
ਲੰਡਨ ਵਿੱਚ ਹੋਣ ਵਾਲੀ ਕਾਨਫ਼ਰੰਸ ਲਈ ਦੇਸ਼ ’ਚੋਂ ਸਿਰਫ਼ ਝੰਜੇੜੀ ਕੈਂਪਸ ਹੀ ਵਿੱਦਿਅਕ ਭਾਈਵਾਲ
ਸੀਜੀਸੀ ਝੰਜੇੜੀ ਵੱਲੋਂ ਵਿਸ਼ਵ ਸਥਿਰਤਾ ਕਾਨਫ਼ਰੰਸ ਲਈ ਕਰਾਰ, ਵਿਦੇਸ਼ਾਂ ’ਚੋਂ ਡਿਪਲੋਮੈਟ, ਮੰਤਰੀ ਤੇ ਰਾਜਦੂਤ ਲੈਣਗੇ ਹਿੱਸਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਮਾਰਚ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਨੇ ਲੰਡਨ ਵਿਚ ਹੋਣ ਵਾਲੀ ਵਿਸ਼ਵ ਸਥਿਰਤਾ ਸੰਮੇਲਨ 2022 ਲਈ ਇਕ ਐਮ ੳ ਯੂ ਸਾਈਨ ਕੀਤਾ ਹੈ। ਇਸ ਸਹਿਯੋਗ ਦੇ ਤਹਿਤ ਝੰਜੇੜੀ ਕੈਂਪਸ ਦੇ ਵਿਦਿਆਰਥੀਆਂ ਨੂੰ ਕਾਨਫ਼ਰੰਸ ਵਿਚ ਸ਼ਾਮਿਲ ਹੋਣ ਦੇ ਕਈ ਮੌਕੇ ਮਿਲਣਗੇ। ਜ਼ਿਕਰਯੋਗ ਹੈ ਕਿ ਇਸ ਕੌਮਾਂਤਰੀ ਕਾਨਫ਼ਰੰਸ ਵਿਚ ਵਿਸ਼ਵ ਭਰ ਤੋਂ ਸੈਂਕੜੇ ਦੇਸ਼ਾਂ ਦੇ ਡਿਪਲੋਮੈਟ, ਮੰਤਰੀ ਅਤੇ ਰਾਜਦੂਤ ਹਿੱਸਾ ਲੈਣਗੇ। ਜਦਕਿ ਸੀਜੀਸੀ ਝੰਜੇੜੀ ਕੈਂਪਸ ਹੀ ਦੇਸ਼ ਭਰ ਤੋਂ ਇੱਕੋ ਇਕ ਅਧਿਕਾਰਤ ਭਾਈਵਾਲ ਹੈ। ਇਸ ਐਮ ੳ ਯੂ ਦੇ ਤਹਿਤ ਹੋਣ ਵਾਲੀਆਂ ਕਾਨਫ਼ਰੰਸਾਂ, ਸੈਮੀਨਾਰਾਂ, ਵਰਕਸ਼ਾਪਾਂ ਅਤੇ ਹੋਰ ਆਊਟਰੀਚ ਪ੍ਰੋਗਰਾਮਾਂ ਵਿਚ ਝੰਜੇੜੀ ਕੈਂਪਸ ਦੇ ਵਿਦਿਆਰਥੀ ਹਿੱਸਾ ਲੈਂਦੇ ਹੋਏ ਅੰਤਰਰਾਸ਼ਟਰੀ ਐਕਸਪੋਜ਼ਰ ਦੀ ਤਰਾਂ ਵਿਦਿਆਰਥੀਆਂ ਲਈ ਸਹਾਈ ਹੋਣ ਨਿੱਬੜਨਗੇ। ਹੁਣ ਤੱਕ ਝੰਜੇੜੀ ਕੈਂਪਸ ਵੱਲੋਂ ਵਿਸ਼ਵ ਦੇ ਮੋਹਰਲੀ ਕਤਾਰ ਦੇ ਦੇਸ਼ਾਂ ਦੀਆਂ ਦਰਜਨਾਂ ਸੰਸਥਾਵਾਂ ਨਾਲ ਇਸ ਤਰ੍ਹਾਂ ਦੇ ਕਰਾਰ ਕੀਤੇ ਜਾ ਚੁੱਕੇ ਹਨ। ਜਿਸ ਦੇ ਫ਼ਾਇਦਾ ਹੁਣ ਤੱਕ ਕੈਂਪਸ ਦੇ ਸਾਬਕਾ ਵਿਦਿਆਰਥੀ, ਮੌਜੂਦਾ ਵਿਦਿਆਰਥੀ ਅਤੇ ਅਧਿਆਪਕ ਲੈ ਰਹੇ ਹਨ।
ਸੀਜੀਸੀ ਗਰੁੱਪ ਦੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਝੰਜੇੜੀ ਕੈਂਪਸ ਵਿੱਚ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਸਿੱਖਿਆਂ ਦੇ ਨਾਲ ਨਾਲ ਉਨ੍ਹਾਂ ਨੂੰ ਕੌਮਾਂਤਰੀ ਪੱਧਰ ਤੇ ਲੋਕਾਂ ਨਾਲ ਰਾਬਤਾ ਕਾਇਮ ਕਰਦੇ ਹੋਏ ਵੱਖ ਵੱਖ ਦੇਸ਼ਾਂ ਵਿਚ ਸਿੱਖਿਆ ਦੇ ਖੇਤਰਾਂ ਵਿੱਚ ਆ ਰਹੇ ਬਦਲਾਵਾਂ ਲਈ ਵੀ ਤਿਆਰ ਕੀਤਾ ਜਾਂਦਾ ਹੈ। ਕਿਸੇ ਵੀ ਵਿੱਦਿਅਕ ਅਦਾਰੇ ਵੱਲੋਂ ਚੁੱਕਿਆਂ ਇਹ ਕਦਮ ਕੁਆਲਿਟੀ ਟੀਚਿੰਗ, ਇੰਡਸਟਰੀ ਐਕਸਪੋਜਰ, ਖੋਜ ਅਤੇ ਵਿਕਾਸ ਦੇ ਖੇਤਰ ਵਿੱਚ ਇੱਕ ਵਿੱਦਿਅਕ ਸੰਸਥਾ ਦੇ ਮਾਪਦੰਡਾਂ ਨੂੰ ਪਰਿਭਾਸ਼ਿਤ ਕਰਦਾ ਹੈ ਜੋ ਇਸ ਦੇ ਵਿਦਿਆਰਥੀਆਂ ਨੂੰ ਪੇਸ਼ ਕੀਤੇ ਜਾਂਦੇ ਹਨ।ਪ੍ਰੈਜ਼ੀਡੈਂਟ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਸਹਿਯੋਗ ਦੇ ਆਪਸੀ ਲਾਭਕਾਰੀ ਨਤੀਜੇ ਸਾਹਮਣੇ ਆਉਣਗੇ।
ਉਨ੍ਹਾਂ ਕਿਹਾ ਕਿ ਇਹ ਐਮੳਯੂ ਨਵੀਨਤਾ ਅਤੇ ਉਦਮਤਾ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਪੇਸ਼ਾਵਰਾਂ ਅਤੇ ਵਿਦਿਆਰਥੀਆਂ ਲਈ ਇੱਕ ਲਾਂਚਿੰਗ ਪੈਡ ਪ੍ਰਦਾਨ ਕਰੇਗਾ। ਕਿਉਂਕਿ ਇਸ ਸਹਿਯੋਗ ਦੇ ਤਹਿਤ ਵਿਦਿਆਰਥੀਆਂ ਅਤੇ ਫੈਕਲਟੀ ਦੇ ਫਾਇਦੇ ਲਈ ਉਨ੍ਹਾਂ ਦੇ ਕੋਰਸਾਂ ਦੇ ਖੇਤਰਾਂ ਵਿਚ ਸਹਿਯੋਗ ਕਰਨ ਲਈ ਆਪਸੀ ਸਹਿਮਤੀ ਬਣੀ ਹੈ। ਜਿਸ ਤਹਿਤ ਸਾਂਝੀ ਨਿਗਰਾਨੀ ਰਾਹੀਂ ਵਿਦਿਆਰਥੀਆਂ ਦੇ ਪ੍ਰੋਜੈਕਟ, ਖੋਜ ਨਿਬੰਧ ਦੇ ਕੰਮ, ਸੰਯੁਕਤ ਕੋਰਸਾਂ ਦੀ ਫਲੋਟਿੰਗ ਤੋਂ ਇਲਾਵਾ ਸੁਵਿਧਾਵਾਂ ਅਤੇ ਈ-ਸਰੋਤ ਤੇ ਜਾਣਕਾਰੀ ਦਿਤੀ ਜਾਵੇਗੀ।