
ਜੰਡਿਆਲਾ ਸ਼ਹਿਰ ਵਿੱਚ ਅਵਾਰਾ ਕੁੱਤਿਆਂ ਦੀ ਭਰਮਾਰ ,ਕਈ ਲੋਕ ਬਣੇ ਸ਼ਿਕਾਰ
ਕੁਲਜੀਤ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ, 10 ਮਾਰਚ:
ਜੰਡਿਆਲਾ ਸ਼ਹਿਰ ਵਿੱਚ ਅਵਾਰਾ ਕੁੱਤਿਆਂ ਦੀ ਗਿਣਤੀ ਇੰਨੀ ਜ਼ਿਆਦਾ ਹੈ ਕਿ ਤੁਹਾਨੂੰ ਅਵਾਰਾ ਕੁੱਤੇ ਹਰ ਗਲੀ ਅਤੇ ਬਾਜ਼ਾਰ ਵਿੱਚ ਘੁੰਮਦੇ ਨਜ਼ਰ ਆਉਣਗੇ। ਕਈ ਲੋਕ ਇਨ੍ਹਾਂ ਅਵਾਰਾ ਕੁੱਤਿਆਂ ਦੇ ਸ਼ਿਕਾਰ ਬਣ ਚੁੱਕੇ ਹਨ।ਜਿਸਦੇ ਚਲਦਿਆਂ ਉਹਨਾਂ ਨੂੰ ਐਂਟੀ ਰੇਬੀਜ ਟੀਕੇ ਲਗਵਾਉਣੇ ਪਏ ਸਨ।ਦੀਪਕ ਕੁਮਾਰ ਨਿਵਾਸੀ ਜੰਡਿਆਲਾ ਗੁਰੂ ਨੇ ਦੱਸਿਆ ਕਿ ਉਸਨੂੰ ਕੁੱਝ ਦਿਨ ਪਹਿਲਾਂ ਅਵਾਰਾ ਕੁੱਤਿਆਂ ਨੇ ਕੱਟਿਆ ਸੀ। ਫਿਰ ਮਜਬੂਰਨ ਉਸਨੂੰ 3 ਟੀਕੇ ਐਂਟੀ ਰੇਬੀਜ਼ ਦੇ ਲਗਵਾਉਣੇ ਪਏ। ਪੱਤਰਕਾਰ ਨਾਲ ਗੱਲਬਾਤ ਕਰਦਿਆਂ ਉਸਨੇ ਆਖਿਆ ਕਿ ਨਗਰ ਕੌਂਸਿਲ ਨੂੰ ਇਨ੍ਹਾਂ ਅਵਾਰਾ ਕੁੱਤਿਆਂ ਨੂੰ ਕੰਟਰੋਲ ਕਰਨ ਲਈ ਠੋਸ ਕਦਮ ਉਠਾਉਣੇ ਚਾਹੀਦੇ ਹਨ। ਇਸ ਤੋਂ ਇਲਾਵਾ ਕੁਝ ਹੋਰ ਲੋਕਾਂ ਨੇ ਪ੍ਰਸ਼ਾਸਨ ਦੀ ਇਸ ਨਾਕਾਮੀ ਤੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਜੇਕਰ ਪ੍ਰਸ਼ਾਸਨ ਦਾ ਇਹੋ ਹਾਲ ਰਿਹਾ ਤਾ ਇੱਕ ਦਿਨ ਸੈਂਕੜੇ ਲੋਕ ਰੇਬੀਜ ਦਾ ਸ਼ਿਕਾਰ ਹੋਣਗੇ।ਇੱਥੇ ਇਹ ਗੱਲ ਵਰਨਣਯੋਗ ਹੈ ਕਿ ਰੇਬੀਜ਼ ਇੱਕ ਅਜਿਹੀ ਨਾਮੁਰਾਦ ਬਿਮਾਰੀ ਹੈ ਜਿਸਦਾ ਦਾ ਸਹੀ ਸਮੇਂ ਸਿਰ ਇਲਾਜ ਨਾ ਹੋਣ ਤੇ ਮਰੀਜ਼ ਮੌਤ ਦੇ ਮੂੰਹ ਵਿੱਚ ਚਲਾ ਜਾਂਦਾ ਹੈ।