ਜਿਤੇਂਦਰਵੀਰ ਸਰਵਹਿੱਤਕਾਰੀ ਸਕੂਲ ਵਿੱਚ ਦੋ ਰੋਜ਼ਾ ਖੇਤਰੀ ਸੰਸਕ੍ਰਿਤੀ ਮਹਾਂਉਤਸਵ ਯਾਦਗਾਰੀ ਹੋ ਨਿੱਬੜਿਆਂ

ਨਬਜ਼-ਏ-ਪੰਜਾਬ, ਮੁਹਾਲੀ, 19 ਅਕਤੂਬਰ:
ਜਿਤੇਂਦਰਵੀਰ ਸਰਵਹਿੱਤਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-71 ਵਿਖੇ ਦੋ ਰੋਜ਼ਾ ਖੇਤਰੀ ਸੰਸਕ੍ਰਿਤੀ ਮਹਾਂਉਤਸਵ ਅੱਜ ਆਪਣੀਆਂ ਮਿੱਠੀਆਂ ਯਾਦਾਂ ਬਿਖੇਰਦਾ ਹੋਇਆ ਸਮਾਪਤ ਹੋ ਗਿਆ। ਸਭਿਆਚਾਰ ਪ੍ਰਦਰਸ਼ਨੀ ਦੇ ਉਦਘਾਟਨ ਆਰਟ ਆਫ਼ ਲਿਵਿੰਗ ਪੰਜਾਬ ਦੀ ਸੰਯੋਜਕ ਪੌਲਮੀ ਮੁਖਰਜੀ ਨੇ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸ਼ਮਾਂ ਰੌਸ਼ਨ ਕਰਨ ਦੀ ਰਸਮ ਨਿਭਾਈ। ਪ੍ਰਿੰਸੀਪਲ ਡਾ. ਵਿਜੈ ਆਨੰਦ ਨੇ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਇਸ ਮੌਕੇ ਸੁਭਾਸ਼ ਮਹਾਜਨ, ਸੁਰਿੰਦਰ ਅੱਤਰੀ, ਜੈ ਦੇਵ ਬੱਤਸ਼, ਦੇਸ਼ ਰਾਜ ਸ਼ਰਮਾ, ਅਸ਼ੋਕ ਜੈਨ, ਖੇਤਰੀ ਵਾਤਾਵਰਨ ਕੋਆਰਡੀਨੇਟਰ ਓਮ ਪ੍ਰਕਾਸ਼ ਮਨੌਲੀ, ਵਿਜੈ ਨੱਢਾ, ਅਨੁਰਾਗ ਬਿਆਲਾ, ਅਨਿਲ ਕੁਲਸ਼੍ਰੇਸ਼ਟ ਸਮੇਤ ਹੋਰ ਪਤਵੰਤੇ ਮੌਜੂਦ ਸਨ।
ਸਮਾਰੋਹ ਦੌਰਾਨ ਮੂਰਤੀ ਕਲਾ, ਕੁਇਜ਼ ਮੁਕਾਬਲੇ, ਪ੍ਰਸ਼ਨਾਵਲੀ, ਕਥਾ ਕਥਨ, ਅਧਿਆਪਕ ਪੱਤਰ ਵਾਚਣ ਅਤੇ ਲੋਕ ਨਾਚ ਦੀ ਪੇਸ਼ਕਾਰੀ ਦਿੱਤੀ। ਜਿਸ ਵਿੱਚ ਪੰਜਾਬ ਸਮੇਤ ਗੁਆਂਢੀ ਸੂਬਿਆਂ ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ ਅਤੇ ਜੰਮੂ-ਕਸ਼ਮੀਰ ਦੇ 140 ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ ਅਤੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।
