nabaz-e-punjab.com

ਜਥੇਦਾਰ ਉਜਾਗਰ ਸਿੰਘ ਬਡਾਲੀ ਵੱਲੋਂ 11ਵੇਂ ਕੁਸਤੀ ਦੰਗਲ ਦਾ ਪੋਸਟਰ ਰਿਲੀਜ਼

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 11 ਅਗਸਤ:
ਜਥੇਦਾਰ ਉਜਾਗਰ ਸਿੰਘ ਬਡਾਲੀ ਨੇ ਪਿੰਡ ਬਡਾਲੀ ਨੇੜੇ ਖਰੜ ਵਿਖੇ 18 ਅਗਸਤ ਨੂੰ ਹੋਣ ਵਾਲੇ 11ਵੇਂ ਕੁਸਤੀ ਦੰਗਲ ਅਤੇ ਸਲਾਨਾ ਮੇਲੇ ਦਾ ਪੋਸਟਰ ਜਾਰੀ ਕਰਦਿਆਂ ਕਿਹਾ ਕਿ ਛਿੰਝ ਪੰਜਾਬ ਦੇ ਲੋਕਾਂ ਦੀ ਪੁਰਾਤਨ ਅਤੇ ਮਨ ਪਸੰਦ ਖੇਡ ਹੈ, ਜਿਸ ਨੂੰ ਪਿੰਡ ਪੱਧਰ ’ਤੇ ਲੋਕਾਂ ਵੱਲੋਂ ਭਰਵਾਂ ਸਮਰਥਨ ਮਿਲਦਾ ਹੈ ਇਸ ਲਈ ਪ੍ਰਬੰਧਕ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਪੁਰਾਣੇ ਸਮਿਆਂ ਵਿਚ ਰਾਜੇ ਮਹਾਰਾਜੇ ਛਿੰਝ ਕਰਵਾਉਂਦੇ ਸਨ ਜਿਸ ਵਿਚ ਨੇੜੇ ਤੇੜੇ ਦੇ ਪਿੰਡਾਂ ਤੋਂ ਲੋਕਾਂ ਦਾ ਇਕੱਠ ਆਪ ਮੁਹਾਰੇ ਉਸ ਵਲ ਜਾਂਦਾ ਸੀ। ਉਨ੍ਹਾਂ ਪੁਰਾਣੇ ਛਿੰਝ ਮੇਲਿਆਂ ਨੂੰ ਸੰਭਲਣ ਦੇ ਯਤਨ ਪਿੰਡ ਬਡਾਲੀ ਦੇ ਲੋਕਾਂ ਨੇ ਪੂਰਾ ਸਹਿਯੋਗ ਦਿੱਤਾ।
ਉਨ੍ਹਾਂ ਕਿਹਾ ਕਿ ਕਈ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਲੋਕ ਇਥੇ ਦੰਗਲ ਕਰਵਾ ਰਹੇ ਹਨ ਜਿਸ ਨਾਲ ਇਲਾਕੇ ਦੇ ਨੌਜੁਆਨਾਂ ਤੇ ਬੱਚਿਆਂ ਦਾ ਰੁਝਾਨ ਛਿੰਝ ਵੱਲ ਵਧਿਆ ਹੈ ਜਿਸ ਦੀ ਮਿਸ਼ਾਲ ਇਲਾਕੇ ਦੇ ਕਈ ਪਿੰਡਾਂ ਵਿਚ ਹੋਣ ਵਾਲੀ ਨਾਮੀ ਛਿੰਝਾਂ ਹਨ। ਉਨ੍ਹਾਂ ਕਿਹਾ ਕਿ ਨੌਜੁਆਨ ਵਰਗ ਨੂੰ ਨਸ਼ਿਆਂ ਤੋਂ ਬਚਾਉਣ ਲਈ ਅਜਿਹੇ ਪਿੰਡ ਪੱਧਰੀ ਖੇਡ ਮੇਲੇ ਸਹਾਇਕ ਸਿੱਧ ਹਨ ਜਿਨ੍ਹਾਂ ਨੇ ਵੱਡੀ ਤਾਦਾਦ ਨੌਜੁਆਨ ਵਰਗ ਨੂੰ ਖੇਡਣ ਅਤੇ ਪ੍ਰਬੰਧਕਾਂ ਨੂੰ ਮੇਲੇ ਕਰਵਾਉਣ ਦੇ ਯਤਨਾਂ ਨਾਲ ਜੋੜੀ ਰੱਖਿਆ ਹੈ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਕੁਸਤੀ ਦੰਗਲ ਅਤੇ ਸਲਾਨਾ ਮੇਲਾ ਗੁੱਗਾ ਮਾੜੀ 18 ਅਗੱਸਤ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਵਿੱਕੀ ਚੰਡੀਗੜ੍ਹ ਤੇ ਜਤਿੰਦਰ ਸਾਂਤਪੁਰ ਵਿਚਕਾਰ ਝੰਡੀ ਦੀ ਕੁਸਤੀ ਦਿਲਚਸ਼ਪ ਹੋਵੇਗੀ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…