ਜੱਸੀ ਜਸਰਾਜ ਨੇ ਮੁਹਾਲੀ ਵਿੱਚ ਕੀਤਾ ਨਰਿੰਦਰ ਸ਼ੇਰਗਿੱਲ ਦੇ ਹੱਕ ਵਿੱਚ ਚੋਣ ਪ੍ਰਚਾਰ

ਸੈਕਟਰ-68 ਵਿੱਚ ਸ਼ੇਰਗਿੱਲ ਦੇ ਹੱਕ ਵਿੱਚ ਚੋਣ ਰੈਲੀ 17 ਜਨਵਰੀ ਨੂੰ, ਵਾਲੰਟੀਅਰ ਤੇ ਮੁਲਾਜ਼ਮਾਂ ’ਚ ਭਾਰੀ ਉਤਸ਼ਾਹ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜਨਵਰੀ:
ਮੁਹਾਲੀ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਗਾਇਕ ਜੱਸੀ ਜਸਰਾਜ ਨੇ ਪਾਰਟੀ ਦੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਦੀ ਚੋਣ ਮੁਹਿੰਮ ਨੂੰ ਆਪਣੇ ਹੱਥ ਵਿੱਚ ਲੈਂਦਿਆਂ ਸ਼ਹਿਰ ਵਿੱਚ ਕਈ ਥਾਵਾਂ ’ਤੇ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ। ਜੱਸੀ ਦੇ ਖੁੱਲ੍ਹ ਕੇ ਆਉਣ ਨਾਲ ਸ੍ਰੀ ਸ਼ੇਰਗਿੱਲ ਦੀ ਸਥਿਤੀ ਮਜਬੂਤ ਹੋ ਗਈ ਹੈ। ਜੱਸੀ ਜਸਰਾਜ ਨੇ ਭ੍ਰਿਸ਼ਟਾਚਾਰੀ ਨਿਜ਼ਾਮ ਬਦਲਣ ਅਤੇ ਬੇਰੁਜ਼ਗਾਰੀ ਅਤੇ ਨਸ਼ਿਆਂ ਦੇ ਖ਼ਾਤਮੇ ਲਈ ਅਕਾਲੀ-ਭਾਜਪਾ ਗੱਠਜੋੜ ਅਤੇ ਕਾਂਗਰਸ ਨੂੰ ਪੰਜਾਬ ਦੀ ਸਿਆਸਤ ’ਚੋਂ ਲਾਂਭੇ ਕਰਨ ਦਾ ਸੱਦਾ ਦਿੱਤਾ। ਇੱਥੋਂ ਦੇ ਫੇਜ਼-3ਬੀ2 ਵਿੱਚ ਚੋਣ ਪ੍ਰਚਾਰ ਦੌਰਨ ਜੱਸੀ ਜਸਰਾਜ ਨੇ ਪੰਜਾਬ ਵਿੱਚ ਆਪ ਦੀ ਸਰਕਾਰ ਬਣਨਾ ਲਗਭਗ ਤੈਅ ਹੈ ਅਤੇ ਸਾਰਾ ਪੰਜਾਬ ਅਰਵਿੰਦ ਕੇਜਰੀਵਾਲ ਦੇ ਰੰਗ ਵਿੱਚ ਰੰਗਿਆ ਨਜ਼ਰ ਆ ਰਿਹਾ ਹੈ। ਇਸ ਤੋਂ ਪਹਿਲਾਂ ਨਰਿੰਦਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਉਹ ਇਹ ਪ੍ਰਣ ਕਰਕੇ ਸਿਆਸਤ ਵਿੱਚ ਆਏ ਹਨ ਕਿ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਵਿੱਢੀ ਗਈ ਇਸ ਜੰਗ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਆਪਣੇ ਜੀਵਨ ਦੇ ਆਖਰੀ ਸਾਹ ਤੱਕ ਲੋਕਾਂ ਦੇ ਹੱਕ ਵਿੱਚ ਲੜਾਈ ਜਾਰੀ ਰੱਖਣਗੇ।
ਇਸੇ ਦੌਰਾਨ ਅੱਜ ਦੇਰ ਸ਼ਾਮ ਆਪ ਦੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਵੱਲੋਂ ਚੋਣ ਦਫ਼ਤਰ ਦੇ ਬਾਹਰ ਲੋਹੜੀ ਜਲਾਈ ਅਤੇ ਵਾਲੰਟੀਅਰਾਂ ਨੂੰ ਮੂੰਗਫਲੀ ਅਤੇ ਗਜਕ ਤੇ ਰਿਊੜੀਆਂ ਵੰਡੀਆਂ। ਉਧਰ, ਆਮ ਆਦਮੀ ਪਾਰਟੀ ਦੇ (ਮੁਲਾਜ਼ਮ ਵਿੰਗ) ਵੱਲੋਂ ਪੰਜਾਬ ਐਂਪਲਾਈਜ਼ ਪੈਨਸ਼ਨਰਜ਼ ਐਸੋਸੀਏਸ਼ਨ ਦੇ ਬੈਨਰ ਥੱਲੇ ਇੱਥੋਂ ਦੇ ਸੈਕਟਰ-68 ਵਿੱਚ ਸ਼ੇਰਗਿੱਲ ਦੇ ਹੱਕ ਵਿੱਚ 17 ਜਨਵਰੀ ਨੂੰ ਸਵੇਰੇ ਸਾਢੇ 10 ਵਜੇ ਚੋਣ ਰੈਲੀ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਨਾਜ਼ਰ ਸਿੰਘ ਅਤੇ ਬੀਬੀ ਸੁਰਿੰਦਰ ਕੌਰ ਨੇ ਦੱਸਿਆ ਕਿ ਇਸ ਰੈਲੀ ਵਿੱਚ ਸੈਕਟਰ-68, 78,79, 80 ਤੇ ਕੁੰਭੜਾ ਦੇ 12 ਬੂਥਾ ਦੇ ਪੈਨਸ਼ਨਰ ਅਤੇ ਸਥਾਨਕ ਵਾਲੰਟੀਅਰ ਸ਼ਮੂਲੀਅਤ ਕਰਨਗੇ। ਇਸ ਦੌਰਾਨ ਮੁਲਾਜ਼ਮ ਵਰਗ ਵੱਲੋਂ ਆਪ ਉਮੀਦਵਾਰ ਸ਼ੇਰਗਿੱਲ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਪ੍ਰੋ. ਮੇਹਰ ਸਿੰਘ ਮੱਲੀ, ਮਨਜੀਤ ਸਿੰਘ ਸਿੱਧੂ, ਕਰਨਲ ਰੰਧਾਵਾ, ਮੇਜਰ ਸਿੰਘ ਸ਼ੇਰਗਿੱਲ, ਨਿਰਮਲ ਸਿੰਘ, ਬਹਾਦਰ ਸਿੰਘ ਚਾਹਲ, ਨਛੱਤਰ ਸਿੰਘ ਸਿੱਧੂ, ਮਲਕੀਤ ਸਿੰਘ ਬਾਠ, ਬਲਦੇਵ ਸਿੰਘ ਮਾਨ, ਆਰਤੀ ਸ਼ਰਮਾ, ਅਮਰਜੀਤ ਕੌਰ ਗਰੇਵਾਲ ਅਤੇ ਹੋਰ ਵਾਲੰਟੀਅਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…