
ਜੰਡਿਆਲਾ ਗੁਰੂ ਵਿੱਚ ਨਗਰ ਕੌਂਸਲ ਵਲੋਂ ਨਹੀਂ ਕਰਵਾਈ ਜਾਂਦੀ ਸਫਾਈ- ਮੁਹੱਲਾ ਵਾਸੀ
ਜੰਡਿਆਲਾ ਗੁਰੂ, 21 ਅਪ੍ਰੈਲ (ਕੁਲਜੀਤ ਸਿੰਘ)
ਵਾਰਡ ਨੰਬਰ 14 ਵਿੱਚ ਗਲੀਆਂ ਨਾਲੀਆਂ ਦੀ ਸਫਾਈ ਦੀ ਹਾਲਤ ਬਹੁਤ ਹੀ ਮਾੜੀ ਬਣੀ ਹੋਈ ਹੈ।ਇਸ ਵਾਰਡ ਨੂੰ ਤਾਂ ਨਗਰ ਕੌਂਸਲ ਅਧਿਕਾਰੀਆਂ ਵਲੋਂ ਅਣਦੇਖਿਆਂ ਕੀਤਾ ਹੋਇਆ ਹੈ। ਜਿਸ ਕਾਰਨ ਵਾਰਡ ਵਿੱਚ ਗੰਦ ਦੇ ਢੇਰ ਲੱਗੇ ਹਨ ਅਤੇ ਗਰਮੀ ਦਾ ਮੌਸਮ ਹੋਣ ਕਾਰਨ ਇਸ ਗੰਦਗੀ ਤੋਂ ਬੱਦਬੂ ਸੱਭ ਪਾਸ ਫੈਲ ਰਹੀ ਹੈ ਜਿਸ ਕਾਰਨ ਮੱਛਰ ਦੀ ਭਰਮਾਰ ਹੋਈ ਪਈ ਹੈ ਅਤੇ ਤਰ੍ਹਾਂ ਤਰ੍ਹਾਂ ਦੀਆਂ ਬੀਮਾਰੀਆਂ ਫੈਲ ਰਹੀਆਂ ਹਨ।ਇਨ੍ਹਾਂ ਸੱਭ ਗੱਲਾਂ ਦਾ ਪ੍ਰਗਟਾਵਾ ਸਥਾਨਕ ਵਾਰਡ ਨੰਬਰ 14 ਦੇ ਵਸਨੀਕਾਂ ਨੇ ਪੱਤਰਕਾਰਾਂ ਨਾਲ ਕੀਤਾ।ਮੁਹੱਲਾ ਵਾਸੀਆਂ ਇਹ ਵੀ ਦੱਸਿਆ ਕੇ ਉਹ ਕਈ ਵਾਰ ਨਗਰਕੌਂਸਲ ਅਧਿਕਾਰੀਆਂ ਨੂੰ ਇਸ ਬਾਰੇ ਜਾਣੂ ਕਰਵਾ ਚੁੱਕੇ ਹਨ ਪਰ ਕਿਸੇ ਵੀ ਅਧਿਕਾਰੀ ਦੇ ਕੰਨ ਦੇ ਜੂੰ ਨਹੀਂ ਸਰਕਦੀ।ਮੁਹੱਲਾ ਵਾਸੀਆਂ ਕਿਹਾ ਕੇ ਜੇਕਰ ਜਲਦੀ ਇਸਦਾ ਕੋਈ ਹੱਲ ਨਹੀਂ ਨਿਕਲਿਆ ਤਾਂ ਉਹ ਇਸ ਦੇ ਖਿਲਾਫ ਸੰਘਰਸ਼ ਕਰਨ ਲਈ ਮਜਬੂਰ ਹੋ ਜਾਣਗੇ।ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਸੈਨਟਰੀ ਇੰਸਪੈਕਟਰ ਕਿਰਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਇਸ ਬਾਰੇ ਕੁੱਝ ਨਹੀਂ ਪਤਾ ਪਹਿਲਾਂ ਮੈਂ ਆਪਣੇ ਸਹਾਇਕ ਕੋਲੋਂ ਇਸ ਬਾਰੇ ਜਾਣਕਾਰੀ ਲਵਾਂਗਾ ਅਤੇ ਫਿਰ ਇਸਦਾ ਕੋਈ ਹੱਲ ਕੱਢਦੇ ਹਾਂ।ਇਸ ਮੌਕੇ ਬੁੱਧ ਸਿੰਘ, ਬਲਦੇਵ ਸਿੰਘ ਫੋਜੀ, ਕੁਲਦੀਪ ਸਿੰਘ, ਪੱਪੂ ਮਿਸਤਰੀ, ਪ੍ਰਕਾਸ਼ ਸਿੰਘ, ਬਿੱਟੂ, ਵਿਨੋਦ, ਜਨਕ ਕੁਮਾਰ