Nabaz-e-punjab.com

ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਸਰਬਸੰਮਤੀ ਨਾਲ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦਾ ਪ੍ਰਧਾਨ ਥਾਪਿਆ

ਬਾਦਲਾਂ ਦੇ ਗ਼ਲਤ ਫੈਸਲਿਆਂ ਕਾਰਨ ਨਵੇਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਹੋਂਦ ’ਚ ਆਇਆ

ਦਰਬਾਰ ਸਾਹਿਬ ਸੂਚਨਾ ਕੇਂਦਰ ਦੇ ਦਫ਼ਤਰ ਵਿੱਚ ਬਾਦਲਾਂ ਨੇ ਦਿਖਾਈਂ ਬਦਮਾਸ਼ੀ

ਨਬਜ਼-ਏ-ਪੰਜਾਬ ਬਿਊਰੋ, ਅੰਮ੍ਰਿਤਸਰ, 16 ਦਸੰਬਰ:
ਸ਼੍ਰੋਮਣੀ ਅਕਾਲੀ ਦਲ ਦੇ ਧੁੰਦਲੇ ਹੋ ਰਹੇ ਚਹਿਰੇ ਨੂੰ ਸਾਫ਼ ਸੁਥਰਾ ਬਣਾਉਣ ਲਈ ਉੱਘੇ ਟਕਸਾਲੀ ਅਕਾਲੀ ਲੀਡਰਾਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਜਥੇਦਾਰ ਰਤਨ ਸਿੰਘ ਅਜਨਾਲਾ, ਜਥੇਦਾਰ ਸੇਵਾ ਸਿੰਘ ਸੇਖਵਾਂ ਆਦਿ ਵਲੋਂ ਨਵੇਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦਾ ਗਠਨ ਕੀਤਾ ਗਿਆ। ਇਸ ਸਮਾਰੋਹ ਵਿੱਚ ਖਾਲਸਾ ਪੰਥ ਦਾ ਵੱਡਾ ਇਕੱਠ ਸ਼ਾਮਿਲ ਹੋਇਆ ਅਤੇ ‘ਸ੍ਰੀ ਅਕਾਲ ਤਖ਼ਤ ਸਾਹਿਬ‘ ਅੱਗੇ ਮੁੱਖ ਲੀਡਰਾਂ ਵਲੋਂ ਅਰਦਾਸ ਬੇਨਤੀ ਕਰਕੇ ਇਸ ਨਵੇਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦਾ ਗਠਨ ਕੀਤਾ ਗਿਆ।ਇਸ ਸਮੇਂ ਬਾਦਲਾਂ ਨੇ ਵੱਡੀ ਵਿਰੋਧਤਾ ਦਿਖਾਈ ਅਤੇ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਦੇ ਦਫ਼ਤਰ ਜੋ ਸਭ ਲਈ ਸਾਂਝਾ ਹੈ, ਪ੍ਰੈਸ ਕਾਨਫਰੰਸ ਨਾ ਕਰਨ ਦੀ ਸ਼ਰਿਆਮ ਬਦਮਾਸ਼ੀ ਵਿਖਾਈਂ ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਗੁਰੂ ਘਰ ਵਿਖੇ ਇਹਨਾਂ ਬਾਦਲਾਂ ਦਾ ਪੂਰਾ ਕਬਜ਼ਾ ਹੈ ਅਤੇ ਇਸ ਸੂਚਨਾ ਕੇਂਦਰ ਵਿਖੇ ਬਾਦਲਾਂ ਵਲੋਂ ਕਈ ਵਾਰ ਪ੍ਰੈਸ ਕਾਨਫਰੰਸਾਂ ਵੀ ਕੀਤੀਆਂ ਗਈਆਂ ਹਨ ਇਸ ਘਟਨਾ ਤੋਂ ਇਹ ਸਾਬਤ ਹੁੰਦਾ ਹੈ ਕਿ ਬਾਦਲਾਂ ਨੇ ਗੁਰੂ ਘਰ ਨੂੰ ਆਪਣੀ ਨਿੱਜੀ ਜਾਇਦਾਦ ਬਣਾਇਆ ਹੋਇਆ ਹੈ। ਇਸ ਅਰਦਾਸ ਸਮੇਂ ਤੋਂ ਬਾਅਦ ਮਾਝੇ ਦੇ ਜਰਨੈਲ ਦੇ ਨਾਂ ਨਾਲ ਜਾਣੇ ਜਾਂਦੇ ’’ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ’’ ਨੂੰ ਗਠਨ ਕੀਤੇ ਗਏ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦਾ ਪ੍ਰਧਾਨ ਘੋਸ਼ਿਤ ਕੀਤਾ ਗਿਆ। ਇਸ ਨਵੇਂ ਬਣੇ ਅਕਾਲੀ ਦਲ ਟਕਸਾਲੀ ਦੀ ਸਥਾਪਨਾ ਪੁਰਾਣੇ (1920) ਵਾਲੇ ਸਵਿਧਾਨ ਵਿੱਚ ਬਣਦੇ ਬਦਲਾਵ ਕਰਕੇ ਆਪਣੇ ਆਪ ਨੂੰ ਚਲਾਉਣ ਦਾ ਪ੍ਰਣ ਕੀਤਾ ਗਿਆ। ਇਸ ਮੌਕੇ ਲੱਖਾਂ ਦੀ ਤਾਦਾਦ ਵਿੱਚ ਵੱਡਾ ਹਜ਼ੂਮ ਹੁਮ-ਹੰਮਾ ਕੇ ਸ਼ਾਮਲ ਹੋਇਆ। ਜਿਨ੍ਹਾਂ ਨੇ ਨਵੇਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਨ ਲਈ ਪ੍ਰਣ ਕੀਤਾ।
ਇਸ ਸਮੇਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਸਾਬਕਾ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ, ਸਾਬਕਾ ਕੈਬਨਿਟ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਅਤੇ ਹੋਰ ਟਕਸਾਲੀ ਅਕਾਲੀ ਲੀਡਰਾਂ ਨੇ ਸਾਂਝੇ ਤੌਰ ਤੇ ਕਿਹਾ ਕਿ ਬਾਦਲਾਂ ਵੱਲੋਂ ਪਖੰਡੀ ਸਾਧ ਰਾਮ ਰਹੀਮ’’ ਨੂੰ ਬਿਨਾਂ ਮੰਗੇ ਮੁਆਫ਼ੀ ਦੇਣੀ ਕਿਉਂਜੋਂ ਪਖੰਡੀ ਸਾਧ ਕੋਲੋ ਮੋਟਾ ਚੰਦਾ ਅਤੇ ਵੋਟਾਂ ਦੀ ਆਸ ਲਾਈ ਬੈਠੇ ਸਨ ਅਤੇ ਕੋਟਕਪੂਰਾ, ਬਹਿਬਲ ਕਲਾਂ ਅਤੇ ਬਰਗਾੜੀ ਜਿਸ ਵਿੱਚ ਸ਼ਾਂਤਮਈ ਢੰਗ ਨਾਲ ਆਪਣਾ ਰੋਸ ਜ਼ਾਹਰ ਕਰ ਰਹੇ ਨਿਹਥੇ ਸਿੰਘਾਂ ਅਤੇ ਅੰਧਾ ਧੁੰਦ ਗੋਲੀਆਂ ਚਲਾਈਆਂ ਅਤੇ ਧਰਮ ਗ੍ਰੰਥਾਂ ਦੀਆਂ ਬੇਅਦਬੀਆਂ ਕਰਵਾਈਆਂ ਗਈਆਂ। ਇਹਨਾਂ ਬਾਦਲਾਂ ਦੀ ਮਾੜੀ ਸੋਚ ਦਾ ਨੰਗਾ ਨਾਚ ਹੁਣ ਲੋਕਾਂ ਸਾਹਮਣੇ ਆ ਗਿਆ ਹੈ ਅਤੇ ਜਦ ਸਾਡੇ ਵਲੋਂ ਇਹਨਾਂ ਬਾਦਲਾਂ ਦੇ ਗਲਤ ਫੈਸਲਿਆਂ ਬਾਰੇ ਪੁੱਛਿਆ ਗਿਆ ਤਾਂ ਬਾਦਲਾਂ ਨੇ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਅਤੇ ਨਾਦਰਸ਼ਾਹੀ ਢੰਗ ਨਾਲ ਐਲਾਨ ਕੀਤਾ ਕਿ’’ ਜਿਨ੍ਹਾਂ ਨੂੰ ਸਾਡੇ ਫੈਸਲੇ ਪਸੰਦ ਨਹੀਂ ਉਹ ਅਕਾਲੀ ਦਲ ਛੱਡ ਦੇਣ’’।
