ਜਥੇਦਾਰ ਬਲਜੀਤ ਕੁੰਭੜਾ ਨੇ ਅਕਾਲੀ ਦਲ ਦੀ ਮੁਹਾਲੀ ਸ਼ਹਿਰੀ ਦੇ ਅਹੁਦੇਦਾਰਾਂ ਦਾ ਐਲਾਨ

ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਹਲਕਾ ਇੰਚਾਰਜ ਕੈਪਟਨ ਸਿੱਧੂ ਦੀ ਮੌਜੂਦਗੀ ’ਚ ਜਾਰੀ ਕੀਤੀ ਅਹੁਦੇਦਾਰਾਂ ਦੀ ਸੂਚੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜਨਵਰੀ:
ਸ਼੍ਰੋਮਣੀ ਅਕਾਲੀ ਦਲ ਦੀ ਸ਼ਹਿਰੀ ਇਕਾਈ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਕੁੰਭੜਾ ਵੱਲੋਂ ਅੱਜ ਸਥਾਨਕ ਗੁਰਦੁਆਰਾ ਅੰਬ ਸਾਹਿਬ ਵਿਖੇ ਸੀਨੀਅਰ ਆਗੂਆਂ ਅਤੇ ਪਾਰਟੀ ਵਰਕਰਾਂ ਦੇ ਇੱਕਠ ਦੌਰਾਨ ਮੁਹਾਲੀ ਸ਼ਹਿਰੀ ਇਕਾਈ ਦੇ ਅਹੁਦੇਦਾਰਾਂ ਅਤੇ ਸ਼ਹਿਰੀ ਖੇਤਰ ਅਧੀਨ ਆਉਂਦੇ 5 ਸਰਕਲ ਪ੍ਰਧਾਨਾਂ ਦਾ ਐਲਾਨ ਕੀਤਾ ਗਿਆ। ਸ੍ਰੀ ਕੁੰਭੜਾ ਨੇ ਕਿਹਾ ਕਿ ਉਹ ਹਲਕਾ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਹਲਕਾ ਇੰਚਾਰਜ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਦੀ ਸਲਾਹ ਅਨੁਸਾਰ ਪਾਰਟੀ ਦੇ ਅਹੁਦੇਦਾਰਾਂ ਅਤੇ ਸਰਕਲ ਪ੍ਰਧਾਨਾਂ ਦੇ ਨਾਵਾਂ ਦਾ ਐਲਾਨ ਕਰ ਰਹੇ ਹਨ। ਸਾਰੇ ਅਹੁਦੇਦਾਰਾਂ ਨੂੰ ਮੌਕੇ ’ਤੇ ਹੀ ਨਿਯੁਕਤੀ ਪੱਤਰ ਦਿੱਤੇ ਗਏ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਜਥੇਦਾਰ ਕੁੰਭੜਾ ਵੱਲੋਂ ਜੱਥੇਬੰਦੀ ਵਿੱਚ ਪਾਰਟੀ ਦੇ ਸਾਰੇ ਵਰਗਾਂ ਨੂੰ ਬਣਦੀ ਨੁਮਾਇੰਦਗੀ ਦਿੱਤੀ ਗਈ ਹੈ ਅਤੇ ਇਸ ਨਾਲ ਪਾਰਟੀ ਹੋਰ ਮਜਬੂਤ ਹੋਵੇਗੀ। ਉਹਨਾਂ ਕਿਹਾ ਕਿ ਜੱਥੇਦਾਰ ਕੁੰਭੜਾ ਨੇ ਅੱਜ ਇੱਕ ਨਵੀਂ ਪਿਰਤ ਪਾਉਂਦਿਆਂ ਪਾਰਟੀ ਵਰਕਰਾਂ ਦਾ ਇਕੱਠ ਕਰਕੇ ਜਥੇਬੰਦੀ ਦਾ ਐਲਾਨ ਕੀਤਾ ਹੈ ਅਤੇ ਇਸ ਨਾਲ ਉਹਨਾਂ ਪ੍ਰਤੀ ਪਾਰਟੀ ਵਰਕਰਾਂ ਦਾ ਭਰੋਸਾ ਵਧਿਆ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਕਿਸਾਨਾਂ ਦੇ ਕਰਜੇ ਮੁਆਫ਼ ਕਰਨ ਦੇ ਮੁੱਦੇ ’ਤੇ ਤਾਂ ਪਹਿਲਾਂ ਹੀ ਮੁਕਰ ਚੁੱਕੀ ਹੈ ਅਤੇ ਹੁਣ ਕਿਸਾਨਾਂ ਦੇ ਟਿਊਬਵੈਲਾਂ ’ਤੇ ਬਿਜਲੀ ਦੇ ਮੀਟਰ ਲਗਾਉਣ ਦੀ ਕਾਰਵਾਈ ਵੀ ਆਰੰਭੀ ਜਾ ਰਹੀ ਹੈ। ਉਹਨਾਂ ਵਰਕਰਾਂ ਅਤੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਲੋਕ ਸਭਾ ਦੀਆਂ ਚੋਣਾਂ ਦੀਆਂ ਤਿਆਰੀਆਂ ਵਜੋਂ ਹੁਣੇ ਤੋਂ ਡਟ ਕੇ ਕੰਮ ਕਰਨ ਅਤੇ ਸਰਕਾਰ ਦੀਆਂ ਨਾਕਾਮੀਆਂ ਨੂੰ ਲੋਕਾਂ ਸਾਹਮਣੇ ਲਿਆਉਣ। ਉਹਨਾਂ ਕਿਹਾ ਕਿ ਉਹਨਾਂ ਨੇ ਹਲਕੇ ਦੇ ਮੈਂਬਰ ਪਾਰਲੀਮੈਂਟ ਵਜੋਂ ਵਿਚਰਦਿਆਂ ਸਿਰਫ ਮੁਹਾਲੀ ਹਲਕੇ ਵਿੱਚ ਹੀ 3.10 ਕਰੋੜ ਰੁਪਏ ਦੀਆਂ ਗ੍ਰਾਂਟਾ ਵੰਡੀਆਂ ਗਈਆਂ ਹਨ ਅਤੇ ਉਹਨਾਂ ਵੱਲੋਂ ਹਲਕੇ ਅੰਦਰ ਪਾਰਕਾਂ ਵਿੱਚ ਓਪਨ ਜਿੰਮ ਅਤੇ ਵਾਟਰ ਟੈਂਕਰ ਬਣਵਾਏ ਗਏ ਹਨ।
ਇਸ ਤੋਂ ਪਹਿਲਾਂ ਬੋਲਦਿਆਂ ਹਲਕਾ ਇੰਚਾਰਜ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਨੇ ਕਿਹਾ ਕਿ ਨਵੇਂ ਬਣੇ ਸਾਰੇ ਅਹੁਦੇਦਾਰਾਂ ਉੱਪਰ ਵੱਡੀ ਜਿੰਮੇਵਾਰੀ ਹੈ ਕਿ ਉਹ ਪਾਰਟੀ ਦੀ ਮਜਬੂਤੀ ਲਈ ਕੰਮ ਕਰਨ ਅਤੇ 2019 ਵਿੱਚ ਹੋਣ ਵਾਲੀ ਲੋਕਸਭਾ ਚੋਣਾਂ ਮੌਕੇ ਹਲਕਾ ਆਨੰਦਪੁਰ ਸਾਹਿਬ ਦੀ ਸੀਟ ਪਾਰਟੀ ਦੀ ਝੋਲੀ ਵਿੱਚ ਪਾਈ ਜਾਵੇ.
ਇਸ ਮੌਕੇ ਜਥੇਦਾਰ ਕੁੰਭੜਾ ਵੱਲੋਂ ਐਲਾਨੀ ਗਈ ਅਹੁਦੇਦਾਰਾਂ ਦੀ ਸੂਚੀ ਵਿੱਚ ਹਰਪਾਲ ਸਿੰਘ ਬਰਾੜ ਨੂੰ ਸਰਕਲ 1, ਗੁਰਮੀਤ ਸਿੰਘ ਸ਼ਾਮਪੁਰ ਨੂੰ ਸਰਕਲ 2, ਡਾ. ਮੇਜਰ ਸਿੰਘ ਨੂੰ ਸਰਕਲ 3, ਸੰਤੋਖ ਸਿੰਘ ਨੂੰ ਸਰਕਲ 4 ਅਤੇ ਸੁਰਿੰਦਰ ਸਿੰਘ ਰੋਡਾ (ਅਕਾਲੀ ਕੌਂਸਲਰ) ਨੂੰ ਸਰਕਲ 5 ਦਾ ਪ੍ਰਧਾਨ ਐਲਾਣਿਆ ਗਿਆ ਹੈ। ਇਸਤੋਂ ਇਲਾਵਾ ਜੋਗਿੰਦਰ ਸਿੰਘ ਸੌਂਧੀ, ਗੁਰਮੁੱਖ ਸਿੰਘ ਸੋਹਲ, ਪ੍ਰਦੀਪ ਸਿੰਘ ਭਾਰਜ, ਜਸਵੰਤ ਸਿੰਘ ਭੁੱਲਰ, ਜੋਗਿੰਦਰ ਸਿੰਘ ਸਲੈਚ ਅਤੇ ਸੁਰਿੰਦਰ ਸਿੰਘ ਕਲੇਰ ਨੂੰ ਸਰਪ੍ਰਸਤ ਥਾਪਿਆ ਗਿਆ ਹੈ।
ਸੁਖਦੇਵ ਸਿੰਘ ਪਟਵਾਰੀ, ਫੂਲਰਾਜ ਸਿੰਘ, ਅਮਰੀਕ ਸਿੰਘ ਤਹਿ. (ਸਾਰੇ ਕੌਂਸਲਰ) ਮਨਜੀਤ ਸਿੰਘ ਮਾਨ, ਕਰਮ ਸਿੰਘ ਬਬਰਾ, ਸੁਖਦੇਵ ਸਿੰਘ ਵਾਲੀਆ, ਕਰਮ ਸਿੰਘ ਮੁਹਾਲੀ, ਬਲਵਿੰਦਰ ਸਿੰਘ ਮੁਲਤਾਨੀ, ਗੁਰਮੇਲ ਸਿੰਘ ਜਸਵਾਲ, ਅਵਤਾਰ ਸਿੰਘ ਵਾਲੀਆ ਅਤੇ ਕ੍ਰਿਪਾਲ ਸਿੰਘ ਬਸੰਤ ਨੂੰ ਸੀਨੀਅਰ ਮੀਤ ਪ੍ਰਧਾਨ, ਸਤਬੀਰ ਸਿੰਘ ਧਨੋਆ, ਆਰ ਪੀ ਸ਼ਰਮਾ, ਪਰਮਿੰਦਰ ਸਿੰਘ ਤਸਿੰਬਲੀ, ਹਰਪਾਲ ਸਿੰਘ ਚੰਨਾ (ਸਾਰੇ ਕੌਂਸਲਰ), ਗੁਰਮੇਲ ਸਿੰਘ ਮੌਜੋਵਾਲ, ਜਗਦੀਸ਼ ਸਿੰਘ, ਜਤਿੰਦਰ ਸ਼ੁਕਲਾ, ਕੁਲਦੀਪ ਸਿੰਘ ਸੈਣੀ, ਸੁਰਿੰਦਰ ਸਿੰਘ ਲੁਬਾਣਾ, ਨਰਿੰਦਰ ਸਿੰਘ ਲਾਂਬਾ, ਤੇਜਿੰਦਰ ਸਿੰਘ ਓਬਰਾਏ, ਨਿਰਮਲ ਸਿੰਘ ਕੰਡਾ, ਰਜਿੰਦਰ ਸਿੰਘ ਮਾਨ, ਨਾਨਕ ਸਿੰਘ, ਸ਼ਵਿੰਦਰ ਸਿੰਘ ਮਾਨ, ਪ੍ਰੀਤਮ ਸਿੰਘ, ਜਸਰਾਜ ਸਿੰਘ ਸੋਨੂੰ, ਰਮੇਸ਼ ਸਿੰਘ ਕੁੰਭੜਾ, ਮਹਾ ਸਿੰਘ ਅਤੇ ਰਵਿੰਦਰ ਸਿੰਘ ਸਿੱਧ, ਮਲਕੀਤ ਸਿੰਘ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ।
ਇਸ ਮੌਕੇ ਕਮਲਜੀਤ ਸਿੰਘ ਰੂਬੀ (ਕੌਂਸਲਰ) ਨੂੰ ਸਕੱਤਰ ਜਨਰਲ ਅਤੇ ਨਿਸ਼ਾਨ ਸਿੰਘ, ਬਲਵਿੰਦਰ ਸਿੰਘ ਟੌਹੜਾ, ਕਰਮ ਸਿੰਘ ਮਾਵੀ, ਭੁਪਿੰਦਰ ਸਿੰਘ ਧਨੋਆ, ਜਸਪਾਲ ਸਿੰਘ, ਦਵਿੰਦਰ ਸਿੰਘ ਬਬਰਾ, ਸ਼ਿੰਗਾਰਾ ਸਿੰਘ, ਸਤਨਾਮ ਸਿੰਘ ਮਲਹੋਤਰਾ, ਨਰਿੰਦਰ ਸਿੰਘ ਕਲਸੀ, ਗੁਰਚਰਨ ਸਿੰਘ ਨੰਨੜਾ ਅਤੇ ਜਗਦੇਵ ਸਿੰਘ ਨੂੰ ਜਨਰਲ ਸਕੱਤਰ, ਜਗਤਾਰ ਸਿੰਘ ਸੈਣੀ, ਹਰਸੰਗਤ ਸਿੰਘ ਸੋਹਾਣਾ, ਅਮਰੀਕ ਸਿੰਘ, ਸੰਤ ਸਿੰਘ ਸੈਣੀ, ਬੰਤ ਸਿੰਘ, ਹਰਮਨ ਸੰਧੂ, ਚੰਦਰ ਮੋਹਨ ਗੋਇਲ, ਪ੍ਰਵੀਨ ਕੁਮਾਰ, ਸੁਰਮੁੱਖ ਸਿੰਘ ਮੁਹਾਲੀ, ਬਲਦੇਵ ਸਿੰਘ, ਸੁਖਜੀਤ ਸਿੰਘ, ਸਤਪਾਲ ਸਿੰਘ ਬਾਗੀ, ਬਲਬੀਰ ਸਿੰਘ ਅਤੇ ਗੁਰਚਰਨ ਸਿੰਘ ਚੇਚੀ ਨੂੰ ਜੱਥੇਬੰਧਕ ਸਕੱਤਰ, ਬਲਜਿੰਦਰ ਸਿੰਘ ਚਹਿਲ, ਹਰਦੇਵ ਸਿੰਘ ਬਾਜਵਾ, ਅਮਰ ਸਿੰਘ ਸੈਣੀ, ਮੇਹਰ ਸਿੰਘ ਅਤੇ ਗੁਰਦੇਵ ਸਿੰਘ ਦਿਓਲ ਨੂੰ ਸਕੱਤਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਨਿਰਮਲ ਸਿੰਘ ਰੀਹਲ ਨੂੰ ਪ੍ਰਧਾਨ ਬੀਸੀ ਵਿੰਗ ਅਤੇ ਨੌਜਵਾਨ ਆਗੂ ਪ੍ਰਭਜੋਤ ਸਿੰਘ ਕਲੇਰ ਨੂੰ ਆਈਟੀ ਵਿੰਗ ਦਾ ਪ੍ਰਧਾਨ ਬਣਾਇਆ ਗਿਆ ਹੈ।
ਇਸ ਮੌਕੇ ਬੀਬੀ ਕੁਲਦੀਪ ਕੌਰ ਕੰਗ, ਪਰਵਿੰਦਰ ਸਿੰਘ ਸੋਹਾਣਾ, ਬੀਬੀ ਜਸਬੀਰ ਕੌਰ ਅਤਲੀ, ਜੱਥੇਦਾਰ ਕਰਤਾਰ ਸਿੰਘ ਤਸਿੰਬਲੀ, ਬੀਬੀ ਕਸ਼ਮੀਰ ਕੌਰ ਅਤੇ ਸ੍ਰ ਹਰਮਨਪ੍ਰੀਤ ਸਿੰਘ ਪਿੰ੍ਰਸ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਯੂਥ ਅਕਾਲੀ ਦਲ ਜਿਲ੍ਹਾ ਮੁਹਾਲੀ ਦਿਹਾਤੀ ਦੇ ਪ੍ਰਧਾਨ ਸਤਿੰਦਰ ਸਿੰਘ ਗਿਲ, ਜੱਥੇਦਾਰ ਅਰਜਨ ਸਿੰਘ ਸ਼ੇਰਗਿੱਲ, ਸਰਬਜੀਤ ਸਿੰਘ ਪਾਰਸ, ਅਮਨਦੀਪ ਅਬਿਆਨਾ, ਬੀਬੀ ਮਨਮੋਹਨ ਕੌਰ, ਬਲਵਿੰਦਰ ਸਿੰਘ ਗੋਬਿੰਦਗੜ੍ਹ, ਨੰਬਰਦਾਰ ਹਰਵਿੰਦਰ ਸਿੰਘ ਸੋਹਾਣਾ, ਭਾਜਪਾ ਕੌਂਲਰ ਅਰੁਣ ਸ਼ਰਮਾ ਅਤੇ ਅਸ਼ੋਕ ਝਾਅ ਸਮੇਤ ਵੱਡੀ ਗਿਣਤੀ ਵਰਕਰ ਅਤੇ ਆਗੂ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…