nabaz-e-punjab.com

ਸਵਦੇਸ਼ੀ ਜਾਗਰਣ ਮੰਚ ਨੇ ਚਾਇਨਾ ਸਮਾਨ ਦੇ ਵਿਰੁੱਧ ਖਰੜ ਵਿੱਚ ਕੱਢਿਆ ਜਨ ਅਕਰੋਸ ਮਾਰਚ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 13 ਅਗਸਤ:
ਰਾਸ਼ਟਰੀ ਸੁਰੱਖਿਆ ਅਭਿਆਨ ਦੇ ਤਹਿਤ ਸਵਦੇਸੀ ਜਾਗਰਣ ਮੰਚ ਵੱਲੋਂ ਸੰਯੋਜਕ ਸਵਦੇਸੀ ਜਾਗਰਣ ਮੰਚ ਖਰੜ ਅਜੈ ਗੋਇਲ ਦੀ ਪ੍ਰਧਾਨਗੀ ਹੇਠ ਚੀਨੀ ਸਮਾਨ ਦੇ ਵਿਰੋਧ ਵਿੱਚ ਜਨ ਅਕਰੋਸ ਮਾਰਚ ਕੱਢਿਆ ਗਿਆ। ਇਸ ਮਾਰਚ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ਸਵਦੇਸੀ ਜਾਗਰਣ ਮੰਚ ਦੇ ਜ਼ਿਲ੍ਹਾ ਸੰਯੋਜਕ ਵਿਜੇਤਾ ਮਹਾਜਨ ਨੇ ਸਮਾਜਿਕ ਸੰਸਥਾਵਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਚੀਨ ਦੇ ਘਟਿਆ ਸਮਾਨ ਦੇ ਕਾਰਨ ਜਿੱਥੇ ਸਾਡੀ ਸਿਹਤ ਅਤੇ ਅਰਥ ਵਿਵਸਥਾ ’ਤੇ ਬੂਰਾ ਪ੍ਰਭਾਵ ਪੈ ਰਿਹਾ ਹੈ, ਉੱਥੇ ਹੀ ਸਭ ਤੋਂ ਵੱਡਾ ਪ੍ਰਭਾਵ ਸਾਡੇ ਦੇਸ਼ ਦੇ ਰੁਜ਼ਗਾਰ ’ਤੇ ਪੈ ਰਿਹਾ ਹੈ। ਐਸੋਚੈਮ ਦੀ ਇੱਕ ਰਿਪੋਰਟ ਦੇ ਅਨੁਸਾਰ ਭਾਰਤ ਦੀਆਂ 40 ਪ੍ਰਤੀਸਤ ਖਿਡੌਣਾ ਬਣਾਉਣ ਵਾਲੀਆ ਫੈਕਟਰੀਆ ਬੰਦ ਹੋ ਚੁੱਕੀਆ ਹਨ ਅਤੇ 20 ਪ੍ਰਤੀਸਤ ਬੰਦ ਹੋਣ ਦੀ ਕਗਾਰ ਤੇ ਹਨ। ਇਹ ਜਨ ਅਕਰੋਸ ਮਾਰਚ ਖਰੜ ਦੀਆਂ ਪ੍ਰਮੁੱਖ ਸਮਾਜਿਕ ਸੰਸਥਾਵਾ ਦੇ ਸਹਿਯੋਗ ਨਾਲ ਕੱਢਿਆ ਗਿਆ। ਇਹ ਮਾਰਚ ਸੀ੍ਰ ਰਾਮਭਵਨ ਤੋਂ ਸ਼ੁਰੂ ਹੋ ਕੇ ਮੈਨ ਬਜਾਰ ਖਰੜ ਵਿੱਚੋਂ ਹੁੰਦੇ ਹੋਏ ਵਾਰਡ ਨੂੰ 19,20,21,22 ਵਿੱਚੋ ਲੰਘਦੇ ਹੋਏ ਵਾਪਸ ਸੀ੍ਰ ਰਾਮਭਵਨ ਵਿਖੇ ਹੀ ਸਮਾਪਤ ਕੀਤਾ ਗਿਆ।
