Share on Facebook Share on Twitter Share on Google+ Share on Pinterest Share on Linkedin ਪਾਵਰਕੌਮ ਠੇਕਾ ਮੁਲਾਜ਼ਮ ਜਲਾਲਾਬਾਦ ਯੂਨੀਅਨ ਦਾ ਪੱਕਾ ਮੋਰਚਾ 118 ਦਿਨ ਵਿੱਚ ਦਾਖ਼ਲ 17 ਮਾਰਚ ਵਾਲੀ ਮੀਟਿੰਗ ਵਿੱਚ ਕਿਰਤ ਮੰਤਰੀ ਸਿੱਧੂ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਹੱਲ ਕਰਨ: ਆਗੂ ਮੀਟਿੰਗ ਵਿੱਚ ਜੇਕਰ ਮੰਗਾਂ ਦਾ ਹੱਲ ਨਹੀਂ ਹੋਇਆਂ ਤਾਂ ਜਥੇਬੰਦੀ ਹੋਵੇਗੀ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਮਾਰਚ: ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਡਵੀਜ਼ਨ ਜਲਾਲਾਬਾਦ ਦਾ ਅੱਜ ਪੱਕਾ ਮੋਰਚਾ 118 ਦਿਨ ਵਿੱਚ ਤਬਦੀਲ ਕਰ ਗਿਆ ਪਰ ਸਰਕਾਰ ਤੇ ਮੈਨੇਜਮੈਂਟ ਲਾਰਿਆ ਤੋਂ ਬਿਨਾਂ ਹੋਰ ਕੁਝ ਨਾ ਕਰ ਸਕੀ ਇਸ ਮੌਕੇ ਪੱਕੇ ਮੋਰਚੇ ਵਿੱਚ ਜਥੇਬੰਦੀ ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ, ਸੂਬਾ ਮੀਤ ਪ੍ਰਧਾਨ ਰਾਜੇਸ਼ ਕੁਮਾਰ ਸਰਕਲ ਪ੍ਰਧਾਨ ਚੋਧਰ ਵੀ ਸ਼ਾਮਲ ਹੋਏ ਪ੍ਰੈੱਸ ਬਿਆਨ ਨੂੰ ਜਾਰੀ ਕਰਦਿਆਂ ਸੂਬਾ ਪ੍ਰਧਾਨ ਬਲਿਹਾਰ ਸਿੰਘ ਡਵੀਜ਼ਨ ਪ੍ਰਧਾਨ ਸਿਵ ਸੰਕਰ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਪਾਵਰਕੌਮ ਮੈਨੇਜਮੈਂਟ ਵੱਲੋਂ ਝੂਠੇ ਵਾਅਦੇ ਕੀਤੇ ਜਾ ਰਹੇ ਹਨ ਕਿ ਘਰ-ਘਰ ਰੁਜ਼ਗਾਰ ਦੇ ਰਹੇ ਹਾਂ ਜਿਮਨੀ ਚੋਣਾਂ ਨੂੰ ਬੀਤੇ 4 ਮਹੀਨੇ ਹੋ ਗਏ ਜਦੋਂ ਹਰੇਕ ਜਿਲੇ ਦਾ ਮੰਤਰੀ ਜਲਾਲਾਬਾਦ ਵਿੱਚ ਘਰ-ਘਰ ਹੱਥ ਬੰਨਦੇ ਸੀ ਕਿ ਜੇਕਰ ਕਾਗਰਸ ਦਾ ਨੁਮਾਇੰਦਾ ਵੋਟਾਂ ਵਿੱਚ ਜਿੱਤ ਗਿਆ ਤਾ ਅਸੀ ਮਸਲੇ ਦਾ ਹੱਲ ਕਰਾਗੇ ਪਰ ਬੜੇ ਅਫ਼ਸੋਸ ਦੀ ਗੱਲ ਕਿ ਅੱਜ 118 ਦਿਨ ਬੀਤ ਚੁੱਕੇ ਹਨ ਹਾਲੇ ਤੱਕ ਕਿਸੇ ਵੀ ਕੱਢੇ ਕਾਮੇ ਨੂੰ ਬਹਾਲ ਨਹੀ ਕੀਤਾ ਗਿਆ ਹਨੇਰੀਆਂ ਝੱਖੜਾ ਅਤੇ ਠੰਢ ਵਿੱਚ ਕਾਮਿਆਂ ਦਾ ਮੋਰਚਾ ਰੁਜ਼ਗਾਰ ਨੂੰ ਲੈ ਕਿ ਜਾਰੀ ਹੈ। ਉਨ੍ਹਾਂ ਦੱਸਿਆ ਕਿ ਜਿਮਨੀ ਚੋਣਾ ਦੋਰਾਨ ਕਿਰਤ ਮੰਤਰੀ ਬਲਵੀਰ ਸਿੰਘ ਸਿੱਧੂ ਕਾਮਿਆਂ ਦੇ ਪਰਿਵਾਰਾਂ ਸਮੇਤ ਇੱਕਠ ਵਿੱਚ ਵਾਅਦਾ ਕਰ ਕੇ ਗਏ ਸੀ ਕਿ ਕਿਸੇ ਵੀ ਕਾਮੇ ਨੂੰ ਹਟਾਇਆ ਨਹੀ ਜਾਵੇ ਜਿਹਨਾਂ ਦੇ ਵੱਲੋਂ ਮੰਗਾਂ ਨੂੰ ਲੈ ਕੇ 22-10-19 ਨੂੰ ਕਿਰਤ ਵਿਭਾਗ ਦਫਤਰ ਬੁਲਾਇਆ ਗਿਆ ਸੀ ਜਿਸ ਵਿੱਚ ਕਾਮਿਆਂ ਨੂੰ ਬਹਾਲ ਕਰਨ ਲਈ ਮਿਤੀ 24-10-19 ਨੂੰ ਸੈਕਟੀਏਟ ਮੀਟਿੰਗ ਸੱਦ ਕੇ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ ਕਿਰਤ ਵਿਭਾਗ ਤੇ ਕਿਰਤ ਕਮਿਸ਼ਨਰ ਪੰਜਾਬ ਦੀ ਜ਼ਿੰਮੇਵਾਰੀ ਲਗਾਈ ਗਈ ਕਿ ਕੱਢੇ ਕਾਮਿਆਂ ਨੂੰ ਬਹਾਲ ਕਰਨ ਤੇ ਕੁਝ ਹੋਰ ਮੰਗਾਂ ਨੂੰ ਲੈ ਕੇ ਸਮਝੋਤੇ ਹੋਏ ਸੀ। ਜਿਸ ਨੂੰ ਲਾਗੂ ਨਹੀ ਕੀਤਾ ਗਿਆ ਵਧੀਕ ਕਿਰਤ ਕਮਿਸ਼ਨਰ ਪੰਜਾਬ ਵੱਲੋਂ ਭੇਜੀ ਗਈ। ਜਥੇਬੰਦੀ ਕੋਲ ਪਰਸੀਡਿੰਗ ਨੂੰ ਵੀ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਉਨ੍ਹਾਂ ਵੱਲੋਂ ਸਰਕਾਰ ਤੇ ਕਿਰਤ ਵਿਭਾਗ ਤੋਂ ਮੰਗ ਕੀਤੀ ਕਿ 17 ਮਾਰਚ 2020 ਨੂੰ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਸਾਰੇ ਉੱਚ ਅਧਿਕਾਰੀਆਂ ਤੇ ਪਾਵਰਕੌਮ ਮੈਨੇਜਮੈਂਟ ਵਿਚਕਾਰ ਜਥੇਬੰਦੀ ਨਾਲ ਹੋਣ ਵਾਲੀ ਮੀਟਿੰਗ ਵਿੱਚ ਪੁਰਾਣੇ ਕੱਢਿਆ ਕਾਮਿਆਂ ਨੂੰ ਬਹਾਲ ਕਰਨ ਰੁਕੀਆਂ ਤਨਖ਼ਾਹਾਂ ਜਾਰੀ ਕਰਨ ਤੇ ਮੰਗ ਪੱਤਰ ਵਿੱਚ ਦਰਜ ਮੰਗਾਂ ਦਾ ਹੱਲ ਕੀਤਾ ਜਾਵੇ ਜੇਕਰ ਮੰਗਾਂ ਦਾ ਹੱਲ ਨਹੀ ਹੁੰਦਾ ਤਾ ਜਥੇਬੰਦੀ ਇਸ ਵਾਰ ਤਿੱਖੇ ਸੰਘਰਸ਼ ਲਈ ਮਜਬੂਰ ਹੋਵੇਗੀ ਤੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਸੂਬਾ ਪੱਧਰੀ ਰੈਲੀ ਵਿੱਚ ਪਰਿਵਾਰਾਂ ਸਮੇਤ ਸਮੂਹਲੀਅਤ ਕੀਤੀ ਜਾਵੇਗੀ। ਇਸ ਮੌਕੇ ਹਰਜਿੰਦਰ ਸਿੰਘ, ਅਜੇ ਕੁਮਾਰ, ਮਲਕੀਤ ਸਿੰਘ, ਛਿੰਦਰ ਸਿੰਘ, ਮਨਿੰਦਰ ਸਿੰਘ ਹਾਜ਼ਰ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