ਬਾਪੂ ਸੂਰਤ ਸਿੰਘ ਨੇ ਜਥੇਦਾਰ ਹਵਾਰਾ ਦੀ ਅਪੀਲ ’ਤੇ ਸਿੱਖਾਂ ਦੇ ਪੱਕੇ ਮੋਰਚੇ ਦੇ ਹੱਕ ਵਿੱਚ 8 ਸਾਲਾਂ ਦਾ ਮਰਨ ਵਰਤ ਖ਼ਤਮ

ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਤੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਦੇ ਦਿੱਤਾ ਸੀ ਇਨਕਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜਨਵਰੀ:
16 ਜਨਵਰੀ 2015 ਤੋਂ ਉਮਰ ਕੈਦ ਦੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਮਰਨ ਵਰਤ ਆਪਣੇ ਪਿੰਡ ਹਸਨਪੁਰ ਲੁਧਿਆਣਾ ਵਿਖੇ ਸ਼ੁਰੂ ਕੀਤਾ ਸੀ। ਮੋਰਚੇ ਦੇ ਆਗੂਆਂ ਵੱਲੋਂ ਦੱਸਿਆ ਗਿਆ ਕਿ ਇਹ ਬੰਦੀ ਸਿੱਖ ਸਰਕਾਰ ਤੇ ਸੁਰੱਖਿਆ ਏਜੰਸੀਆਂ ਵਲੋਂ ’’ ਅਮਨ ਕਾਨੂੰਨ’’ ਦੇ ਹਵਾਲੇ ਨਾਲ ਉਮਰ ਕੈਦ ਦੀ ਸਜ਼ਾ ਪੂਰੀ ਹੋਣ ਦੇ ਬਾਵਜੂਦ ਜੇਲਾਂ ਵਿਚ ਰੱਖੇ ਜਾ ਰਹੇ ਹਨ। 9 ਬੰਦੀ ਸਿੱਖ 26 ਤੋਂ 32 ਸਾਲਾਂ ਤੋਂ ਜੇਲਾਂ ਵਿਚ ਬੰਦ ਹਨ। ਹੁਣ ਇਨ੍ਹਾਂ ਸਿੱਖ ਕੈਦੀਆਂ ਨੂੰ ਰਿਹਾਅ ਕਰਵਾਉਣ ਲਈ , ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਅਤੇ ਬਰਗਾੜ੍ਹੀ ਮੋਰਚੇ ਦਾ ਇਨਸਾਫ਼ ਲੈਣ ਲਈ 7 ਜਨਵਰੀ ਤੋਂ ਚੰਡੀਗੜ ਮੋਹਾਲੀ ਦੀ ਹੱਦ ਉਤੇ ਪੱਕਾ ’’ ਕੌਮੀ ਇਨਸਾਫ਼ ਮੋਰਚਾ ’’ ਲਗਾ ਦਿੱਤਾ ਗਿਆ ਹੈ । ਬਾਪੂ ਸੂਰਤ ਸਿੰਘ ਨੂੰ ਸਾਲ 2015 ਵਿਚ ਹੀ ਸਿਹਤ ਵਿੱਚ ਵਿਗਾੜ ਆਉਣ ਤੇ ਪੰਜਾਬ ਪੁਲਸ ਵਲੋਂ ਉਨ੍ਹਾਂ ਨੂੰ ਡੀ ਐਮ ਸੀ ਲੁਧਿਆਣਾ ਵਿਚ ਡਾਕਟਰਾਂ ਅਤੇ ਪੁਲਸ ਦੀ ਨਿਗਰਾਨੀ ਵਿਚ ਲਗਭਗ ਪਿੱਛੇ 8 ਸਾਲਾਂ ਤੋਂ ਰੱਖਿਆ ਜਾ ਰਿਹਾ ਹੈ । ਉਨ੍ਹਾਂ ਨੂੰ ਤਰਲ ਭੋਜਨ ਅਤੇ ਦਵਾਈਆਂ ਨੱਕ ਨਾਲੀ ਰਾਹੀਂ ਦਿੱਤੀਆਂ ਜਾ ਰਹੀਆਂ ਹਨ। 