Share on Facebook Share on Twitter Share on Google+ Share on Pinterest Share on Linkedin ਪੱਖੇ ਨਾਲ ਲਟਕਦੀ ਮਿਲੀ ਜੇ.ਐਨ.ਯੂ. ਦੇ ਵਿਦਿਆਰਥੀ ਦੀ ਲਾਸ਼ ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ, 14 ਮਾਰਚ: ਦਿੱਲੀ ਦੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐਨ.ਯੂ.) ਦੇ ਇਕ ਸੋਧ ਵਿਦਿਆਰਥੀ ਨੇ ਕਥਿਤ ਤੌਰ ਤੇ ਫਾਂਸੀ ਲਾ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਕਰਨ ਵਾਲੇ ਵਿਦਿਆਰਥੀ ਦੀ ਪਛਾਣ 25 ਸਾਲਾ ਮੁਥੁਕ੍ਰਿਸ਼ਨਨ ਜੀਵਾਨਾਥਮ (ਰਜਨੀ ਕ੍ਰਿਸ਼) ਦੇ ਰੂਪ ਵਿੱਚ ਕੀਤੀ ਗਈ ਹੈ। ਪੁਲੀਸ ਨੇ ਦੱਸਿਆ ਕਿ ਮੁਥੁਕ੍ਰਿਸ਼ਨਨ ਜੀਵਾਨਾਥਮ (ਰਜਨੀ ਕ੍ਰਿਸ਼) ਮੁਨੀਰਕਾ ਵਿਹਾਰ ਸਥਿਤ ਆਪਣੇ ਇਕ ਦੱਖਣੀ ਕੋਰੀਆਈ ਦੋਸਤ ਦੇ ਇੱਥੇ ਸੋਮਵਾਰ ਨੂੰ ਖਾਣੇ ਤੇ ਗਿਆ ਸੀ। ਖਾਣਾ ਖਾਣ ਤੋੱ ਬਾਅਦ ਉਸ ਨੇ ਕਮਰਾ ਬੰਦ ਕਰ ਲਿਆ ਸੀ। ਕੋਈ ਪ੍ਰਤੀਕਿਰਿਆ ਨਾ ਮਿਲਣ ਤੇ ਉਸ ਦੇ ਦੋਸਤਾਂ ਨੇ ਪੁਲੀਸ ਨੂੰ ਬੁਲਾਇਆ। ਪੁਲੀਸ ਹਾਦਸੇ ਵਾਲੀ ਜਗ੍ਹਾ ਤੇ ਤੁਰੰਤ ਪੁੱਜ ਗਈ। ਪੁਲੀਸ ਅਨੁਸਾਰ ਜਦੋੱ ਉਹ ਮੌਕੇ ਤੇ ਪੁੱਜੀ ਤਾਂ ਕਮਰੇ ਦਾ ਦਰਵਾਜ਼ਾ ਅੰਦਰੋੱ ਬੰਦ ਸੀ। ਪੁਲੀਸ ਨੇ ਦਰਵਾਜ਼ਾ ਤੋੜ ਕੇ ਪੱਖੇ ਨਾਲ ਲਟਕਦੀ ਲਾਸ਼ ਨੂੰ ਬਰਾਮਦ ਕੀਤਾ। ਮੁਥੁਕ੍ਰਿਸ਼ਨਨ ਜੀਵਾਨਾਥਮ ਨੇ ਫੇਸਬੁੱਕ ਤੇ ਰਜਨੀ ਕ੍ਰਿਸ਼ ਦੇ ਨਾਂ ਨਾਲ ਪ੍ਰੋਫਾਈਲ ਬਣਾ ਰੱਖੀ ਹੈ। ਪੁਲੀਸ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਇਸ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਰਜਨੀ ਕ੍ਰਿਸ਼ ਨੇ ਫੇਸਬੁੱਕ ਤੇ ਰਜਨੀ ਕ੍ਰਿਸ਼ ਦੇ ਨਾਂ ਨਾਲ ਆਪਣਾ ਪ੍ਰੋਫਾਈਲ ਬਣਾਇਆ ਸੀ, ਜਿਸ ਤੇ 10 ਮਾਰਚ ਨੂੰ ਉਨ੍ਹਾਂ ਨੇ ਕੁਝ ਪੋਸਟ ਵਿੱਚ ਜੇ.ਐਨ.ਯੂ. ਵਿੱਚ ਸਮਾਨਤਾ ਦੇ ਮੁੱਦੇ ਤੇ ਸਵਾਲ ਚੁੱਕੇ ਸਨ। ਫੇਸਬੁੱਕ ਪੋਸਟ ਵਿੱਚ ਲਿਖਿਆ ਹੈ ਕਿ ਐਮਫਿਲ-ਪੀ.ਐਚ.ਡੀ. ਦਾਖਲੇ ਵਿੱਚ ਕੋਈ ਸਮਾਨਤਾ ਨਹੀੱ ਹੈ, ਮੌਖਿਕ ਪ੍ਰੀਖਿਆ ਵਿੱਚ ਕੋਈ ਸਮਾਨਤਾ ਹੈ। ਉਨ੍ਹਾਂ ਨੇ ਕਿਹਾ ਜਦੋੱ ਸਮਾਨਤਾ ਨਹੀੱ ਮਿਲਦੀ ਹੈ, ਉਦੋੱ ਕੋਈ ਚੀਜ਼ ਨਹੀੱ ਮਿਲਦੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