nabaz-e-punjab.com

ਜੱਟ ਮਹਾਂ ਸਭਾ ਵੱਲੋਂ ਬਾਦਲ ਪਰਿਵਾਰ ’ਤੇ ਜੀਐਸਟੀ ਦੇ ਮੁੱਦੇ ’ਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜੂਨ:
ਆਲ ਇੰਡੀਆ ਜੱਟ ਮਹਾਂ ਸਭਾ ਦੇ ਸੂਬਾ ਪ੍ਰਧਾਨ ਅਤੇ ਅਕਾਲੀ ਦਲ (1920) ਦੇ ਸਾਬਕਾ ਸਕੱਤਰ ਅਤੇ ਮੁੱਖ ਬੁਲਾਰੇ ਰਾਜਿੰਦਰ ਸਿੰਘ ਬਡਹੇੜੀ ਨੇ ਪ੍ਰੈਸ ਬਿਆਨ ਰਾਹੀਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ’ਤੇ ਝੂਠ ਬੋਲਣ ਦਾ ਦੋਸ਼ ਲਾਇਆ ਹੈ। ਬਡਹੇੜੀ ਨੇ ਆਖਿਆ ਕਿ ਲੰਗਰ ਤੋਂ ਜੀਐਸਟੀ ਨਹੀਂ ਹਟਾਇਆ ਗਿਆ ਇਹਨਾਂ ਉਪਰੋਕਤ ਆਗੂਆਂ ਨੇ ਸਿੱਖ ਕੌਮ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਦਾ ਸਬੂਤ ਸਾਬਕਾ ਜਨਰਲ ਸਕੱਤਰ ਅਤੇ ਮੌਜੂਦਾ ਮੈਂਬਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੀਬੀ ਕਿਰਨਜੋਤ ਕੌਰ ਦਾ ਪੱਤਰ ਹੈ ਜਿਸ ਵਿੱਚ ਬੀਬੀ ਕਿਰਨਜੋਤ ਕੌਰ ਨੇ ਆਖਿਆ ਕਿ ਬਾਦਲ ਦਲ ਐਵੇਂ ਧੰਨਵਾਦ ਕਰੀ ਜਾਂਦੈ ਫਜ਼ੂਲ ਹੀ ਮੋਦੀ ਸਰਕਾਰ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਸੋਹਲੇ ਗਾਉਂਦੇ ਹਨ ਲੰਗਰ ਤੇ ਗੀ.ਐੱਸ.ਟੀ. ਨਹੀਂ ਹਟਾਇਆ ਗਿਆ ਜੋ ਹਾਲੇ ਪਹਿਲਾਂ ਦੀ ਤਰ੍ਹਾਂ ਹੀ ਲੱਗਿਆ ਹੈ।
ਇੱਥੇ ਇਹ ਵਰਨਣਯੋਗ ਹੈ ਕਿ ਬੀਬੀ ਕਿਰਨਜੋਤ ਕੌਰ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਰਹੂਮ ਆਗੂ ਪੰਥ ਰਤਨ ਮਾਸਟਰ ਤਾਰਾ ਸਿੰਘ ਦੀ ਦੋਹਤਰੀ ਹੈ। ਬਾਦਲ ਪਰਿਵਾਰ ਆਪਣੇ ਸੌੜੇ ਸਿਆਸੀ ਹਿਤਾਂ ਲਈ ਅਤੇ ਕੁਰਸੀ ਦੀ ਲਾਲਸਾ ਲਈ ਕੌਮ ਵਿਰੋਧੀ ਕਾਰਵਾਈਆਂ ਕਰ ਰਿਹਾ ਹੈ ਕੌਮ ਨੂੰ ਗੁੰਮਰਾਹ ਕਰ ਰਿਹੈ। ਭਾਜਪਾ ਜੋ ਕਿ ਇੱਕ ਸਿੱਖ ਵਿਰੋਧੀ ਸਿਆਸੀ ਪਾਰਟੀ ਹੈ। ਜਿਸਨੇ ਇਹ ਮਨ ਵਿੱਚ ਧਾਰੀ ਹੋਈ ਹੈ ਕਿ ਦੇਸ਼ ਅੰਦਰ ਧਾਰਮਿਕ ਘੱਟ ਗਿਣਤੀਆਂ ਨੂੰ ਮੂਰਖ ਬਣਾ ਕੇ ‘ਭਗਵਾਕਰਨ’ ਦਾ ਏਜੰਡਾ ਲਾਗੂ ਕਰਨ ਸਿਆਸੀ ਸ਼ਕਤੀ ਹਾਸਲ ਕਰ ਕੇ ਆਪਣੀ ਸੋਚ ਤੇ ਪਹਿਰਾ ਦੇਣਾ ਹੈ। ਸਿੱਖ ਕੌਮ ਨੂੰ ਸੁਚੇਤ ਹੋਣ ਦੀ ਲੋੜ ਹੈ ਬਾਦਲ ਪਰਿਵਾਰ ਦਾ ਇਤਬਾਰ ਨਹੀਂ ਕਰਨਾ ਚਾਹੁੰਦਾ।
ਸ੍ਰੀ ਬਡਹੇੜੀ ਨੇ ਆਖਿਆ ਕਿ ਬਾਦਲ ਪਰਿਵਾਰ ਜੋ ਸ਼੍ਰੋਮਣੀ ਅਕਾਲੀ ਦਲ ਤੇ ਘਟੀਆ ਸੋਚ ਨਾਲ ਗੈਰਕਨੂੰਨੀ ਅਤੇ ਗੈਰ ਪੰਥਕ ਆਗੂਆਂ ਦੀ ਹਮਾਇਤ ਨਾਲ ਕਬਜ਼ਾ ਕਰ ਚੁੱਕਾ ਹੈ ਕੇਵਲ ਤੇ ਕੇਵਲ ਆਪਣੀਆਂ ਕਮਜ਼ੋਰੀਆਂ ਨੂੰ ਬੇਪਰਦ ਹੋਣ ਤੋਂ ਡਰਦਾ ਹੈ ਸਿੱਖ ਧਰਮ ਪ੍ਰਤੀ ਸੱਚੇ ਮਨੋਂ ਸੁਹਿਰਦ ਆਗੂਆਂ ਨੂੰ ਸ਼ਰੋਮਣੀ ਅਕਾਲੀ ਦਲ ਵਿੱਚੋਂ ਝੂਠੇ ਅਨੁਸ਼ਾਸਨ ਭੰਗ ਕਰਨ ਦੇ ਦੋਸ਼ ਲਗਾ ਕੇ ਦਲ ਵਿੱਚੋਂ ਬਾਹਰ ਕੱਢ ਚੁੱਕਿਆ ਹੈ ਧਰਮ ਪ੍ਰਚਾਰ ਦੀ ਥਾਂ ਕੇਵਲ ਆਪਣੇ ਪੁੱਤਰ ਸੁਖਬੀਰ ਅਤੇ ਨੂੰਹ ਹਰਸਿਮਰਤ ਦੀ ਸਥਾਪਤੀ ਲਈ ਸੀਨੀਅਰ ਆਗੂਆਂ ਨੂੰ ਦਰਕਿਨਾਰ ਕਰ ਦਿੱਤਾ ਗਿਆ ਹੈ। ਕੁਝ ਸੁਆਰਥੀ ਲੋਕਾਂ ਦੀ ਮੱਦਦ ਨਾਲ ਸ਼ਹੀਦਾਂ ਦੀ ਜਥੇਬੰਦੀ ਸ਼ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿਰਮੌਰ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਦੁਰਵਰਤੋਂ ਕਰਕੇ ਕੌਮ ਦਾ ਇਤਿਹਾਸ ਵਿਗਾੜਨ ਤੇ ਤੁਲਿਆ ਹੋਇਆ ਹੈ ਅਤੇ ਸਿੱਖ ਕੌਮ ਦੀ ਵਿਰੋਧੀ ਧਿਰ ਜਨਸੰਘ ਅਤੇ ਭਾਜਪਾ ਦੇ ਇਸ਼ਾਰਿਆਂ ਤੇ ਨੱਚਣ ਲੱਗਾ ਹੋਇਆ ਹੈ। ਬਡਹੇੜੀ ਨੇ ਆਖਿਆ ਕਿ ਸਿੰਘ ਕੌਮ ਨੂੰ ਬਾਦਲਕਿਆਂ ਮਗਰ ਲੱਗ ਕੇ ਆਪਣੀ ਅਤੇ ਦਮਦਮੀ ਟਕਸਾਲ ਸਮੇਤ ਧਾਰਮਿਕ ਸੰਸਥਾਵਾਂ ਨੂੰ ਬਚਾਉਣ ਦਾ ਸਹੀ ਸਮਾਂ ਹੈ ਜੇਕਰ ਅਸੀਂ ਅਵੇਸਲੇ ਹੋ ਗਏ ਤਾਂ ਕੌਮ ਦੀ ਹੋਂਦ ਨੂੰ ਵੀ ਖਤਰਾ ਹੋ ਸਕਦਾ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…