ਮਾਰਚ ਵਿੱਚ ਸ਼ਾਮਲ ਭਾਜਪਾ ਜ਼ਿਲ੍ਹਾ ਮੁਹਾਲੀ ਦੇ ਮੀਤ ਪ੍ਰਧਾਨ ਅਤੇ ਖਰੜ ਲਾਇਨਜ਼ ਕਲੱਬ ਫਰੈਡਜ਼ ਦੇ ਪ੍ਰਧਾਨ ਨਰਿੰਦਰ ਸਿੰਘ ਰਾਣਾ, ਜ਼ਿਲ੍ਹਾ ਪ੍ਰਭਾਰੀ ਭਾਰਤ ਸਵਾਵਿਮਾਨ ਮੁਹਾਲੀ ਡਾ. ਚੰਦਰਦੀਪ ਵਰਮਾ, ਮੰਡਲ ਪ੍ਰਧਾਨ ਖਰੜ ਅਮਿਤ ਸਰਮਾ, ਮੰਡਲ ਪ੍ਰਧਾਨ ਮੁਹਾਲੀ 3 ਪਵਨ ਮਨੋਚਾ, ਜ਼ਿਲ੍ਹਾ ਪ੍ਰਭਾਰੀ ਕਿਸਾਨ ਮੋਰਚਾ ਪਤੰਜਲੀ ਨਿਰਮਲ ਸਿੰਘ, ਮਜ਼ਦੂਰ ਏਕਤਾ ਯੂਨੀਅਨ ਖਰੜ ਦੇ ਪ੍ਰਧਾਨ ਰਘਵੀਰ ਸਿੰਘ ਮੋਦੀ, ਨਗਰਕਾਰਵਾਹ ਆਰਐਸਐਸ ਮੋਹਨ ਲਾਲ, ਰਾਸ਼ਟਰੀ ਸਿੱਖ ਸਗਤ ਦੇ ਮੈਂਬਰ ਦਵਿੰਦਰ ਸਿੰਘ, ਆਰਿਆ ਸਮਾਜ ਦੇ ਮੈਂਬਰ ਰਜਿੰਦਰ ਅਰੋੜਾ, ਭਾਰਤ ਵਿਕਾਸ ਪ੍ਰੀਸਦ ਦੇ ਮੈਂਬਰ ਵਿਜੈ ਧਵਨ, ਜ਼ਿਲ੍ਹਾ ਪ੍ਰਧਾਨ ਮਹਿਲਾ ਭਾਰਤ ਸਵਾਵਿਮਾਨ ਟਰੱਸਟ ਕੰਵਲਜੀਤ ਕੌਰ, ਸਹਿ ਨਗਰ ਕਾਰਿਆਵਾਹ ਆਰਐਸਐਸ ਮੋਹਨ ਜੋਸੀ, ਗਊ ਸੇਵਾ ਪ੍ਰਮੁੱਖ ਮਨੋਜ ਰਾਵਤ, ਡੇਰਾ ਸੱਚਾ ਸੋਦਾ ਸਿਰਸਾ ਦੇ ਮੈਂਬਰ ਰਜਤ, ਪ੍ਰਧਾਨ ਮਹਿਲਾ ਮੋਰਚਾ ਖਰੜ ਅਮਰਜੀਤ ਕੌਰ, ਕੌਸਲ ਯੋਗਚਾਰੀਆ ਖਰੜ ਡਾ. ਸ਼ਿਵ ਕੁਮਾਰ, ਪ੍ਰਵੇਸ਼ ਸ਼ਰਮਾ, ਕੁਲਜੀਤ ਕੌਰ, ਕਮਲ ਕੌਰ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…