13 ਜਨਵਰੀ ਨੂੰ ਬਾਪੂ ਸੂਰਤ ਸਿੰਘ ਨੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਆਦੇਸ਼ ਉਤੇ ਚੰਡੀਗੜ ਮੋਰਚੇ ਦੀ ਹਿਮਾਇਤ ਵਿਚ ਮਰਨ ਵਰਤ ਛੱਡ ਦਿੱਤਾ ਅਤੇ ਮੋਰਚੇ ਵਿਚ ਜਾਣ ਦੀ ਇੱਛਾ ਜ਼ਾਹਿਰ ਕੀਤੀ। ਪੁਲਸ ਪ੍ਰਸ਼ਾਸਨ ਅਤੇ ਡਾਕਟਰਾਂ ਦੀ ਸਲਾਹ ਉਤੇ ਹਜੇ ਉਹ ਹਸਪਤਾਲ ਵਿਚ ਹੀ ਰਹਿਣਗੇ। ਅੱਜ ਪੰਜਾਬ ਪੁਲਸ ਵਲੋਂ ਹਸਪਤਾਲ ਵਿਚ ਦਾਖਲ ਹੋਣ ਤੋਂ ਰੋਕਿਆ ਗਿਆ। ਮੋਰਚਾ ਮੈਬਰਾਂ ਨੇ ਧਰਨਾ ਲਾਉਣ ਦੀ ਚਿਤਾਵਨੀ ਦਿੱਤੀ। ਫਿਰ ਮੋਬਾਈਲ ਫੋਨ ਨਾਲ ਲਿਜਾਣ ਤੋਂ ਮਨ੍ਹਾ ਕੀਤਾ ਗਿਆ ਅਤੇ ਬਾਪੂ ਸੂਰਤ ਸਿੰਘ ਜੀ ਦੇ ਬੋਲ ਰਿਕਾਰਡ ਨਹੀਂ ਕਰਨ ਦਿੱਤੇ ਗਏ। ਇਹ ਜਾਣਕਾਰੀ ਪ੍ਰੈਸ ਨੋਟ ਜਾਰੀ ਕਰਦਿਆਂ ਪ੍ਰੈਸ ਕਮੇਟੀ ਦੇ ਮੈਂਬਰ ਬਲਵਿੰਦਰ ਸਿੰਘ ਅਤੇ ਦਿਲ ਸ਼ੇਰ ਸਿੰਘ ਵਲੋਂ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਸੰਬਰ ਮਹੀਨੇ ਵਿੱਚ ਐਸਜੀਪੀਸੀ ਦੇ ਪ੍ਰਧਾਨ ਅਤੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਅਕਾਲੀ ਦਲ ਬਾਦਲ ਵਲੋਂ ਚਲਾਈ ਮੁਹਿੰਮ ਵਿਚ ਸਹਯੋਗ ਦੇਣ ਅਤੇ ਮਰਨ ਵਰਤ ਛੱਡਣ ਤੋਂ ਇਨਕਾਰ ਕਰ ਦਿੱਤਾ ਸੀ।
ਅੱਜ ਉਨਾਂ ਕਿਹਾ ਕਿ ਉਹ ਜਥੇਦਾਰ ਹਵਾਰਾ ਨੂੰ ਹੀ ਕੌਮ ਦਾ ਜਥੇਦਾਰ ਮੰਨਦੇ ਹਨ। ਉਨ੍ਹਾਂ ਨੂੰ ਸਰਬੱਤ ਖ਼ਾਲਸਾ ਨੇ ਚੁਣਿਆ ਹੈ। ਤਿਹਾੜ ਜੇਲ੍ਹ ਤੋਂ ਮੁਲਾਕਾਤੀ ਰਾਹੀਂ ਭੇਜੀ ਗਈ ਭਾਈ ਜਗਤਾਰ ਸਿੰਘ ਹਵਾਰਾ ਦੀ ਚਿੱਠੀ ਉਨਾਂ ਦੇ ਪਿਤਾ ਗੁਰਚਰਨ ਸਿੰਘ, ਮੁਲਾਕਾਤੀ ਇਕਬਾਲ ਸਿੰਘ ਦਿੱਲੀ ਲੈਕੇ ਡੀ ਐਮ ਸੀ ਲੁਧਿਆਣਾ ਵਿਚ ਗਏ । ਇਸ ਇਤਹਾਸਿਕ ਮੌਕੇ ਗੁਰਦੀਪ ਸਿੰਘ ਬਠਿੰਡਾ ਸਰਪ੍ਰਸਤ ਯੂਨਾਈਟਿਡ ਅਕਾਲੀ ਦਲ, ਗੁਰਦੀਪ ਸਿੰਘ ਮਿੰਟੂ ਦਿੱਲੀ,ਸੂਰਤ ਸਿੰਘ ਦੇ ਸਪੁੱਤਰ ਰਵਿੰਦਰ ਜੀਤ ਸਿੰਘ ਗੋਗੀ, ਸਪੁੱਤਰੀ ਸਰਵਰਿੰਦਰ ਕੌਰ,ਐਡਵੋਕੇਟ ਵੀਰੇਂਦਰ ਖਾਰਾ, ਜਤਿੰਦਰ ਸਿੰਘ ਈਸੜੂ, ਗੁਰਸੇਵਕ ਸਿੰਘ , ਅੱਛਰ ਸਿੰਘ , ਇੰਦਰਵੀਰ ਸਿੰਘ ਪਟਿਆਲਾ, ਹਰਕੀਰਤ ਸਿੰਘ ਰਾਣਾ, ਅਤੇ ਭੁਪਿੰਦਰ ਸਿੰਘ ਹਾਜਰ ਸਨ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…