nabaz-e-punjab.com

ਸੀਜੀਸੀ ਕਾਲਜ ਲਾਂਡਰਾਂ ਵਿੱਚ ‘ਜਸ਼ਨ-2018 ਫਰੈਸ਼ਰ ਪਾਰਟੀ’ ਦਾ ਆਯੋਜਨ

ਅਰੀਸ਼ਾ ਸ਼ਰਮਾ ਮਿਸ ਅਤੇ ਸੰਜੀਵ ਕੁਮਾਰ ਬਣੇ ਮਿਸਟਰ ਫਰੈਸ਼ਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਸਤੰਬਰ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਲਾਂਡਰਾਂ ਵਿੱਚ ‘ਜਸ਼ਨ-2018 ਫਰੈਸ਼ਰਜ਼’ ਮੌਕੇ ਇੱਕ ਸ਼ਾਨਦਾਰ ਪ੍ਰੋਗਰਾਮ ਕਰਵਾਇਆ ਗਿਆ। ਕੈਂਪਸ ਵਿੱਚ ਵਿਦਿਆਰਥੀਆਂ ਦੇ ਨਵੇਂ ਬੈਚ ਦੇ ਸਵਾਗਤ ਲਈ ਕਰਵਾਈ ਇਸ ਪਾਰਟੀ ਵਿੱਚ ਫਰੈਸ਼ਰਜ਼, ਸੀਨੀਅਰ ਵਿਦਿਆਰਥੀ, ਫ਼ੈਕਲਟੀ ਅਤੇ ਅਦਾਰੇ ਦੇ ਪ੍ਰਬੰਧਕਾਂ ਨੇ ਭਰਪੂਰ ਉਤਸ਼ਾਹ ਵਿਖਾਇਆ। ਮਿਸ ਅਤੇ ਮਿਸਟਰ ਫ਼ਰੈਸ਼ਰ 2018 ਦੀ ਚੋਣ ਇਸ ਪ੍ਰੋਗਰਾਮ ਦਾ ਮੁੱਖ ਹਿੱਸਾ ਰਹੀ। ਮੁਕਾਬਲੇ ਵਿੱਚ ਅਰੀਸ਼ਾ ਸ਼ਰਮਾ ਐੱਚਐੱਮਸੀਟੀ ਨੂੰ ਮਿਸ ਅਤੇ ਸੰਜੀਵ ਕੁਮਾਰ ਬੀਐੱਡ ਨੂੰ ਮਿਸਟਰ ਫ਼ਰੈਸ਼ਰ ਵਜੋਂ ਚੁਣਿਆ ਗਿਆ। ਇਸ ਤੋਂ ਇਲਾਵਾ ਵੰਸ਼ ਅਤੇ ਸੰਤਨ ਸੌਗਤ (ਸੀਐੱਸਈ) ਸੀਜੀਸੀ ਲਾਂਡਰਾਂ ਨੂੰ ਮਿਸ ਅਤੇ ਮਿਸਟਰ ਬੈਸਟ ਡਰੈਸਡ ਚੁਣਿਆ। ਜੇਤੂਆਂ ਨੂੰ ਮੁੱਖ ਮਹਿਮਾਨ ਵਜੋਂ ਪਹੁੰਚੇ ਸ਼ੈਮਰਾਕ ਸਕੂਲ ਦੇ ਪ੍ਰਿੰਸੀਪਲ ਪ੍ਰਨੀਤ ਸੋਹਲ ਨੇ ਸਨਮਾਨਿਤ ਕੀਤਾ।
ਇਸ ਮੁਕਾਬਲੇ ਦੇ ਤਿੰਨ ਰਾਊਂਡ ਰੱਖੇ ਗਏ ਜਿਸ ਦੇ ਪਹਿਲੇ ਰਾਊਂਡ ਵਿੱਚ ਰੈਂਪ ਵਾਕ ਅਤੇ ਪ੍ਰਤੀਯੋਗੀਆਂ ਦੀ ਸਵੈ ਜਾਣ-ਪਹਿਚਾਣ ਸੀ। ਦੂਜੇ ਰਾਊਂਡ ਵਿੱਚ ਇੱਕ ਕੁਇਜ਼ ਮੁਕਾਬਲਾ ਕਰਵਾਇਆ ਅਤੇ ਆਖ਼ਰੀ ਰਾਊਂਡ ਪ੍ਰਸ਼ਨ-ਉੱਤਰ ਦਾ ਸੀ। ਜੇਤੂਆਂ ਨੂੰ ਉਨ੍ਹਾਂ ਦੇ ਆਤਮ ਵਿਸ਼ਵਾਸ, ਬੌਧਿਕ ਹੁਨਰ ਅਤੇ ਪੇਸ਼ਕਾਰੀ ਦੇ ਆਧਾਰ ‘ਤੇ ਚੁਣਿਆ ਗਿਆ। ਪ੍ਰੋਗਰਾਮ ਦੀ ਸਮਾਪਤੀ ਸੀਜੀਸੀ ਦੇ ਸੰਗੀਤਕ ਬੈਂਡ ‘ਰਿਵਾਇਤ’ ਦੀ ਵਿਲੱਖਣ ਪੇਸ਼ਕਾਰੀ ਨਾਲ ਹੋਈ। ਇਸ ਉਪਰੰਤ ਕਲਾਸੀਕਲ, ਵੈਸਟਰਨ ਅਤੇ ਬਾਲੀਵੁੱਡ (ਮੈਸ਼ ਅੱਪ) ਦੀ ਡਾਂਸ ਪ੍ਰਦਰਸ਼ਨੀ ਤੋਂ ਇਲਾਵਾ ਦਿਲਚਸਪ ਸਕਿੱਟ ਅਤੇ ਸੋਲੋ ਗਾਣਿਆਂ ਦੀ ਪੇਸ਼ਕਾਰੀ ਕੀਤੀ ਗਈ। ਭੰਗੜੇ ਦੇ ਪ੍ਰਦਰਸ਼ਨੀ ਨੇ ਪ੍ਰੋਗਰਾਮ ਨੂੰ ਹੋਰ ਵੀ ਮਨੋਰੰਜਕ ਅਤੇ ਜੋਸ਼ ਭਰਪੂਰ ਬਣਾਇਆ। ਮਿਸ ਅਤੇ ਮਿਸਟਰ ਫ਼ਰੈਸ਼ਰ ਦੇ ਨਾਮ ਐਲਾਨਣ ਤੋਂ ਬਾਅਦ ਸਭ ਨੇ ਮਿਲ ਕੇ ਡੀਜੇ ਪਾਰਟੀ ਦਾ ਆਨੰਦ ਮਾਣਿਆ।
ਵਿਦਿਆਰਥੀਆਂ ਦੇ ਨਵੇਂ ਬੈਚ ਦਾ ਨਿੱਘਾ ਸਵਾਗਤ ਕਰਦਿਆਂ ਸੀਜੀਸੀ ਕਾਲਜ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਨਵੇਂ ਵਿਦਿਆਰਥੀਆਂ ਅਤੇ ਸੀਨੀਅਰ ਵਿਦਿਆਰਥੀਆਂ ਵਿੱਚ ਭਾਈਚਾਰਾ ਕਾਇਮ ਕਰਨ ਲਈ ਚੰਗਾ ਉਪਰਾਲਾ ਹੈ। ਇਸ ਤੋਂ ਇਲਾਵਾ ਉਹਨਾਂ ਨੇ ਵਿਦਿਆਰਥੀਆਂ ਨੂੰ ਵਿੱਦਿਅਕ ਖੇਤਰ ਵਿੱਚ ਵੀ ਉੱਚ ਸਥਾਨ ਹਾਸਲ ਕਰ ਕੇ ਆਪਣਾ ਅਤੇ ਸੀਜੀਸੀ ਕਾਲਜ ਦਾ ਨਾਮ ਰੋਸ਼ਨ ਕਰਨ ਲਈ ਪ੍ਰੇਰਿਤ ਕੀਤਾ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…