ਫੁੱਟਬਾਲ ਦੇ ਟੂਰਨਾਮੈਂਟ ਦੇ ਫਾਈਨਲ ਮੈਚ ਵਿੱਚ ਜੰਡਿਆਲਾ ਗੁਰੂ ਦੀ ਟੀਮ ਨੇ ਅੱਲੋਵਾਲ ਦੀ।ਟੀਮ ਨੂੰ 2-1 ਨਾਲ ਹਰਾ ਕੇ ਟੂਰਨਾਮੈਂਟ ਤੇ ਕਬਜ਼ਾ ਕੀਤਾ

ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ 19 ਮਾਰਚ ,(ਕੁਲਜੀਤ ਸਿੰਘ)
ਅੱਜ ਜੰਡਿਆਲਾ ਗੁਰੂ ਦੀ ਦੁਸਹਿਰਾ ਗ੍ਰਾਉੰਡ ਵਿੱਚ ਤਿੰਨ ਦਿਨਾਂ ਫ਼ੁਟਬਾਲ ਟੂਰਨਾਮੈਂਟ ਸਮਾਪਤ ਹੋ ਗਿਆ ।ਇਸਦੇ ਫਾਈਨਲ ਮੈਚ ਵਿੱਚ ਜੰਡਿਆਲਾ ਗੁਰੂ ਦੀ ਟੀਮ ਨੇ ਅੱਲੋਵਾਲ ਦੀ ਟੀਮ ਨੂੰ 2-1 ਨਾਲ ਹਰਾ ਕੇ ਟੂਰਨਾਮੈਂਟ ਤੇ ਕਬਜ਼ਾ ਕੀਤਾ । ਫੁੱਟਬਾਲ ਕਲੱਬ ਵੱਲੋਂ ਵਿਜੇਤਾ ਟੀਮ ਨੂੰ 21 ਹਜ਼ਾਰ ਰੁਪਏ ਨਗਦ ਤੇ ਕੱਪ ਜਦਕਿ ਸੈਕੰਡ ਰਨਰ ਟੀਮ ਨੂੰ 11 ਹਜ਼ਾਰ ਰੁਪਏ ਨਗਦ ਅਤੇ ਕੱਪ ਦੇ ਕੇ ਸਨਮਾਨਿਤ ਕੀਤਾ ।ਇਸ ਸਨਮਾਨ ਸਮਾਰੋਹ ਵਿੱਚ ਵਿਸ਼ੇਸ਼ ਤੌਰ ਤੇ ਨਗਰ ਕੌਂਸਲ ਜੰਡਿਆਲਾ ਗੁਰੂ ਦੇ ਉੱਪ ਪ੍ਰਧਾਨ ਸੰਨੀ ਸ਼ਰਮਾ ਪਹੁੰਚੇ।ਮੈਚ ਦੌਰਾਨ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਨਗਦ ਰਾਸ਼ੀ ਦੇ ਕੇ ਹੌਂਸਲਾ ਅਫ਼ਜ਼ਾਈ ਕੀਤੀ ਗਈ।ਇਸ ਮੌਕੇ ਤੇ ਤਜਿੰਦਰ ਸਿੰਘ ਚੰਦੀ ਟਰਾਂਸਪੋਰਟ ਵਾਲੇ ,ਕੌਂਸਲਰ ਮਨਦੀਪ ਢੋਟ ,ਕੌਂਸਲਰ ਮਨੀ ਚੋਪੜਾ ,ਕੌਂਸਲਰ ਜਸਪਾਲ ਸਿੰਘ ਬੱਬੂ ,ਹਰਪ੍ਰੀਤ ਸਿੰਘ ਬਬਲੂ ,ਅਮਰ ਸਿੰਘ ,ਕੰਵਲਜੀਤ ਸਿੰਘ ,ਅਤੇ ਦੋਵੇਂ ਟੀਮਾਂ ਦੇ ਖਿਡਾਰੀ ਹਾਜ਼ਿਰ ਸਨ।

Load More Related Articles
Load More By Nabaz-e-Punjab
Load More In Sports

Check Also

Archer Avneet Kaur wins Bronze Medal in World Cup

Archer Avneet Kaur wins Bronze Medal in World Cup Sports Minister Meet Hayer congratulates…