ਮੇਅਰ ਜੀਤੀ ਸਿੱਧੂ ਨੇ ਬਰਸਾਤੀ ਪਾਣੀ ਦੀ ਮਾਰ ਤੋਂ ਬਚਾਉਣ ਲਈ ਐਨ ਚੋਅ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਵਾਇਆ

ਵਿਕਾਸ ਕਾਰਜਾਂ ਲਈ ਪੱਬਾਂ ਭਾਰ ਕੰਮ ਕਰ ਰਹੇ ਹਨ ਮੋਹਾਲੀ ਦੇ ਨਵੇਂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ

13 ਲੱਖ ਰੁਪਏ ਦੀ ਲਾਗਤ ਨਾਲ 6 ਕਿੱਲੋਮੀਟਰ ਦਾ ਏਰੀਆ ਕੀਤਾ ਜਾਵੇਗਾ ਕਲੀਅਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਅਪਰੈਲ:
ਮੁਹਾਲੀ ਨਗਰ ਨਿਗਮ ਦੇ ਨਵੇਂ ਚੁਣੇ ਗਏ ਮੇਅਰ ਅਮਰਜੀਤ ਸਿੰਘ ਜੀਤੀ ਅਤੇ ਉਨ੍ਹਾਂ ਦੀ ਟੀਮ ਨੇ ਮੁਹਾਲੀ ਵਿੱਚ ਵਿਕਾਸ ਪੱਖੀ ਕਾਰਜਾਂ ਲਈ ਹਨੇਰੀ ਲਿਆਂਦੀ ਪਈ ਹੈ। ਚੁਣੇ ਜਾਣ ਤੋਂ ਫੌਰਨ ਬਾਅਦ ਤੋਂ ਹੀ ਮੇਅਰ ਅਮਰਜੀਤ ਸਿੰਘ ਜੀਤੀ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਅਧਿਕਾਰੀਆਂ ਦੀ ਟੀਮ ਮੁਹਾਲੀ ਦੇ ਵੱਖ-ਵੱਖ ਵਿਕਾਸ ਕਾਰਜਾਂ ਦਾ ਰੀਵੀਊ ਵੀ ਕਰ ਰਹੀ ਹੈ ਅਤੇ ਨਵੇਂ ਕੰਮ ਸ਼ੁਰੂ ਵੀ ਕਰਵਾ ਰਹੀ ਹੈ।
ਇਸ ਦੇ ਚੱਲਦੇ ਬਰਸਾਤਾਂ ਤੋਂ ਪਹਿਲਾਂ ਮੁਹਾਲੀ ਦੇ ਲੋਕਾਂ ਨੂੰ ਐਨ ਚੋਅ ਦੀ ਸਮੱਸਿਆ ਤੋਂ ਰਾਹਤ ਦਿਵਾਉਣ ਲਈ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵੱਲੋਂ ਐਨ ਚੋਅ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। ਇਸ ਦੇ ਤਹਿਤ ਨਾਈਪਰ ਤੋਂ ਅੱਗੇ ਏਅਰਪੋਰਟ ਰੋਡ ਅਤੇ ਪਿਛਲੇ ਪਾਸੇ ਫੇਜ਼-9 ਤੱਕ ਦਾ ਪੂਰਾ ਏਰੀਆ ਕਲੀਅਰ ਕਰਵਾਇਆ ਜਾਣਾ ਹੈ। ਜਿਸ ਉੱਤੇ 13 ਲੱਖ ਰੁਪਏ ਖਰਚ ਕੀਤੇ ਜਾਣਗੇ। ਹਾਲਾਂਕਿ ਮੇਅਰ ਨੇ ਇਹ ਵੀ ਕਿਹਾ ਕਿ ਇਹ ਕੰਮ ਜੂਨ ਮਹੀਨੇ ਤੱਕ ਹਰ ਹਾਲਤ ਮੁਕੰਮਲ ਕਰ ਲਿਆ ਜਾਵੇਗਾ ਅਤੇ ਹੋ ਸਕਦਾ ਹੈ ਕਿ ਇਸ ਵਿੱਚ ਖਰਚਾ 10 ਲੱਖ ਤੋਂ ਹੇਠਾਂ ਹੀ ਆਵੇ। ਮੇਅਰ ਨੇ ਕਿਹਾ ਕਿ ਇਸ ਸਫ਼ਾਈ ਸਬੰਧੀ ਬੁਲਡੋਜ਼ਰ ਸਾਇਲ ਕੰਜ਼ਰਵੇਸ਼ਨ ਡਿਪਾਰਟਮੈਂਟ ਤੋਂ ਲਏ ਗਏ ਹਨ।
ਮੇਅਰ ਜੀਤੀ ਸਿੱਧੂ ਨੇ ਦੱਸਿਆ ਕਿ ਕੁੱਲ 6 ਕਿੱਲੋਮੀਟਰ ਖੇਤਰ ਵਿੱਚ ਖੜੇ ਸਰਕੰਡੇ ਨੂੰ ਕਲੀਅਰ ਕੀਤਾ ਜਾਣਾ ਹੈ ਤਾਂ ਜੋ ਬਰਸਾਤੀ ਪਾਣੀ ਆਰਾਮ ਨਾਲ ਲੰਘ ਸਕੇ ਅਤੇ ਲੋਕਾਂ ਨੂੰ ਬਰਸਾਤਾਂ ਵਿੱਚ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆਵੇ। ਉਨ੍ਹਾਂ ਕਿਹਾ ਕਿ ਇਹ ਕੰਮ ਨਾਈਪਰ ਵਾਲੇ ਪੁਲ ਦੇ ਪਿਛਲੇ ਪਾਸੇ ਤੋਂ ਸ਼ੁਰੂ ਕਰਵਾਇਆ ਗਿਆ ਹੈ ਕਿਉਂਕਿ ਇਹ ਹਿੱਸਾ ਪਿਛਲੀ ਵਾਰ ਸਫ਼ਾਈ ਹੋਣ ਤੋਂ ਰਹਿ ਗਿਆ ਸੀ ਇਹ ਪੂਰਾ ਇਲਾਕਾ ਸਾਫ਼ ਕਰਕੇ ਫੇਰ ਫੇਜ 9 ਵਾਲੇ ਪਾਸੇ ਦੀ ਸਫ਼ਾਈ ਕੀਤੀ ਜਾਵੇਗੀ।

ਨਾਈਪਰ ਦੇ ਪਿਛਲੇ ਪਾਸੇ ਕੰਮ ਸ਼ੁਰੂ ਕਰਵਾਉਂਦੇ ਸਮੇਂ ਜੀਤੀ ਸਿੱਧੂ ਨੇ ਕਿਹਾ ਕਿ ਨਗਰ ਨਿਗਮ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਬਰਸਾਤੀ ਪਾਣੀ ਦੇ ਕਾਰਨ ਲੋਕਾਂ ਨੂੰ ਸਮੱਸਿਆ ਆਉਂਦੀ ਰਹੀ ਹੈ ਜੋ ਇਸ ਸਾਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁਹਾਲੀ ਦੇ ਵਿਕਾਸ ਨਾਲ ਸਬੰਧਤ ਕੰਮਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਨਾ ਹੀ ਫੰਡਾਂ ਦੀ ਕਮੀ ਹੋਣ ਦਿੱਤੀ ਜਾਵੇਗੀ। ਅੱਜ ਇਹ ਕੰਮ ਆਰੰਭ ਕਰਵਾਉਣ ਮੌਕੇ ਵਿਸ਼ੇਸ਼ ਤੌਰ ’ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਵਿਕਟਰ ਸਿੰਘ ਸੱਭਰਵਾਲ, ਹਰਪ੍ਰੀਤ ਸਿੰਘ ਐਕਸੀਅਨ ਕਮਲਜੀਤ ਸਿੰਘ ਬੰਨੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Load More Related Articles

Check Also

ਵਿਕਰੇਤਾ ਤੇ ਛੋਟੇ ਕਿਸਾਨਾਂ ਲਈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਦੀਆਂ ਹਨ ‘ਹਫ਼ਤਾਵਾਰੀ ਮੰਡੀਆਂ’

ਵਿਕਰੇਤਾ ਤੇ ਛੋਟੇ ਕਿਸਾਨਾਂ ਲਈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਦੀਆਂ ਹਨ ‘ਹਫ਼ਤਾਵਾਰੀ ਮੰਡੀਆਂ’ ਸ਼ਹਿਰ ਵਿੱਚ ਲੱਗ…