ਸੰਸਕ੍ਰਿਤ ਕੁਇਜ਼ ਮੁਕਾਬਲੇ ਵਿੱਚ ਸ਼ਿਸ਼ੂ ਵਰਗ ਵਿੱਚ ਮੀਤਾਨਸ਼ੀ ਠਾਕੁਰ, ਬਾਲ ਵਰਗ ਵਿੱਚ ਅਕਸ਼ਿਤਾ ਕੋਤਵਾਲ, ਕਿਸ਼ੋਰ ਵਰਗ ਵਿੱਚ ਤੇਜਸ ਬਜਾਜ, ਤਰੁਣ ਵਰਗ ਵਿੱਚ ਰਿਧੀ ਜੈਨ, ਸੰਸਕ੍ਰਿਤ ਕਥਾ ਵਾਚਣ ਦੇ ਸ਼ਿਸ਼ੂ ਵਰਗ ਵਿੱਚ ਤੇਜਲ, ਬਾਲ ਵਰਗ ਵਿੱਚ ਅਸ਼ਮਿਤਾ ਵਰਮਾ, ਸੰਸਕ੍ਰਿਤ ਤਤਕਾਲ ਭਾਸ਼ਣ ਦੇ ਕਿਸ਼ੋਰ ਵਰਗ ਵਿੱਚ ਲਗਨ ਧੀਰ, ਤਰੁਣ ਵਰਗ ਵਿੱਚ ਅਦਿੱਤਿਆ ਸ਼ਰਮਾ, ਮੂਰਤੀ ਕਲਾ ਦੇ ਬਾਲ ਵਰਗ ਵਿੱਚ ਜਸਕਿਰਤ ਸਿੰਘ, ਕਿਸ਼ੋਰ ਵਰਗ ਵਿੱਚ ਯਸ਼ਿਕਾ, ਲੋਕ ਨਾਚ ਮੁਕਾਬਲੇ ਵਿੱਚ ਸਰਸਵਤੀ ਵਿੱਦਿਆ ਮੰਦਰ ਹਿਮਾਚਲ ਪ੍ਰਦੇਸ਼, ਪੱਤਰ ਵਾਚਣ ਆਚਾਰਯ ਵਿੱਚ ਮੰਜੂ ਸਰਸਵਤੀ ਵਿੱਦਿਆ ਮੰਦਰ ਜੇਤੂ ਰਹੇ। ਅਖੀਰ ਵਿੱਚ ਸਾਰੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ।
ਇਸ ਮੌਕੇ ਵਿੱਦਿਆ ਭਾਰਤੀ ਪੰਜਾਬ ਦੇ ਮੀਤ ਪ੍ਰਧਾਨ ਸੁਭਾਸ਼ ਮਹਾਜਨ ਨੇ ਸਵਾਮੀ ਵਿਵੇਕਾਨੰਦ ਦੇ ਟੀਚੇ ‘ਉਠੋ, ਜਾਗੋ, ਅੱਗੇ ਵਧੋ’ ਦੇ ਸੰਦੇਸ਼ ਤੋਂ ਜਾਣੂ ਕਰਵਾਉਂਦੇ ਹੋਏ ਦੱਸਿਆ ਕਿ ਕਿਵੇਂ ਵਿੱਦਿਆ ਭਾਰਤੀ ਵਿਦਿਆਰਥੀਆਂ ਵਿੱਚ ਸਿੱਖਿਆ ਰਾਹੀਂ ਸਭਿਆਚਾਰਕ ਕਦਰਾਂ-ਕੀਮਤਾਂ ਨੂੰ ਉਨ੍ਹਾਂ ਦੇ ਜੀਵਨ ਵਿੱਚ ਸਮਾਂ ਵੇਸਤ ਕਰ ਰਹੀ ਹੈ। ਉੱਤਰ ਖੇਤਰ ਦੇ ਪ੍ਰਬੰਧਕੀ ਸਕੱਤਰ ਵਿਜੈ ਨੱਢਾ ਨੇ ਕਿਹਾ ਕਿ ਅਜੋਕੇ ਆਧੁਨਿਕ ਯੁੱਗ ਵਿੱਚ ਵਿਦਿਆਰਥੀਆਂ ਨੂੰ ਸੰਸਕ੍ਰਿਤਕ ਧ੍ਰੋਹਰ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਸਮਾਗਮ ਦੀ ਸਮਾਪਤੀ ‘ਵੰਦੇ ਮਾਤਰਮ’ ਗੀਤ ਨਾਲ ਹੋਈ।

Load More Related Articles
Load More By Nabaz-e-Punjab
Load More In General News

Check Also

DGP Gaurav Yadav conducts ‘Night Domination’ across Punjab to inspect nakas, Police Stations

DGP Gaurav Yadav conducts ‘Night Domination’ across Punjab to inspect nakas, P…