Nabaz-e-punjab.com

ਮਾਨਸਾ ਅਦਾਲਤ ਵੱਲੋਂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਬਾਇੱਜ਼ਤ ਬਰੀ

ਨਬਜ਼-ਏ-ਪੰਜਾਬ ਬਿਊਰੋ, ਮਾਨਸਾ, 4 ਦਸੰਬਰ:
ਮਾਨਸਾ ਅਦਾਲਤ ਨੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਹੈ। ਸੌਦਾ ਸਾਧ ਵਿਰੁੱਧ ਲੰਬੀ ਲੜਾਈ ਲੜਣ ਵਾਲੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਪਿਛਲੀ ਅਕਾਲੀ ਸਰਕਾਰ ਦੌਰਾਨ ਅਨੇਕਾਂ ਝੂਠੇ ਮੁਕੱਦਮਿਆਂ ਵਿੱਚ ਫਸਾ ਕੇ ਜੇਲਾਂ ਵਿੱਚ ਡੱਕੀ ਰੱਖਿਆ ਅਤੇ ਕੋਰਟ ਕਚਹਿਰੀਆਂ ਦੇ ਚੱਕਰਾਂ ਵਿੱਚ ਪਾ ਕੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਰਿਹਾ। ਸੌਦਾ ਸਾਧ ਨਾਲ ਬਾਦਲਾਂ ਨੇ ਕਥਿਤ ਤੌਰ ’ਤੇ ਹਮੇਸ਼ਾ ਮੁਲਾਹਜ਼ੇਦਾਰੀ ਨਿਭਾਈ ਅਤੇ ਪੰਥ ਦੀ ਪਿੱਠ ਵਿੱਚ ਛੁਰਾ ਮਾਰਦਿਆਂ ਸਿੱਖ ਪ੍ਰਚਾਰਕ ਜਥੇਦਾਰ ਦਾਦੂਵਾਲ ਨਾਲ ਵੈਰ ਪਾਇਆ।
ਸਾਲ 2014 ਵਿੱਚ ਜਥੇਦਾਰ ਦਾਦੂਵਾਲ ਨੂੰ 21 ਅਗਸਤ ਦੀ ਅੱਧੀ ਰਾਤ ਨੂੰ ਗੁਰਦੁਆਰਾ ਜੰਡਾਲੀਸਰ ਸਾਹਿਬ ਪਾਤਸ਼ਾਹੀ ਦਸ਼ਵੀਂ ਪਿੰਡ ਕੋਟ ਸ਼ਮੀਰ ਬਠਿੰਡਾ ਤੋਂ ਸੇਵਾਦਾਰਾਂ ਸਮੇਤ ਬਿਨਾਂ ਕਿਸੇ ਕਸ਼ੂਰ ਤੋਂ ਗ੍ਰਿਫ਼ਤਾਰ ਕਰ ਲਿਆ ਅਤੇ ਗੁਰਦੁਆਰਾ ਸਾਹਿਬ ਤੇ ਸ਼੍ਰੋਮਣੀ ਕਮੇਟੀ ਦਾ ਕਬਜ਼ਾ ਕਰਵਾ ਦਿੱਤਾ ਅਤੇ ਕਈ ਝੂਠੇ ਪਰਚੇ ਦਰਜ਼ ਕਰਵਾ ਦਿੱਤੇ। ਜਿਨ੍ਹਾਂ ’ਚੋਂ ਇੱਕ ਕੇਸ 27 ਅਗਸਤ 2014 ਨੂੰ ਥਾਣਾ ਸਦਰ ਮਾਨਸਾ ਵਿੱਚ ਧਾਰਾ 420 /468 /471, 25/54/59 ਅਸਲਾ ਐਕਟ ਲਗਵਾ ਕੇ ਦਰਜ ਕਰਵਾਇਆ ਗਿਆ। ਜਿਸ ਦੀ ਸੁਣਵਾਈ ਮਾਨਸਾ ਅਦਾਲਤ ਵਿੱਚ ਚਲ ਰਹੀ ਸੀ। ਅੱਜ ਜੱਜ ਅਮਰਿੰਦਰਪਾਲ ਸਿੰਘ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਉਪਰੰਤ ਉਨ੍ਹਾਂ ਦੇ ਵਕੀਲ ਹਰਿੰਦਰਪਾਲ ਸਿੰਘ ਟਿਵਾਣਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਜਥੇਦਾਰ ਦਾਦੂਵਾਲ ਨੂੰ ਬਾਇੱਜ਼ਤ ਬਰੀ ਕਰ ਦਿੱਤਾ। ਜਥੇਦਾਰ ਦਾਦੂਵਾਲ ਨੇ ਕਿਹਾ ਕੇ ਝੂਠ ਦੀ ਹਾਰ ਅਤੇ ਸੱਚ ਦੀ ਜਿੱਤ ਹੋਈ ਹੈ। ਉਨ੍ਹਾਂ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਪੂਰੇ ਸਿੱਖ ਪੰਥ ਦਾ ਧੰਨਵਾਦ ਕੀਤਾ। ਜਿਨ੍ਹਾਂ ਨੇ ਹਮੇਸ਼ਾ ਉਨ੍ਹਾਂ ਦਾ ਦੁੱਖ ਸੁੱਖ ਦੀ ਘੜੀ ਵਿੱਚ ਸਾਥ ਦਿੱਤਾ।

Load More Related Articles
Load More By Nabaz-e-Punjab
Load More In Court

Check Also

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ ਨਬਜ਼-ਏ-ਪੰਜ…