ਦਹੇਜ ਪੀੜਤ ਲੜਕੀ ਜਸਲੀਨ ਕੌਰ ਨੇ ਇਨਸਾਫ਼ ਲਈ ਹੈਲਪਿੰਗ ਹੈਪਲੈਸ ਸੰਸਥਾ ਨੂੰ ਲਗਾਈ ਗੁਹਾਰ

ਭਾਰਤ ਸਰਕਾਰ ਦਾ ਬੇਟੀ ਬਚਾਓ ਬੇਟੀ ਪੜਾਓ ਦਾ ਨਾਅਰਾ ਸਿਰਫ਼ ਝੂਠ ਦਾ ਪੁਲੰਦਾ: ਬੀਬੀ ਰਾਮੂਵਾਲੀਆ

ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ, 29 ਨਵੰਬਰ:
ਸਾਬਕਾ ਕੇਂਦਰੀ ਮੰਤਰੀ ਅਤੇ ਯੂ.ਪੀ ਦੇ ਐਮ.ਐਲ.ਸੀ ਬਲਵੰਤ ਸਿੰਘ ਰਾਮੂਵਾਲੀਆ ਦੀ ਬੇਟੀ ਅਮਨਜੋਤ ਕੌਰ ਰਾਮੂਵਾਲੀਆ ਵੱਲੋਂ ਚਲਾਈ ਜਾ ਰਹੀ ਸਮਾਜਿਕ ਸੰਸਥਾ ਹੈਲਪਿੰਗ ਹੈਪਲੈਸ ਨੇ ਦਿੱਲੀ ਨਿਵਾਸੀ ਦਹੇਜ ਪੀੜਤ ਜਸਲੀਨ ਕੌਰ ਦੀ ਮਦਦ ਲਈ ਪੂਰੀ ਸ਼ਕਤੀ ਝੋਕ ਦਿੱਤੀ ਹੈ। ਜਸਲੀਨ ਦੇ ਸੁਹਰਾ ਪਰਿਵਾਰ ਵੱਲੋਂ ਦਹੇਜ ਦੀ ਮੰਗ ਪੂਰੀ ਨਾ ਹੋਣ ’ਤੇ ਹਰ ਰੋਜ਼ ਮਾਨਸਿਕ ਤਸ਼ੱਦਦ ਅਤੇ ਕੁੱਟਮਾਰ ਕਰਨ ਤੋਂ ਬਾਅਦ ਉਸ ਨੂੰ ਘਰ ਵਿੱਚ ਸੜਨ ਲਈ ਇਕੱਲੀ ਛੱਡ ਦਿੱਤਾ ਗਿਆ। ਸੱਤ ਸਾਲ ਪਹਿਲਾਂ ਬੜੇ ਚਾਵਾਂ ਨਾਲ ਵਿਆਹੀ ਜਸਲੀਨ ਕੌਰ ਕੋਲ ਸਾਡੇ ਛੇ ਸਾਲ ਦਾ ਬੇਟਾ ਹੈ। ਜਦੋਂ ਪੀੜਤ ਲੜਕੀ ਨੂੰ ਕਿਤੋਂ ਵੀ ਇਨਸਾਫ਼ ਨਾ ਮਿਲਿਆ ਤਾਂ ਥੱਕ ਹਾਰ ਕੇ ਲੜਕੀ ਅਤੇ ਉਸਦੇ ਪਿਤਾ ਨੇ ਬੀਬੀ ਰਾਮੂਵਾਲੀਆ ਕੋਲ ਮਦਦ ਲਈ ਆਸ ਲੈ ਕੇ ਆਏ।
ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਦੱਸਿਆ ਕਿ ਉਨ੍ਹਾਂ ਦੀ ਸਮਾਜਕ ਸੰਸਥਾ ਹੈਲਪਿੰਗ ਹੈਪਲੈਸ ਹਜਾਰਾਂ ਦੁੱਖੀ ਧੀਆਂ ਦੀ ਮਦਦ ਕਰ ਰਹੀ ਹੈ ਤੇ ਇਸ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਜੀ ਬਲਵੰਤ ਸਿੰਘ ਰਾਮੂਵਾਲੀਆ ਨੇ 5 ਤੋਂ 7 ਹਜ਼ਾਰ ਲੜਕੀਆਂ ਦੀ ਮਦਦ ਕੀਤੀ ਹੈ ਅਤੇ ਮੁੜ ਸਹੁਰੇ ਘਰ ਵਸਾਇਆ ਹਨ। ਉਨ੍ਹਾਂ ਨੇ ਪ੍ਰੈਸ ਸ਼ਕਤੀਆਂ, ਰਾਜਸੀ ਸ਼ਕਤੀਆਂ, ਵਿਦਿਆਰਥੀ ਸ਼ਕਤੀਆਂ, ਜੁਡੀਸ਼ਰੀ ਸ਼ਕਤੀਆਂ ਨੂੰ ਅਪੀਲ ਹੈ ਕਿ ਬੇਟੀ ਬਚਾਓ ਤੇ ਬੇਟੀ ਪੜਾਓ ਦੇ ਨਾਅਰੇ ਨੂੰ ਸਿਰਫ਼ ਰੁਟੀਨ ਬਣਾ ਕੇ ਰੱਖ ਦਿੱਤਾ ਹੈ ਅਸਲ ਲੜਾਈ ਤਾਂ ਸ਼ਾਦੀਆਂ ਵਿੱਚ ਬੇਟੀ ਦੇ ਪਿਤਾ ਨੂੰ ਲੁੱਟੇ ਜਾਣ ਤੋਂ ਬਚਾਉਣਾ ਹੈ ਕਿਉਂਕਿ ਵਿਆਹ ਤੇ ਵਿਆਹ ਤੋਂ ਬਾਅਦ ਵੀ ਸਾਰੇ ਖ਼ਰਚੇ ਲੜਕਿਆਂ ਦੇ ਖ਼ਰਚੇ ਵੀ ਬੇਟੀ ਦੇ ਪਿਤਾ ਵੱਲੋਂ ਕੀਤੇ ਜਾਂਦੇ ਹਨ। ਕਰਜ਼ੇ ਚੁੱਕ ਕੇ ਵਿਆਹੀ ਲੜਕੀ ਦਾ ਪਿਤਾ ਆਰਥਿਕ ਰੂਪ ਵਿੱਚ ਪੂਰੀ ਤਰ੍ਹਾਂ ਤਬਾਹ ਹੋ ਜਾਂਦਾ ਹੈ ਅਤੇ ਅੰਤ ਵਿੱਚ ਜਦ ਲਾਲਚੀ ਸੁਹਰਿਆਂ ਵੱਲੋਂ ਲੜਕੀ ਨੂੰ ਛੱਡ ਦਿਤਾ ਜਾਂਦਾ ਹੈ ਤਾਂ ਲੜਕੀ ਦੇ ਮਾਪਿਆਂ ਲਈ ਬੇਟੀ ਪੈਦਾ ਕਰਨਾ ਇੱਕ ਸ਼ਰਾਪ ਜਿਹਾ ਲਗਦਾ ਹੈ। ਮੇਰੀ ਪ੍ਰੈਸ ਨੂੰ ਵੀ ਅਪੀਲ ਹੈ ਕਿ 15-20 ਦੁੱਖੀ ਲੜਕੀਆਂ ਦਾ ਦਰਦ ਸੁਣਨ ਲਈ ਸੈਮੀਨਾਰ ਕੀਤਾ ਜਾਵੇ ਅਤੇ ਉਨ੍ਹਾਂ ਦੀ ਸਮੱਸਿਆ ਦਾ ਅਸਲ ਕਾਰਨ ਪੁੱਛਿਆ ਜਾਵੇ ਤਾਂ ਦਹੇਜ ਅਤੇ ਸ਼ਾਦੀਆਂ ਵਿੱਚ ਉਨ੍ਹਾਂ ਦੇ ਪਿਤਾ ਦਾ ਬਰਬਾਦ ਹੋਣਾ ਹੀ ਹੋਵੇਗਾ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…