ਜਸਵੀਰ ਸਿੰਘ ਗੜ੍ਹੀ ਨੇ ਧਾਰਮਿਕ ਸਥਾਨਾਂ ’ਤੇ ਮੱਥਾ ਟੇਕਣ ਉਪਰੰਤ ਨਾਮਜ਼ਦਗੀ ਪੱਤਰ ਦਾਖਲ ਕੀਤੇ

ਫਗਵਾੜਾ ਨੂੰ ਜ਼ਿਲ੍ਹਾ ਬਣਾਇਆ ਜਾਵੇਗਾ -ਗੜ੍ਹੀ

ਨਫ਼ਰਤ ਦੀ ਜੰਗ ਖਤਮ ਕਰਕੇ ਸ਼ਹਿਰ ਵਿਚ ਭਾਈਚਾਰਿਕ ਸਾਂਝ ਸਥਾਪਿਤ ਕਰਨ ਮੁੱਖ ਨਿਸ਼ਾਨਾ – ਗੜ੍ਹੀ

ਨਬਜ਼-ਏ-ਪੰਜਾਬ ਬਿਊਰੋ, ਫਗਵਾੜਾ, 29 ਜਨਵਰੀ:
ਫਗਵਾੜਾ ਵਿਧਾਨ ਸਭਾ ਚੋਣਾਂ ਦੇ ਸਬੰਧ ਵਿਚ ਬਸਪਾ ਅਕਾਲੀ ਦੇ ਸਾਂਝੇ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਨੇ ਸ਼ਨੀਵਾਰ ਨੂੰ ਧਾਰਮਿਕ ਸਥਾਨਾਂ ‘ਤੇ ਗੁਰੂਆਂ ਅਤੇ ਮਹਾਪੁਰਸ਼ਾਂ ਦਾ ਆਸ਼ੀਰਵਾਦ ਲੈਂਦਿਆਂ ਫਗਵਾੜਾ ਰਿਟਰਨਿੰਗ ਅਫਸਰ ਕੁਲਪ੍ਰੀਤ ਸਿੰਘ ਜੀ ਦੇ ਸਾਹਮਣੇ ਨਾਮਜ਼ਦਗੀ ਪੱਤਰ ਦਾਖਲ ਕੀਤਾ। ਇਸ ਮੌਕੇ ਓਹਨਾ ਨਾਲ ਸ਼ਿਰੋਮਣੀ ਅਕਾਲੀ ਦਲ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਤੇ ਹਲਕਾ ਇੰਚਾਰਜ ਸ਼੍ਰੀ ਸਰਵਣ ਸਿੰਘ ਕੁਲਾਰ ਜੀ ਹਾਜ਼ਿਰ ਸਨ। ਇਸ ਤੋਂ ਪਹਿਲਾਂ ਸ਼ਿਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਿਰ ਚੱਕ ਹਕੀਮ, ਛੇਵੀਂ ਪਾਤਸ਼ਾਹੀ ਚਰਨ ਛੋਹ ਪ੍ਰਾਪਤ ਧਰਤੀ ਗੁਰੂਦਵਾਰਾ ਸੁਖਚੈਨਆਨਾ ਸਾਹਿਬ, ਅੰਬੇਡਕਰ ਪਾਰਕ ਹਰਿਗੋਬਿੰਦਨਗਰ, ਸ਼੍ਰੋਮਣੀ ਸ਼੍ਰੀ ਵਿਸ਼ਵਕਰਮਾ ਮੰਦਿਰ, ਭਗਵਾਨ ਵਾਲਮੀਕਿ ਮੰਦਿਰ ਸੁਭਾਸ਼ ਨਗਰ, ਪ੍ਰਾਚੀਨ ਬਾਬਾ ਮੋਨੀ ਮੰਦਿਰ ਪੁਰਾਣੀ ਦਾਣਾ ਮੰਡੀ ਵਿਖੇ ਨਤਮਸਤਕ ਹੋਕੇ ਲਿਆ।
ਪ੍ਰੈਸ ਨਾਲ ਗੱਲਬਾਤ ਕਰਦਿਆ ਉਨ੍ਹਾਂ ਦੱਸਿਆ ਕਿ ਫਗਵਾੜਾ ਨੂੰ ਜ਼ਿਲ੍ਹਾ ਬਣਾਉਣਾ ਅਤੇ ਅਜੋਕੇ ਸਮੇਂ ਦੀ ਮੰਗ ਹੈ ਕਿ ਸਾਰੀਆਂ ਜਾਤੀਆਂ ਵਿੱਚ ਭਾਈਚਾਰਕ ਸਾਂਝ ਪੈਦਾ ਕਰਨਾ ਉਨ੍ਹਾਂ ਦਾ ਮੁੱਖ ਉਦੇਸ਼ ਹੋਵੇਗਾ। ਉਨ੍ਹਾਂ ਦੱਸਿਆ ਕਿ ਪਹਿਲਾਂ ਰਹਿ ਚੁੱਕੇ ਆਗੂਆਂ ਅਤੇ ਅਧਿਕਾਰੀਆਂ ਨੇ ਫਗਵਾੜਾ ਨੂੰ ਪ੍ਰਸ਼ਾਸ਼ਨਿਕ ਟਾਪੂ ਬਣਾ ਦਿੱਤਾ ਹੈ। ਲੋਕਾਂ ਨੂੰ ਆਪਣਾ ਹਰ ਛੋਟਾ-ਵੱਡਾ ਕੰਮ ਕਰਵਾਉਣ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਇੱਕ ਅੰਦਾਜ਼ੇ ਅਨੁਸਾਰ ਫਗਵਾੜਾ ਦੇ ਸਥਾਨਕ ਲੋਕ 40 ਹਜ਼ਾਰ ਦੇ ਕਰੀਬ ਪਰਿਵਾਰ ਕੰਮ ਕਰਵਾਉਣ ਲਈ ਜ਼ਿਲ੍ਹਾ ਕਪੂਰਥਲਾ ਜਾਂਦੇ ਹਨ। ਜਿਸ ‘ਤੇ ਕਰੀਬ 24 ਕਰੋੜ ਰੁਪਏ ਸਾਲਾਨਾ ਕਿਰਾਇਆ ਖਰਚ ਅਤੇ ਪੰਜ ਸਾਲਾਂ ਵਿੱਚ ਇਹ ਰਕਮ ਕਰੀਬ 125 ਕਰੋੜ ਰੁਪਏ ਸਾਲਾਨਾ ਕਿਰਾਇਆ ਭਾੜਾ ਬਣਦੀ ਹੈ। ਗੜ੍ਹੀ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਬਣਨ ‘ਤੇ ਸਭ ਤੋਂ ਪਹਿਲਾਂ ਫਗਵਾੜਾ ਨੂੰ ਜ਼ਿਲ੍ਹਾ ਬਣਾਇਆ ਜਾਵੇਗਾ, ਜਿਸ ਨਾਲ ਲੋਕ ਕਿਰਾਏ ਦੇ ਰੂਪ ‘ਚ ਰਾਸ਼ੀ ਖਰਚ ਕਰ ਰਹੇ ਹਨ ਇਹ ਰਕਮ ਸਿਹਤ ਸੇਵਾਵਾਂ, ਰੁਜ਼ਗਾਰ ਵਰਗੇ ਲੋਕਾਂ ਦੀ ਭਲਾਈ ‘ਤੇ ਖਰਚ ਕੀਤੀ ਜਾਵੇਗੀ। ਦੂਜੇ ਪਾਸੇ ਕਾਂਗਰਸ, ਭਾਜਪਾ ਵਰਗੀਆਂ ਹੋਰ ਰਾਜਨੀਤਿਕ ਪਾਰਟੀਆਂ ਦੇ ਚੁਣੇ ਹੋਏ ਨੁਮਾਇੰਦਿਆਂ ਨੇ ਲੋਕਾਂ ਵਿੱਚ ਭਾਈਚਾਰਕ ਸਾਂਝ ਪੈਦਾ ਕਰਨ ਵੱਲ ਮੂੰਹ ਨਹੀਂ ਕੀਤਾ, ਸਗੋਂ ਨਫ਼ਰਤ ਅਤੇ ਜਾਤੀਵਾਦ ਨੂੰ ਵਧਾਉਣ ਦੀ ਹੀ ਰਾਜਨੀਤੀ ਕੀਤੀ। ਜੇਕਰ ਬਸਪਾ-ਅਕਾਲੀ ਗੱਠਜੋੜ ਦੀ ਸਰਕਾਰ ਬਣਦੀ ਹੈ ਤਾਂ ਸਭ ਜਾਤੀ ਵਰਗਾਂ ਨੂੰ ਇਕਜੁੱਟ ਕਰਕੇ ਆਪਸੀ ਭਾਈਚਾਰਾ ਕਾਇਮ ਕੀਤਾ ਜਾਵੇਗਾ। ਜਸਵੀਰ ਸਿੰਘ ਗੜ੍ਹੀ ਨੇ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਚਰਨ ਛੋਹ ਪ੍ਰਾਪਤ ਸ਼੍ਰੀ ਗੁਰੂ ਰਵਿਦਾਸ ਮੰਦਿਰ ਚੱਕਾ ਹਕੀਮ, ਛੇਵ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸ਼੍ਰੀ ਸੁਖਚੈਨਆਣਾ ਸਾਹਿਬ, ਸ਼੍ਰੀ ਵਿਸ਼ਵਕਰਮਾ ਮੰਦਿਰ ਬੰਗਾ ਰੇਡ, ਭਗਵਾਨ ਵਾਲਮੀਕਿ ਮੰਦਿਰ, ਮੌਨੀ ਬਾਬਾ ਮੰਦਿਰ ਦਾਣਾ ਮੰਡੀ ਵਿਖੇ ਨਤਮਸਤਕ ਹੋਏ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਤੋਂ ਬਾਅਦ ਉਨ੍ਹਾਂ ਐਸ.ਡੀ.ਐਮ ਕਮ ਰਿਟਰਨਿੰਗ ਅਫ਼ਸਰ ਸ੍ਰੀ ਕੁਲਪ੍ਰੀਤ ਸਿੰਘ ਕੋਲ ਨਾਮਜ਼ਦਗੀ ਪੱਤਰ ਸੋੱਪਿਆਂ । ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਉਨ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਜਥੇਦਾਰ ਸਰਬਣ ਸਿੰਘ ਕੁਲਾਰ ਅਤੇ ਜਰਨੈਲ ਸਿੰਘ ਵਾਹਦ ਵੀ ਹਾਜ਼ਰ ਸਨ। ਇਸ ਤੋਂ ਇਲਾਵਾ ਹਰਭਜਨ ਸਿੰਘ ਬਲਾਲੋਂ, ਗੁਰਮੇਲ ਚੁੰਬਰ, ਚਿਰੰਜੀ ਲਾਲ ਕਾਲਾ, ਲੇਖ ਰਾਜ ਜਮਾਲਪੁਰ, ਸਤਨਾਮ ਸਿੰਘ ਅਰਸ਼ੀ, ਰਜਿੰਦਰ ਚੰਦੀ, ਇੰਜੀਨੀਅਰ ਪਰਦੀਪ ਮੱਲ, ਬਲਵੀਰ ਬੇਗਮਪੁਰ, ਮਨਜੀਤ ਵਾਹਿਦ, ਅਜੀਤ ਸਿੰਘ ਭੈਣੀ, ਰਣਜੀਤ ਖੁਰਾਣਾ, ਹਰਭਜਨ ਸੁਮਨ, ਸੁਰਿੰਦਰ ਢੰਡਾ, ਹਰਭਜ ਨੰਗਲ ਪਰਮਜੀਤ ਖਲਵਾੜਾ, ਮਨੋਹਰ ਜੱਖੂ, ਰਜਿੰਦਰ ਸਿੰਘ ਰੀਹਲ, ਸਤਨਾਮ ਅਰਸ਼ੀ, ਠੇਕੇਦਾਰ ਬਲਜਿੰਦਰ ਸਿੰਘ, ਗੁਰਮੀਤ ਸੁੰਨਰਾ, ਸੁਰਿੰਦਰ ਕਾਲਾ, ਅਵਤਾਰ ਸਿੰਘ ਭੂੰਗਰਨੀ, ਬਹਾਦਰ ਸਿੰਘ ਸੰਗਤਪੁਰ, ਅਮਰਜੀਤ ਸਿੰਘ ਖੁੱਤਣ, ਹੈਪੀ ਕੋਲ, ਪਰਵੀਨ ਬੰਗਾ, ਸਤਵਿੰਦਰ ਸਿੰਘ ਘੁੰਮਣ, ਨਿਰਮਲ ਮਲਿਕਪੁਰ, ਮੈਡਮ ਸੀਮਾ ਰਾਣੀ, ਸਰੂਪ ਖਲਵਾੜਾ, ਨੀਲਮ ਸਹਿਜਲ, ਝਿਲਮਿਲ ਭਿੰਡਰ, ਬੰਟੀ ਮੋਰਾਂਵਾਲੀ, ਸੰਨਦੀਪ ਕੌਲਸਰ, ਹਰਭਜਨ ਖਲਵਾੜਾ, ਮਨੋਹਰ ਲਾਲ ਜੱਖੂ, ਰਤਨ ਕੈਲੇ, ਮਨੀ ਅੰਬੇਡਕਰ ਅਤੇ ਹੋਰ ਸ਼ਾਮਲ ਹਨ.

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…