ਉਨ੍ਹਾਂ ਸਾਰੇ ਹੀ ਲੋਕਾਂ ਨੂੰ ਬਾਦਲਾਂ ਦੇ ਕੀਤੇ ਗੁਨਾਹਾਂ ਅਤੇ ਗਲਤ ਕੰਮਾਂ ਦਾ ਸੀਟਾਂ ਇਹਨਾਂ ਬਾਦਲਾਂ ਨੂੰ ਵਾਪਸ ਮੋੜਨ ਲਈ ਇਸ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜੇ ਰਹਿਣ ਅਤੇ ਸਾਥ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹਨਾਂ ਬਾਦਲਾਂ ਵਿੱਚ ਅੌਰੰਗਜ਼ੇਬ ਦੀ ਰੂਹ ਆ ਗਈ ਹੈ ਜੋ ਗੁਰੂ ਘਰ ਅਤੇ ਗੁਰੂਆਂ ਦੀ ਮਾਣ ਮਰਿਆਦਾ ਨੂੰ ਆਪਣੇ ਨਿੱਜੀ ਸਵਾਰਥਾਂ ਲਈ ਪੰਥ ਦਾ ਘਾਣ ਕਰ ਰਹੇ ਹਨ। ਇਹ ਨਵਾਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਗੁਰੂ ਧਾਮਾਂ ਅਤੇ ਸ਼੍ਰੋਮਣੀ ਕਮੇਟੀ ਨੂੰ ਧਾਰਮਿਕ ਕੰਮਾਂ ਦੀ ਮਰਿਆਦਾ ਅਨੁਸਾਰ ਹੀ ਸੀਮਿਤ ਰਖੇਗਾ। ਇਸ ਅਕਾਲੀ ਦਲ ਟਕਸਾਲੀ ਵਲੋਂ ਹਰ ਵਰਗ ਦੇ ਲੋਕਾਂ ਨੂੰ ਮੈਂਬਰਸ਼ਿਪ ਅਤੇ ਅਹੁਦੇਦਾਰੀਆਂ ਲਈ ਸ਼ਾਮਿਲ ਕੀਤਾ ਜਾਵੇਗਾ ਅਤੇ ਵਿਦੇਸ਼ਾਂ ਵਿੱਚ ਗੁਰਸਿੱਖ ਭਾਈਆਂ ਨੂੰ ਵੀ ਇਸ ਸੰਸਥਾ ਵਿੱਚ ਬਣਦਾ ਮਾਨ ਸਤਿਕਾਰ ਦਿੱਤਾ ਜਾਵੇਗਾ। ਜਿਸ ਨਾਲ ਸਿੱਖ ਕੌਮ ਦੀ ਸ਼ਾਨੋ ਸ਼ੌਕਤ ਪੂਰੇ ਸੰਸਾਰ ਵਿੱਚ ਪਹੁੰਚ ਸਕੇ।
ਇਸ ਮੌਕੇ ਸਾਬਕਾ ਵਿਧਾਇਕ ਮਨਮੋਹਨ ਸਿੰਘ ਸਠਿਆਲਾ, ਸਾਬਕਾ ਵਿਧਾਇਕ ਉਜਾਗਰ ਸਿੰਘ ਬਡਾਲੀ, ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ, ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਮੱਖਣ ਸਿੰਘ ਨੰਗਲ, ਸ਼੍ਰੋਮਣੀ ਕਮੇਟੀ ਮੈਂਬਰ ਮਹਿੰਦਰ ਸਿੰਘ ਹੁਸੈਨਪੁਰ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਹਰਬੰਸ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਬਲਵਿੰਦਰ ਸਿੰਘ ਵੇਈਂ ਪੂਈਂ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਗੋਪਾਲ ਸਿੰਘ, ਜਥੇਦਾਰ ਚਰਨਜੀਤ ਸਿੰਘ ਜਲਾਲਾਬਾਦ ਤੋਂ ਇਲਾਵਾ ਕਈ ਉੱਘੀਆਂ ਸ਼ਖ਼ਸੀਅਤਾਂ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ ਜ਼ਬਰਦਸਤੀ …