉਮੀਦਵਾਰ ਹਰਦਿਆਲ ਸਿੰਘ ਕੰਬੋਜ ਦੀ ਚੋਣ ਮੀਟਿੰਗ ਕਰਵਾਈ ਗਈ। ਇਸ ਦੌਰਾਨ ਸਮੂੱਚੇ ਕਲੱਬ ਮੈਂਬਰਾਂ ਨੇ ਸ੍ਰੀ ਕੰਬੋਜ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਦੌਰਾਨ ਭਾਜਪਾ ਦੇ ਕੌਂਸਲਰ ਅਮਨਦੀਪ ਸਿੰਘ ਨਾਗੀ ਨੇ ਵਰਕਰਾਂ ਦੀ ਅਣਦੇਖੀ ਦਾ ਦੋਸ਼ ਲਾਉਂਦਿਆਂ ਭਾਜਪਾ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਕੰਬੋਜ ਨੇ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਦੌਰਾਨ ਪੰਜਾਬੀ ਨੌਜਵਾਨਾਂ ਉੱਤੇ ਨਸ਼ਈ ਹੋਣ ਦਾ ਕਲੰਕ ਲੱਗਿਆ ਹੈ। ਜਿਸ ਕਾਰਨ ਅੱਜ ਹਾਲਾਤ ਇਹ ਹਨ ਕਿ ਪੰਜਾਬੀਆਂ ਨੂੰ ਨਾ ਤਾਂ ਪੰਜਾਬ ਵਿੱਚ ਅਤੇ ਨਾ ਹੀ ਪੰਜਾਬ ਤੋਂ ਬਾਹਰ ਕੋਈ ਨੌਕਰੀ ਦੇਣ ਨੂੰ ਤਿਆਰ ਹੈ। ਉਨ੍ਹਾਂ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਕਿਸਾਨਾਂ ਅਤੇ ਵਪਾਰੀਆਂ ਨੇ ਵੱਡੇ ਪੱਧਰ ’ਤੇ ਖ਼ੁਦਕੁਸ਼ੀਆਂ ਕੀਤੀਆ ਹਨ। ਇਸ ਸਰਕਾਰ ਦੇ ਰਾਜ ਵਿੱਚ ਹੀ ਪੰਜਾਬ ਦੀਆਂ ਧੀਆਂ ਨੂੰ ਸ਼ਰ੍ਹੇਆਮ ਬੇਪੱਤ ਕੀਤਾ ਗਿਆ। ਵਿਰੋਧ ਕਰਨ ’ਤੇ ਅਕਾਲੀ ਬੁਰਛਾਗਰਦਾਂ ਨੇ ਧੀ ਦੀ ਇੱਜਤ ਬਚਾਉਣ ਵਾਲੇ ਪਿਤਾ ਨੂੰ ਗੋਲੀਆਂ ਨਾਲ ਭੁੰਨ ਸੁਟਿਆ।
ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਦੇ ਰਾਜ ਦੌਰਾਨ ਗੁੰਡਾਗਰਦੀ ਅਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਵਿਵਸਥਾ ਦੀ ਇਨੀ ਮਾੜੀ ਹਾਲਤ ਹੋ ਗਈ ਹੈ ਕਿ ਅਤਿ ਸੁਰੱਖਿਅਤ ਜੇਲਾਂ ਜਿੱਥੇ ਸੂਈ ਤੱਕ ਨਹੀਂ ਜਾ ਸਕਦੀ, ਉੱਥੇ ਹਥਿਆਰ ਅਤੇ ਨਸ਼ੇ ਆਸਾਨੀ ਨਾਲ ਪੰਹੁਚ ਰਹੇ ਹਨ। ਗੈਂਗਸਟਰ ਦਿਨ ਦਿਹਾੜੇ ਆਪਣੇ ਸਾਥੀਆਂ ਨੂੰ ਜੇਲ ’ਚੋਂ ਛੁਡਾ ਕੇ ਲੈ ਗਏ। ਉਨ੍ਹਾਂ ਕਿਹਾ ਕਿ ਹੁਣ ਜਨਤਾ ਦੇ ਬਦਲਾ ਲੈਣ ਦਾ ਸਮਾਂ ਆ ਗਿਆ ਹੈ। ਹਲਕਾ ਰਾਜਪੁਰਾ ਤੋਂ ਆਪ ਉਮੀਦਵਾਰ ਆਸ਼ੂਤੋਸ਼ ਜੋਸ਼ੀ ਬਾਰੇ ਉਨ੍ਹਾ ਕਿਹਾ ਕਿ ਸ੍ਰੀ ਜੋਸ਼ੀ ਨੇ ਅਸਟਰੇਲੀਆ ਦੀ ਪੀਆਰ ਲੈ ਰੱਖੀ ਹੈ। ਉਸ ਨੂੰ ਰਾਜਪੁਰਾ ਵਾਸੀਆਂ ਦੀਆਂ ਸਮੱਸਿਆਂਵਾ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਆਪ ਦਾ ਕੋਈ ਭੱਵਿਖ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ ਵਿਚ ਆਟਾ-ਦਾਲ ਸਕੀਮ ਵਿੱਚ ਮੁਫ਼ਤ ਖੰਡ ਅਤੇ ਚਾਹ ਪੱਤੀ ਵੀ ਦਿੱਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਕਾਲੀਆਂ ਦੀਆਂ ਵਧੀਕੀਆਂ ਦਾ ਮੂੰਹ ਤੋੜ ਜਵਾਬ ਦੇਣ ਲਈ ਆਪਣੀ ਇੱਕ ਇਕ ਵੋਟ ਕਾਂਗਰਸ ਪਾਰਟੀ ਦੇ ਹੱਕ ਵਿੱਚ ਭੁਗਤਾਈ ਜਾਵੇ।
ਇਸ ਮੌਕੇ ਲਾਲਾ ਮੋਹਨ ਲਾਲ ਗੁਪਤਾ, ਸੰਜੀਵ ਕੁਮਾਰ ਬਾਂਸਲ, ਰਾਕੇਸ਼ ਸਿੰਗਲਾ, ਦਰਸ਼ਨ ਸਿੰਘ, ਗੌਰਵ ਗੁਪਤਾ, ਸਨੀ ਗੁਪਤਾ, ਰਾਕੇਸ਼ ਗੁਪਤਾ, ਬਿੱਟੂ ਗੁਪਤਾ, ਸੰਜੀਵ ਗੁਪਤਾ, ਹਰਵਿੰਦਰ ਸਿੰਘ ਟੀਟੀ, ਬਿਕਰਮ ਕੰਬੋਜ, ਹਰਸ਼, ਹਰੀਸ਼ ਚੌਹਾਨ, ਹਿੰਮਾਸ਼ੂ, ਸਤਪਾਲ ਬਿੱਲੂ, ਨੱਛਤਰ ਸਿੰਘ (ਜੇਈ ਰਿਟਾ:), ਦਵਿੰਦਰ ਸਿੰਘ, ਇੰਦਰ ਕੁਮਾਰ ਸ਼ਰਮਾ, ਰਾਣਾ ਠਾਕੂਰ ਤੋਂ ਇਲਾਵਾ ਹੋਰ ਕਲੱਬ ਮੈਂਬਰਾਂ ਨੇ ਸ੍ਰ. ਕੰਬੋਜ ਦਾ ਸਨਮਾਨ ਕੀਤਾ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…