Share on Facebook Share on Twitter Share on Google+ Share on Pinterest Share on Linkedin ਜੰਡਿਆਲਾ ਗੁਰੂ ਦੀ ਕੱਲ ਅਨਾਜ ਮੰਡੀ ਵਿੱਚ ਚੱਲੀ ਗੋਲੀ ਕਾਂਡ ਵਿਚ ਆਇਆ ਨਵਾਂ ਮੋੜ ,9 ਵਿਅਕਤੀਆਂ ਖਿਲਾਫ ਮਾਮਲਾ ਕਰਾਸ ਕੇਸ ਦਰਜ ਕੁਲਜੀਤ ਸਿੰਘ ਜੰਡਿਆਲਾ ਗੁਰੂ 11 ਜੂਨ: ਜੰਡਿਆਲਾ ਗੁਰੂ ਦੀ ਅਨਾਜ ਮੰਡੀ ਵਿੱਚ ਕੱਲ ਹੋਏ ਗੋਲੀ ਕਾਂਡ ਵਿੱਚ ਨਵਾਂ ਮੋੜ ਆ ਗਿਆ ।ਜੰਡਿਆਲਾ ਗੁਰੂ ਦੀ ਪੁਲਿਸ ਨੇ ਜਤਿੰਦਰ ਸਿੰਘ ਉਰਫ ਨਾਟੀ ਪੁੱਤਰ ਲੇਟ ਬਲਕਾਰ ਸਿੰਘ ਦੇ ਬਿਆਨਾਂ ਦੇ ਅਧਾਰ ਤੇ 9 ਵਿਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ।ਜਤਿੰਦਰ ਸਿੰਘ ਨਾਟੀ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਕੱਲ ਉਹ ਦੁਪਹਿਰ ਕਰੀਬ 1 .30 ਵਜੇ ਜੰਡਿਆਲਾ ਗੁਰੂ ਦੀ ਅਨਾਜ ਮੰਡੀ ਵਿੱਚ ਆਪਣੀ ਦੁਕਾਨ ਨੰਬਰ 71 ਤੇ ਬੈਠਾ ਸੀ। ਉਸ ਸਮੇਂ ਉਸ ਨਾਲ ਸੁਰਿੰਦਰ ਕਾਲੜਾ ,ਮਾਸਟਰ ਕਰਤਾਰ ਸਿੰਘ ,ਸਰਬਜੀਤ ਸਿੰਘ ਪਹਿਲਵਾਨ ,ਨਵਦੀਪ।ਸਿੰਘ ਨੀਟਾ ,ਅਤੇ ਅਮਰ ਆਟਾ ਚੱਕੀ ਦੇ ਮਲਿਕ ਜਗਜੀਤ ਸਿੰਘ ਮੌਜੂਦ ਸਨ।।ਕਿ ਉਸ ਸਮੇਂ ਰਮੇਸ਼ ਕੁਮਾਰ ਉਰਫ ਮੇਸ਼ੀ ਬੇਸਬਾਲ ,ਸੁਰੇਸ਼ ਕੁਮਾਰ ਟਾਂਗਰੀ ਨਿਵਾਸੀ ਟਾਂਗਰਾ ਰੀਵਾਲਵਰ ,ਰਮਨ ਕੁਮਾਰ ਰਿਵਾਲਵਰ ,ਆਕਰਸ਼ਿਤ ਬੱਸੀ ਪੁੱਤਰ ਰਮਨ ਕੁਮਾਰ ਰਾਈਫਲ ,ਵਿਜੈ ਕੁਮਾਰ ਉਰਫ ਕਾਲਾ ਪੁੱਤਰ ਰਾਮ ਲੁਭਾਇਆ ,ਨਿਵਾਸੀ ਜੰਡਿਆਲਾ ਗੁਰੂ ਰਾਹੁਲ ਹਨੀ ਪੁੱਤਰ ਸੁਰੇਸ਼ ਕੁਮਾਰ ਟਾਂਗਰੀ ,ਅਤੇ 10 -12 ਹੋਰ ਅਣਪਛਾਤੇ ਵਿਅਕਤੀਆਂ ਨੇ ਦਫਤਰ ਦੀ ਤੋੜਫੋੜ ਕੀਤਾ ਅਤੇ ਉਨ੍ਹਾਂ ਉਪਰ ਜਾਨਲੇਵਾ ਹਮਲਾ ਕੀਤਾ ।