Nabaz-e-punjab.com

ਜਸਵਿੰਦਰ ਕੌਰ ਜ਼ਿਲ੍ਹਾ ਪ੍ਰੀਸ਼ਦ ਦੀ ਨਵੀਂ ਚੇਅਰਪਰਸਨ ਬਣੀ, ਵਾਈਸ ਚੇਅਰਮੈਨੀ ਕੁਲਵੰਤ ਸਿੰਘ ਨੇ ਜਿੱਤੀ

ਮੁਹਾਲੀ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ’ਤੇ ਸਿਹਤ ਮੰਤਰੀ ਬਲਬੀਰ ਸਿੱਧੂ ਦੇ ਸਮਰਥਕਾਂ ਦਾ ਕਬਜ਼ਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਸਤੰਬਰ:
ਇੱਥੇ ਅੱਜ ਹੋਈ ਜ਼ਿਲ੍ਹਾ ਪ੍ਰੀਸ਼ਦ ਐਸ.ਏ.ਐਸ. ਨਗਰ (ਮੁਹਾਲੀ) ਦੀ ਚੇਅਰਪਰਸਨ ਦੀ ਚੋਣ ਵਿੱਚ ਜ਼ੋਨ ਨੰਬਰ-9 ਬਲੌਂਗੀ ਤੋਂ ਮੈਂਬਰ ਜਸਵਿੰਦਰ ਕੌਰ ਨੂੰ ਤਿੰਨ ਦੇ ਮੁਕਾਬਲੇ ਅੱਠ ਵੋਟਾਂ ਨਾਲ ਚੇਅਰਪਰਸਨ ਚੁਣਿਆ ਗਿਆ, ਜਦੋਂ ਕਿ ਜ਼ੋਨ ਨੰਬਰ-4 ਪੰਡਵਾਲਾ ਤੋਂ ਮੈਂਬਰ ਕੁਲਵੰਤ ਸਿੰਘ ਵਾਈਸ ਚੇਅਰਮੈਨ ਚੁਣੇ ਗਏ। ਜ਼ਿਲ੍ਹਾ ਪ੍ਰੀਸ਼ਦ ਭਵਨ ਨੇੜੇ ਜੁਝਾਰ ਨਗਰ ਵਿੱਚ ਅੱਜ ਪ੍ਰੀਜ਼ਾਈਡਿੰਗ ਅਫ਼ਸਰ ਸਬ ਡਿਵੀਜ਼ਨਲ ਮੈਜਿਸਟਰੇਟ (ਐਸਡੀਐਮ) ਮੁਹਾਲੀ ਜਗਦੀਪ ਸਹਿਗਲ ਦੀ ਅਗਵਾਈ ਹੇਠ ਅੱਜ ਚੋਣ ਕਰਵਾਈ ਗਈ। ਜਿਸ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਕੁੱਲ 10 ਵਿੱਚੋਂ 8 ਮੈਂਬਰ ਹਾਜ਼ਰ ਸਨ, ਜਦੋਂ ਕਿ ਬਲਾਕ ਸਮਿਤੀ ਦੇ ਤਿੰਨੇ ਚੇਅਰਪਰਸਨ ਵੀ ਬਤੌਰ ਮੈਂਬਰ ਹਾਜ਼ਰ ਹੋਏ। ਚੇਅਰਪਰਸਨ ਦੇ ਅਹੁਦੇ ਲਈ ਜਸਵਿੰਦਰ ਕੌਰ ਦਾ ਨਾਂ ਸੁਰਿੰਦਰ ਸਿੰਘ ਅਤੇ ਕਰਨੈਲ ਸਿੰਘ ਨੇ ਪੇਸ਼ ਕੀਤਾ।
ਦੂਜੀ ਧਿਰ ਵੱਲੋਂ ਯਾਦਵਿੰਦਰ ਸਿੰਘ ਅਤੇ ਮਨਵੀਰ ਸਿੰਘ ਨੇ ਜਸਵੀਰ ਕੌਰ ਦਾ ਨਾਮ ਅੱਗੇ ਵਧਾਇਆ। ਚੋਣ ਵਿੱਚ ਜਸਵਿੰਦਰ ਕੌਰ ਤਿੰਨ ਵੋਟਾਂ ਦੇ ਮੁਕਾਬਲੇ ਅੱਠ ਵੋਟਾਂ ਨਾਲ ਜੇਤੂ ਰਹੀ। ਵਾਈਸ ਚੇਅਰਮੈਨ ਦੇ ਅਹੁਦੇ ਲਈ ਕੁਲਵੰਤ ਸਿੰਘ ਦਾ ਨਾਂ ਮੋਹਨ ਸਿੰਘ ਤੇ ਰਣਵੀਰ ਕੌਰ ਨੇ ਪੇਸ਼ ਕੀਤਾ, ਜੋ ਕਿ ਤਿੰਨ ਦੇ ਮੁਕਾਬਲੇ ਅੱਠ ਵੋਟਾਂ ਨਾਲ ਜੇਤੂ ਰਿਹਾ। ਦੂਜੀ ਧਿਰ ਵੱਲੋਂ ਮਨਵੀਰ ਸਿੰਘ ਦਾ ਨਾਂ ਯਾਦਵਿੰਦਰ ਸਿੰਘ ਤੇ ਲਾਭ ਸਿੰਘ ਨੇ ਪੇਸ਼ ਕੀਤਾ। ਇਸ ਚੋਣ ਦੌਰਾਨ ਘੜੂੰਆਂ ਜ਼ੋਨ ਤੋਂ ਮੈਂਬਰ ਖੁਸ਼ਵਿੰਦਰ ਕੌਰ ਅਤੇ ਤੀੜਾ ਜ਼ੋਨ ਤੋਂ ਸੁਮਿਤੀ ਚੌਧਰੀ ਹਾਜ਼ਰ ਨਹੀਂ ਹੋਏ।
ਇਸ ਦੌਰਾਨ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਚੇਅਰਪਰਸਨ ਤੇ ਵਾਈਸ ਚੇਅਰਮੈਨ ਨੂੰ ਵਧਾਈ ਦੇਣ ਪੁੱਜੇ। ਉਨ੍ਹਾਂ ਦੀ ਹਾਜ਼ਰੀ ਵਿੱਚ ਚੇਅਰਪਰਸਨ ਜਸਵਿੰਦਰ ਕੌਰ ਤੇ ਵਾਈਸ ਚੇਅਰਮੈਨ ਕੁਲਵੰਤ ਸਿੰਘ ਨੇ ਅਹੁਦਾ ਸੰਭਾਲਿਆ। ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਮੋਹਨ ਸਿੰਘ ਬਠਲਾਣਾ, ਮਹਿਲਾ ਕਾਂਗਰਸ ਦੀ ਪ੍ਰਧਾਨ ਸਵਰਨਜੀਤ ਕੌਰ, ਗੁਰਵਿੰਦਰ ਸਿੰਘ ਬੜੀ, ਗੁਰਧਿਆਨ ਸਿੰਘ ਦੁਰਾਲੀ, ਵਾਈਸ ਚੇਅਰਮੈਨ ਬਲਾਕ ਸਮਿਤੀ ਖਰੜ ਮਨਜੀਤ ਸਿੰਘ ਤੰਗੌਰੀ, ਕਰਮ ਸਿੰਘ ਮਾਣਕਪੁਰ ਕੱਲਰ ਅਤੇ ਹੋਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …