ਟਰੈਕਟਰ ਮੁਕਾਬਲਿਆਂ ਵਿੱਚ ਜਸਵੀਰ ਸਿੰਘ ਛੱਜਾ ਅੱਵਲ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 5 ਮਾਰਚ:
ਇੱਥੋਂ ਦੇ ਨੇੜਲੇ ਪਿੰਡ ਸਿੰਘ ਭਗਵੰਤਪੁਰਾ ਵਿਖੇ ਯੂਥ ਵੈਲਫੇਅਰ ਕਲੱਬ ਵੱਲੋਂ ਟਰੈਕਟਰ ਤਵੀਆਂ ਦੇ ਮੁਕਾਬਲਿਆਂ ਦਾ ਮਹਾਂਕੁੰਭ ਕਰਵਾਇਆ ਗਿਆ, ਜਿਸ ਵਿਚ ਜਸਵੀਰ ਸਿੰਘ ਛੱਜਾ ਦੇ ਸੋਨਾਲੀਕਾ ਟਰੈਕਟਰ ਨੇ ਜਿੱਤ ਦਰਜ਼ ਕੀਤੀ। ਇਸ ਮੌਕੇ ਮੁਖ ਮਹਿਮਾਨ ਵੱਜੋਂ ਹਾਜ਼ਰੀ ਭਰਦਿਆਂ ਉਘੇ ਖੇਡ ਪ੍ਰਮੋਟਰ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ। ਇਸ ਮੁਕਾਬਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਜੀ. ਪੀ ਵੜੈਚ ਅਤੇ ਬਲਦੀਪ ਸਿੰਘ ਲੌਂਗੀਆ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ 13 ਟਰੈਕਟਰਾਂ ਨੇ ਭਾਗ ਲਿਆ ਜਿਸ ਵਿਚ ਜਸਵੀਰ ਸਿੰਘ ਛੱਜਾ ਦੇ ਸੋਨਾਲੀਕਾ ਨੇ 21 ਹਜ਼ਾਰ ਦਾ ਪਹਿਲਾ ਇਨਾਮ, ਜਸਮੀਤ ਸਿੰਘ ਮਾਜਰੀ ਆਰ ਐਕਸ ਨੇ 11 ਹਜ਼ਾਰ ਦਾ ਦੂਸਰਾ , ਮਨਿ ਮਾਜਰੀ ਦੇ ਦੇਸੀ ਹਮਰ ਨੇ 71 ਸੌ, ਗੁਰਦੀਪ ਕੁਠਾਲਾ ਦੇ ਹਮਰ ਨੇ 51 ਸੌ ਅਤੇ ਪ੍ਰੀਤ ਫਤਿਹਗੜ੍ਹ ਸਾਹਿਬ ਦੇ ਨਿਊ ਸੋਨਾਲੀਕਾ ਨੇ 31 ਸੌ ਦਾ ਇਨਾਮ ਜਿੱਤਿਆ। ਇਸ ਮੌਕੇ ਸਰਪੰਚ ਮਿਹਰ ਸਿੰਘ ਨੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਨਾਮ ਸਿੰਘ ਲੌਂਗੀਆ, ਹਰਪ੍ਰੀਤ ਸਿੰਘ , ਸਿਮਰ ਖ਼ਾਬੜਾਂ, ਪ੍ਰਕਾਸ਼ ਸਿੰਘ ਨੰਬਰਦਾਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਪੁਲੀਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ’ਤੇ ਚਰਚਾ

ਪੰਜਾਬ ਪੁਲੀਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ’ਤੇ ਚਰਚਾ ਨਬਜ਼-ਏ-ਪੰਜਾਬ,…