2400 ਖਿਡਾਰੀਆਂ ਨੂੰ ਜਰਸੀਆਂ ਭੇਂਟ ਕੀਤੀਆਂ ਗਈਆਂ: ਗੁਰਪ੍ਰਤਾਪ ਪਡਿਆਲਾ

ਕੁਰਾਲੀ 14 ਦਸੰਬਰ (ਰਜਨੀਕਾਂਤ ਗਰੋਵਰ)
ਨੇੜਲੇ ਪਿੰਡ ਪਡਿਆਲਾ ਵਿਖੇ ਯੂਥ ਅਕਾਲੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਦੀ ਅਗਵਾਈ ਵਿਚ ਸਵ.ਰਾਜਬੀਰ ਸਿੰਘ ਪਡਿਆਲਾ ਦੀ ਯਾਦ ਵਿਚ ਚੱਲ ਰਹੀ ਜਿਲ੍ਹਾ ਪੱਧਰੀ ਛੇਵੀਂ ਫੁੱਟਬਾਲ ਤੇ ਕ੍ਰਿਕੇਟ ਲੀਗ ਸੈਮੀਫਾਈਨਲ ਪੜਾਅ ਵਿਚ ਪਹੁੰਚ ਗਈ ਹੈ। ਇਹ ਜਾਣਕਾਰੀ ਗੁਰਪ੍ਰਤਾਪ ਸਿੰਘ ਪਡਿਆਲਾ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਉਹ ਆਉਣ ਵਾਲੇ ਸਮੇਂ ਵਿਚ ਵੀ ਹਲਕਾ ਖਰੜ ਅੰਦਰ ਅਜਿਹੇ ਖੇਡ ਮੇਲੇ ਕਰਵਾਉਂਦੇ ਰਹਿਣਗੇ ਕਿਉਂਕਿ ਇਨ੍ਹਾਂ ਖੇਡ ਮੇਲਿਆਂ ਨਾਲ ਨੌਜੁਆਨ ਵਰਗ ਨੂੰ ਖੇਡਣ ਲਈ ਇੱਕ ਵਧੀਆ ਪਲੇਟਫਾਰਮ ਮਿਲਦਾ ਹੈ ਅਤੇ ਉਹ ਨਸ਼ਿਆਂ ਤੋਂ ਬਚਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਜਿਥੇ ਮੇਰੇ ਸਤਿਕਾਰਯੋਗ ਮਾਤਾ ਨਵਰਾਜ ਕੌਰ ਨੈਸ਼ਨਲ ਪੱਧਰ ਦੇ ਖਿਡਾਰੀ ਰਹੇ ਉਥੇ ਉਹ ਖੁੱਦ ਵੀ ਨੈਸ਼ਨਲ ਪੱਧਰ ਤੇ ਖੇਡਦੇ ਰਹੇ ਹਨ। ਜਿਕਰਯੋਗ ਹੈ ਕਿ ਫੁੱਟਬਾਲ ਲੀਗ ਤੇ ਕ੍ਰਿਕੇਟ ਲੀਗ ਦੀ ਸ਼ੁਰੂਆਤ ਅਗਸਤ ਮਹੀਨੇ ਵਿਚ ਹੋਈ ਸੀ, ਜਿਸ ਦਾ ਉਦਘਾਟਨ ਡਾ. ਦਲਜੀਤ ਸਿੰਘ ਚੀਮਾ ਸਿਖਿਆ ਮੰਤਰੀ ਪੰਜਾਬ ਨੇ ਕੀਤਾ ਸੀ ਜਿਸਦੇ ਮੈਚ ਹਰੇਕ ਸ਼ਨੀਵਾਰ ਅਤੇ ਐਤਵਾਰ ਨੂੰ ਹਲਕੇ ਦੇ ਵੱਖ ਵੱਖ ਪਿੰਡਾਂ ਦੇ ਖੇਡ ਮੈਦਾਨਾਂ ਵਿਚ ਹੁੰਦੇ ਸੀ ।ਇਸ ਲੀਗ ਦੌਰਾਨ ਗੁਰਪ੍ਰਤਾਪ ਸਿੰਘ ਪਡਿਆਲਾ ਦੀ ਅਗਵਾਈ ਵਿਚ ਹਲਕਾ ਖਰੜ 2400 ਖਿਡਾਰੀਆਂ ਨੂੰ ਜਰਸੀਆਂ ਭੇਂਟ ਕੀਤੀਆਂ ਗਈਆਂ। ਅੱਜ ਹੋਏ ਮੁਕਾਬਲਿਆਂ ਦੌਰਾਨ ਢਕੋਰਾਂ ਨੇ ਕੁਰਾਲੀ ਵਾਰਡ ਨੰਬਰ 14 ਦੀ ਟੀਮ ਨੂੰ, ਹੁਸ਼ਿਆਰਪੁਰ ਦੀ ਟੀਮ ਨੇ ਖਰੜ ਦੀ ਟੀਮ ਨੂੰ, ਮਾਜਰਾ ਏ ਨੇ ਤੀੜਾ ਨੂੰ, ਮੀਆਂਪੁਰ ਚੰਗਰ ਨੇ ਭੁਖੜੀ ਨੂੰ ਹਰਾਕੇ ਅਗਲੇ ਦੌਰ ਵਿਚ ਪ੍ਰਵੇਸ਼ ਕੀਤਾ। ਇਸ ਮੌਕੇ ਹਰਮਨ ਪਡਿਆਲਾ, ਹੈਪੀ ਕਾਈਨੌਰ, ਗੁਰਵਿੰਦਰ ਪਡਿਆਲਾ, ਬੰਟੀ ਚਨਾਲਂੋ, ਸੰਨੀ, ਤੇਜੀ ਕੁਰਾਲੀ, ਸੁਰਜੀਤ ਸਿੰਘ ਲਖਨੌਰ, ਰਾਜਵਿੰਦਰ ਸਿੰਘ ਗੁੱਡੂ, ਕੁਲਵਿੰਦਰ ਸਿੰਘ ਨਗਲੀਆਂ, ਭਿੰਦਰ ਰੰਗੂਆਣਾ, ਬਾਬਾ ਗੁਰਮੀਤ ਸਿੰਘ ਨਿਹੋਲਕਾ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…