ਜੱਟ ਮਹਾਂ ਸਭਾ ਯੂਥ ਵਿੰਗ ਦੇ ਪ੍ਰਧਾਨ ਜੱਸੀ ਬੱਲੋਮਾਜਰਾ ਦੇ ਖ਼ਿਲਾਫ਼ ਕੇਸ ਦਰਜ

ਕਾਂਗਰਸ ਆਗੂ ਨੂੰ ਸਾਰੀ ਰਾਤ ਥਾਣੇ ਦੀ ਹਵਾਲਾਤ ਵਿੱਚ ਰੱਖਿਆ ਬੰਦ, ਸਵੇਰੇ ਜ਼ਮਾਨਤ ਦੇ ਛੱਡਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਪਰੈਲ:
ਬਲੌਂਗੀ ਪੁਲੀਸ ਨੇ ਜੱਟ ਮਹਾਂ ਸਭਾ ਪੰਜਾਬ ਯੂਥ ਵਿੰਗ ਦੇ ਸੂਬਾ ਪ੍ਰਧਾਨ ਜੱਸੀ ਬੱਲੋਮਾਜਰਾ ਦੇ ਖ਼ਿਲਾਫ਼ ਸ਼ਰਾਬ ਦੇ ਠੇਕੇ ਦੇ ਕਰਿੰਦੇ ਅਤੇ ਮੈਨੇਜਰ ਦੀ ਕੁੱਟਮਾਰ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ਅਧੀਨ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ਼ ਕੀਤਾ ਹੈ। ਇਸ ਸਬੰਧੀ ਸਿੰਗਲਾ ਗਰੁੱਪ ਦੇ ਮੈਨੇਜਰ ਲਛਮਣ ਸਿੰਘ ਨੇ ਬਲੌਂਗੀ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਸਿੰਗਲਾ ਗਰੁੱਪ ਨੂੰ ਆਬਕਾਰੀ ਵਿਭਾਗ ਵੱਲੋਂ ਸਾਲ 2018-19 ਬਲੋਮਾਜਰਾ ਗੁਰੱਪ ਦੇ ਸਾਰੇ ਸ਼ਰਾਬ ਦੇ ਠੇਕੇ ਅਲਾਟ ਹੋਏ ਹਨ। ਦੁਪਹਿਰ ਸਮੇਂ 2/3 ਨਾਮਾਲੂਮ ਵਿਅਕਤੀਆਂ ਨੇ ਆ ਕੇ ਉਨਾਂ ਦੇ ਕਰਿੰਦੇ ਦੁਰਗਾ ਪ੍ਰਸ਼ਾਦ ਵਾਸੀ ਪਿੰਡ ਪੂਰੇ ਪਰਵੰਡੀ ਜਿਲਾ ਬਰੇਲੀ ਯੂ:ਪੀ ਨਾਲ ਗਾਲੀ ਗਲੋਚ ਕਰਨ ਤੋਂ ਬਾਅਦ ਧੱਕੇ ਨਾਲ ਸ਼ਰਾਬ ਦਾ ਠੇਕਾ ਬੰਦ ਕਰਵਾ ਦਿੱਤਾ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਸ਼ਾਮ ਸਾਢੇ 8 ਵਜੇ ਦੇ ਕਰੀਬ ਜੱਸੀ ਬੱਲੋ ਮਾਜਰਾ 2-3 ਅਣਪਛਾਤੇ ਵਿਅਕਤੀਆਂ ਨਾਲ ਆਇਆ ਅਤੇ ਉਨ੍ਹਾਂ ਦੇ ਕਰਿੰਦੇ ਦੁਰਗਾ ਪ੍ਰਸ਼ਾਦ ਨਾਲ ਗਾਲੀ ਗਲੋਚ ਕਰਦਿਆਂ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀ ਅਤੇ ਧੱਕੇਸ਼ਾਹੀ ਨਾਲ ਸ਼ਰਾਬ ਦਾ ਠੇਕਾ ਵੀ ਬੰਦ ਕਰਵਾ ਦਿੱਤਾ।
ਸੂਚਨਾ ਮਿਲਣ ’ਤੇ ਜਦੋਂ ਉਹ ਆਪਣੇ ਜਾਣਕਾਰ ਸੁਖਵਿੰਦਰ ਸਿੰਘ ਨਾਲ ਵਾਪਸ ਆ ਰਹੇ ਸਨ ਤਾਂ ਰਸਤੇ ਵਿੱਚ ਜੱਸੀ ਬੱਲੋਮਾਜਰਾ ਨੇ ਰੋਕ ਕੇ ਉਸ ਦੇ ਡੰਡੇ ਨਾਲ ਵਾਰ ਕੀਤਾ ਅਤੇ ਦੋਵਾਂ ਜਣਿਆਂ ਦੀ ਕੁੱਟਮਾਰ ਕੀਤੀ। ਸ਼ਿਕਾਇਤ ਕਰਤਾ ਮੁਤਾਬਕ ਜੱਸੀ ਬੱਲੋਮਾਜਰਾ ਅਤੇ ਉਸ ਨੇ ਨਾਲ ਆਏ ਵਿਅਕਤੀਆਂ ਦੀ ਦਹਿਸ਼ਤ ਕਾਰਨ ਉਨ੍ਹਾਂ ਦਾ ਸ਼ਰਾਬ ਦਾ ਠੇਕਾ ਸਾਰਾ ਦਿਨ ਬੰਦ ਰਿਹਾ, ਜਿਸ ਕਾਰਨ ਉਨ੍ਹਾਂ ਨੂੰ ਵਿੱਤੀ ਨੁਕਸਾਨ ਹੋਇਆ ਹੈ।
