ਜ਼ੀਮ ਵੈਨਚਰਜ ਪ੍ਰਾਈਵੇਟ ਲਿਮਟਿਡ ਨੇ 6 ਹਜ਼ਾਰ ਵਿਅਕਤੀਆਂ ਨੂੰ ਰੁਜ਼ਗਾਰ ਦੇਣ ਲਈ ਕੀਤਾ ਇਕਰਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਸਤੰਬਰ:
ਜ਼ੀਮ ਵੈਨਚਰਜ ਪ੍ਰਾਈਵੇਟ ਲਿਮਟਿਡ ਦੇ ਐਮ.ਡੀ ਦੀਪਕ ਕਾਂਸਲ ਨੇ ਪੰਜਾਬ ਸਰਕਾਰ ਨਾਲ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਤਕਨੀਕੀ ਸਿੱਖਿਆ ਚਰਨਜੀਤ ਸਿੰਘ ਚੰਨੀ ਰਾਹੀਂ ਐਮਓਯੂ ਸਾਈਨ ਕਰਦਿਆਂ 6 ਹਜ਼ਾਰ ਵਿਅਕਤੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਹੈ। ਐਚ.ਆਰ ਸਲਿਉਸਨ ਵਿੱਚ ਜੀਮ ਕੰਪਨੀ ਦੇ ਬਹੁਤ ਹੀ ਚੰਗੇ ਕੰਲਾਇਟ ਪੈਨ ਇੰਡੀਆ ਅਤੇ ਯੂ ਐਸ਼ ਏ ਵਿੱਚ ਹਨ। ਨਿਮਨ ਲਿਖਿਤ ਸੇਵਾਵਾਂ ਨੂੰ ਪ੍ਰਦਾਨ ਕਰਨ ਵਿੱਚ ਇੱਕ ਮਾਹਿਰ ਕੰਪਨੀ ਹੈ। ਐਚ.ਆਰ. ਮੈਨੇਜਮੈਂਟ, ਆਉਟਸੋਰਸਿੰਗ, ਕੋਪਲਾਇੰਸ ਆਡਿਟ, ਪੇ ਰੋਲਿੰਗ ਪ੍ਰੋਸੈਸਿੰਗ, ਪੇ ਰੋਲਿੰਗ ਪ੍ਰੋਸੈਸਿੰਗ, ਫੈਸਲੀਟੀ ਮੈਨੇਜਮੈਂਟ, ਟਰੈਨਿੰਗ (ਸਿਖਲਾਈ) ਜ਼ੀਮ ਇੱਕ 500 ਕਰੋੜੀ ਗਰੁੱਪ ਦੀ ਮੁੱਖ ਕੰਪਨੀ ਹੈ ਅਤੇ ਸੀਐਮਐਮਆਈ ( ਐਮ ਐਲ 3) ਸਰਟੀਫਾਈਡ ਕੰਪਨੀ ਅਤੇ ਨੈਸ਼ਨਲ ਸਕਿਲ ਡਿਵੈਲਪਮੈਂਟ ਕਾਰਪੋਰੇਸ਼ਨ ਰਾਹੀਂ ਭਾਰਤ ਸਰਕਾਰ ਦੇ ਨਾਲ ਹਿੱਸੇਦਾਰੀ ਵਿੱਚ, ਵਿਦਿਆਰਥੀਆਂ ਨੂੰ ਵੱਖ ਵੱਖ ਖੇਤਰਾਂ ਵਿੱਚ ਟ੍ਰੇਨਿੰਗ ਦੇਣ ਦਾ ਕੰਮ ਸਚਾਰੂ ਰੂਪ ਵਿੱਚ ਕਰ ਰਹੇ ਹਨ।
ਸ੍ਰੀ ਦੀਪਕ ਕਾਂਸਲ ਨੇ ਦੱਸਿਆ ਕਿ ਜ਼ੀਮ ਕੰਪਨੀ ਆਪਣੇ ਖੇਤਰ ਵਿੱਚ ਮਾਹਰ ਪੇਸ਼ਾਵਰਾਂ ਦੀ ਟੀਮ ਹੈ। ਜੋ ਕਿ ਆਪੋ ਆਪਣੇ ਖੇਤਰ ਵਿੱਚ ਪੂਰਨ ਸਮਰੱਥਾ ਰੱਖਦੇ ਹਨ। ਇਸ ਦਾ ਆਪਣਾ ਮੁਹਾਲੀ ਵਿੱਚ 25 ਹਜ਼ਾਰ ਵਰਗ ਗਜ ਦਾ ਬਿਜ਼ਨਸ ਅਦਾਰਾ ਹੈ ਅਤੇ ਭਾਰਤ ਦੇ ਕੋਨੇ ਕੋਨੇ ਵਿੱਚ ਅਤੇ ਲਗਭਗ ਹਰ ਰਾਜਾਂ ਵਿੱਚ ਆਪਣੇ ਕੰਲਾਇਟਾਂ ਨੂੰ ਸੇਵਾਵਾਂ ਪ੍ਰਦਾਨ ਕਰਦੇ ਹਨ। ਇਸ ਦੇ ਨਾਲ ਨਾਲ ਇਸ ਦੇ ਦਫ਼ਤਰ ਅਮਰੀਕਾ ਵਿੱਚ ਵੀ ਹਨ। ਜ਼ੀਮ ਵੈਨਚਰਜ਼ ਕੰਪਨੀ ਪਹਿਲਾਂ ਹੀ ਭਾਰਤ ਸਰਕਾਰ ਦੇ ਬਹੁਤ ਸਾਰੇ ਮਹੱਤਵ ਪੂਰਨ ਪ੍ਰਾਜੈਕਟਾਂ ਨੂੰ ਸੰਭਾਲ ਰਹੀ ਹੈ। ਜਿਵੇਂ ਕਿ ਯੂਐਨ, ਵਰਲਡ ਬੈਂਕ,ਪੀ ਐਮ ਯੂ ਐਸ, ਕਸਟਸਮ ਆਦਿ ਸ਼ਾਮਲ ਹਨ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…