ਇਸ ਤੋਂ ਇਲਾਵਾ ਉਨ੍ਹਾਂ ਦੀ ਪਗੜੀ ਉਤਾਰ ਕੇ ਕੇਸਾਂ ਦੀ ਬੇਅਦਬੀ ਵੀ ਕੀਤੀ ਗਈ। ,ਆਰੋਪੀ ਜਾਂਦੇ ਜਾਂਦੇ ਗੱਲੇ ਵਿੱਚ ਰੱਖੇ 50 ਹਜ਼ਾਰ ਰੁਪਏ ਦੀ ਨਗਦੀ ਵੀ ਲੈ ਗਏ ਜੰਡਿਆਲਾ ਦੀ ਪੁਲਿਸ ਨੇ ਜਤਿੰਦਰ ਸਿੰਘ ਨਾਟੀ ਦੇ ਬਿਆਨਾਂ ਦੇ ਅਧਾਰ ਤੇ ਉਕਤ ਅਰੋਪਿਆ ਦੇ ਖਿਲਾਫ ਜੇਰੇ ਧਾਰਾ 452 ,323 ,427 ,380 148 ,149 ਆਈ ਪੀ ਸੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਕੀ ਹੈ ਇਹ ਮਾਮਲਾ ?,ਇੱਥੇ ਗੱਲ ਵਰਨਣਯੋਗ ਹੈ ਕਿ ਰਮੇਸ਼ ਕੁਮਾਰ ਆੜਤੀ ਐਸੋਸੀਏਸ਼ਨ ਦਾ ਪ੍ਰਧਾਨ ਹੈ ਜਿਸਨੇ ਆਪਣੇ ਲੈਟਰ ਪੇਡ ਤੇ ਜਤਿੰਦਰ ਸਿੰਘ ਨਾਟੀ ਦੇ ਡਿਫਾਲਟਰ ਹੋਣ ਦੇ ਕਾਰਣ ਮੰਡੀ ਦੀ ਬੋਲੀ ਵਿੱਚ ਸ਼ਾਮਿਲ ਹੋਣ ਤੋਂ ਮਨ੍ਹਾ ਕੀਤਾ ਗਿਆ ਸੀ ।ਬਾਅਦ ਵਿੱਚ ਉਸੇ ਲੈਟਰ ਪੇਡ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਗਿਆ ਸੀ।ਜਿਸਦੇ ਚਲਦਿਆਂ ਇਹ ਮਾਮਲਾ ਤੂਲ ਫੜ ਗਿਆ ਸੀ।ਇਸ ਮਾਮਲੇ ਸੰਬੰਧੀ ਜਤਿੰਦਰ ਸਿੰਘ ਨਾਟੀ ਦੁਆਰਾ ਲਿਖਿਤ ਸ਼ਿਕਾਇਤ ਵੀ ਦਿੱਤੀ ਗਈ ਸੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤਾ ।ਅੱਜ ਪੱਤਰਕਾਰ ਵਾਰਤਾ ਵਿੱਚ ਜਤਿੰਦਰ ਸਿੰਘ ਨਾਟੀ ਦੇ ਪਰਿਵਾਰ ਵਾਲਿਆਂ ਨੇ ਜਤਿੰਦਰ ਸਿੰਘ ਨਾਟੀ ਅਤੇ ਉਸਦੇ ਪਰਿਵਾਰ ਤੇ ਹੋਏ ਝੂਠੇ ਦਰਜ ਮਾਮਲੇ ਨੂੰ ਰੱਦ ਕੀਤਾ ਜਾਵੇ। ਇਸ ਮੌਕੇ ਜਗਜੀਤ ਸਿੰਘ ਪੁੱਤਰ ਬਲਵੰਤ ਸਿੰਘ ,ਸੁਰਿੰਦਰਪਾਲ ਕਾਲੜਾ ,ਪੁਸ਼ਪਿੰਦਰ ਕੌਰ ਪਤਨੀ ਜਤਿੰਦਰ ਸਿੰਘ ਨਾਟੀ ,ਹਰਬੰਸ ਕੌਰ ਪਤਨੀ ਲੇਟ ਬਲਕਾਰ ਸਿੰਘ ,ਅਮਰਦੀਪ ਸਿੰਘ ਐਡਵੋਕੇਟ ,ਰਤਨੇਸ਼ ਕੁਮਾਰ ,ਰਘੁਬੀਰ ਸਿੰਘ ਅਤੇ ਹੋਰ ਹਾਜਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