ਉਧਰ, ਦੂਜੇ ਪਾਸੇ ਜੱਸੀ ਬੱਲੋਮਾਜਰਾ ਨੇ ਠੇਕੇ ਦੇ ਕਰਿੰਦੇ ਅਤੇ ਮੈਨੇਜਰ ਦੀ ਕੁੱਟਮਾਰ ਕਰਨ ਅਤੇ ਗਾਲੀ ਗਲੋਚ ਦੇ ਲਗਾਏ ਸਾਰੇ ਦੋਸ਼ਾਂ ਨੂੰ ਝੂਠ ਦਾ ਪੁਲੰਦਾ ਦੱਸਿਆ ਹੈ। ਉਕਤ ਠੇਕਾ ਪਿੰਡ ਦੀ ਨਾਲ ਲੱਗਦੀ 200 ਫੁੱਟ ਸੜਕ ’ਤੇ ਖੁੱਲ੍ਹਿਆ ਹੋਇਆ ਹੈ। ਜਿਸ ਨੂੰ ਪਿੰਡ ਵਾਸੀਆਂ ਦੀ ਮਦਦ ਨਾਲ ਬੰਦ ਕਰਵਾਉਣ ਦੀ ਪਿਛਲੇ ਸਾਲ ਵੀ ਬਹੁਤ ਕੋਸ਼ਿਸ਼ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇੱਥੇ ਦੇਰ ਰਾਤ ਤੱਕ ਸ਼ਰਾਬ ਪੀਣ ਵਾਲਿਆਂ ਦੀ ਬਹੁਤ ਭੀੜ ਲੱਗੀ ਰਹਿੰਦੀ ਹੈ ਅਤੇ ਸ਼ਰਾਬੀ ਲੋਕ ਦੇਰ ਰਾਤ ਤੱਕ ਖਾਰੂ ਪਾਉਂਦੇ ਰਹਿੰਦੇ ਹਨ ਅਤੇ ਗੰਦੀਆਂ ਗਾਲਾਂ ਕੱਢਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਡੀਐਸਪੀ ਨੂੰ ਸ਼ਿਕਾਇਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਪੁਲੀਸ ਨੇ ਉਸ ਨੂੰ ਸਾਰੀ ਰਾਤ ਹਵਾਲਾਤ ਵਿੱਚ ਬੰਦ ਕਰੀ ਰੱਖਿਆ ਹੈ। ਇਸ ਸਬੰਧੀ ਉਹ ਜਲਦੀ ਹੀ ਮੁੱਖ ਮੰਤਰੀ ਅਤੇ ਜੱਟ ਮਹਾਂ ਸਭਾ ਦੇ ਕੌਮੀ ਆਗੂਆਂ ਨੂੰ ਸ਼ਿਕਾਇਤ ਦੇਣਗੇ।
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਬਲੌਂਗੀ ਥਾਣੇ ਦੇ ਐਸਐਚਓ ਭਗਵੰਤ ਸਿੰਘ ਰਿਆੜ ਨੇ ਦੱਸਿਆ ਕਿ ਪੁਲੀਸ ਨੂੰ ਜੱਸੀ ਬੱਲੋਮਾਜਰਾ ਦੇ ਖ਼ਿਲਾਫ਼ ਸ਼ਿਕਾਇਤ ਮਿਲੀ ਸੀ। ਇਸ ਸ਼ਿਕਾਇਤ ਦੇ ਆਧਾਰ ’ਤੇ ਜੱਸੀ ਸਮੇਤ ਉਸ ਦੇ ਅਣਪਛਾਤੇ ਸਾਥੀਆਂ ਖ਼ਿਲਾਫ਼ ਧਾਰਾ-341, 323, 506, 34 ਦੇ ਤਹਿਤ ਮਾਮਲਾ ਦਰਜ ਕਰਕੇ ਜੱਸੀ ਬੱਲੋਮਾਜਰਾ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਜਮਾਨਤ ਤੇ ਰਿਹਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮੁੱਢਲੀ ਜਾਂਚ ਵਿੱਚ ਜੱਸੀ ਬੱਲੋਮਾਜਰਾ ਦੋਸ਼ੀ ਪਾਇਆ ਗਿਆ ਤਾਂ ਉਸ ਦੇ ਖ਼ਿਲਾਫ਼ ਦਰਜ ਐਫ਼ਆਈਆਰ ਕੈਂਸਲ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…