nabaz-e-punjab.com

ਪੰਜਾਬ ਦੇ ਹਜ਼ਾਰਾਂ ਬੇਰੁਜ਼ਗਾਰ ਪੀ.ਟੀ.ਆਈ ਟੀਚਰਾਂ ਲਈ ਨੌਕਰੀ ਦੇ ਦਰਵਾਜੇ ਬੰਦ

ਸਰਕਾਰੀ ਮਿਡਲ ਸਕੂਲਾਂ ’ਚੋਂ ਪੋਸਟਾਂ ਖਤਮ ਕਰਨ ਦਾ ਮਾਮਲਾ ਗਰਮਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਸਤੰਬਰ:
ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬ ਦੇ ਸਰਕਾਰੀ ਮਿਡਲ ਸਕੂਲਾਂ ’ਚੋਂ ਪੀਟੀਆਈ (ਫਿਜ਼ੀਕਲ ਟਰੇਨਿੰਗ ਇੰਸਟਰਕਟਰ) ਦੀਆਂ ਪੋਸਟਾਂ ਨੂੰ ਖਤਮ ਕਰਨ ਦਾ ਫੈਸਲਾਂ ਪੰਜਾਬ ਦੇ ਹਜਾਰਾਂ ਬੇਰੁਜਗਾਰਾਂ ਤੇ ਭਾਰੂ ਪੈਣ ਵਾਲਾ ਹੈ ਕਿਉਂਕਿ ਸਰਕਾਰ ਦੇ ਇਸ ਮਾਰੂ ਫੈਸਲੇ ਕਾਰਣ ਹਜ਼ਾਰਾਂ ਪੋਸਟਾਂ ਖਤਮ ਹੋ ਜਾਣਗੀਆਂ ਅਤੇ ਪੀਟੀਆਈਜ਼ ਟੀਚਰਾਂ ਦੀ ਭਰਤੀ ਦਾ ਰਾਸਤਾ ਪੂਰੀ ਤਰ੍ਹਾ ਬੰਦ ਹੋ ਜਾਵੇਗਾ। ਪੰਜਾਬ ਵਿੱਚ ਪੀਟੀਆਈ ਟੀਚਰ ਦੀ ਯੋਗਤਾ ਪ੍ਰਾਪਤ ਹਜਾਰਾਂ ਦੀ ਗਿਣਤੀ ਵਿੱਚ ਲੜਕੇ-ਲੜਕੀਆਂ ਹਨ ਜੋ ਰੁਜਗਾਰ ਦੀ ਉਮੀਦ ਵਿੱਚ ਸਰਕਾਰ ਦੇ ਨਿਗ੍ਹਾ ਟਿਕਾਈ ਬੈਠੇ ਹਨ, ਪ੍ਰੰਤੂ ਸਰਕਾਰ ਵੱਲੋਂ ਮਿਡਲ ਸਕੂਲਾਂ ’ਚੋਂ ਪੋਸਟਾਂ ਖਤਮ ਕਰਕੇ ਹਜਾਰਾਂ ਬੇਰੁਜ਼ਗਾਰ ਸਰੀਰਕ ਸਿੱਖਿਆਂ ਅਧਿਆਪਕਾਂ ਨਾਲ ਵੱਡਾ ਧੋਖਾ ਕੀਤਾ ਜਾ ਰਿਹਾ ਹੈ।
ਪੀ.ਟੀ.ਆਈਜ਼ ਦਾ ਕੋਰਸ ਕਰ ਚੁੱਕੇ ਲੜਕੇ-ਲੜਕੀਆਂ ਵਿੱਚੋਂ ਵੱਡੀ ਗਿਣਤੀ ਵਿੱਚ ਉਹ ਹਨ ਜੋ ਰਾਸ਼ਟਰੀ-ਅੰਤਰਾਸਟਰੀ ਖਿਡਾਰੀ ਹਨ। ਪੰਜਾਬ ਸਰਕਾਰ ਵੱਲੋਂ ਸੀ.ਪੀ.ਐੱਡ ਦਾ ਕੋਰਸ ਸਰਕਾਰੀ ਗੁਰਸੇਵਕ ਕਾਲਜ਼ ਪਟਿਆਲਾ ਤੋਂ ਕਰਵਾਇਆਂ ਜਾਦਾਂ ਸੀ,ਪ੍ਰਤੂੰ ਪੰਜਾਬ ਵਿੱਚੋਂ ਇਸ ਕੋਰਸ ਨੂੰ ਬੰਦ ਕਰ ਦਿੱਤਾ ਗਿਆ ਸੀ ਜਿਸ ਕਰਕੇ ਪੰਜਾਬ ਦੇ ਵੱਡੀ ਗਿਣਤੀ ਲੜਕੇ-ਲੜਕੀਆਂ ਕੁਰੂਕਸੇਤਰਾ ਯੂਨੀਵਰਸਿਟੀ ਕੁਰੂਕਸੇਤਰਾ ਤੋਂ ਇਸ ਇਕ ਸਾਲਾ ਕੋਰਸ ਨੂੰ ਪਾਸ ਕੀਤਾ। ਸਾਲ 2001 ਵਿੱਚ ਪੀ.ਟੀ.ਆਈਜ਼ ਟੀਚਰਾਂ ਦੀ ਭਰਤੀ ਕੀਤੀ ਤਾਂ ਸਰਕਾਰ ਵੱਲੋਂ ਕੁਰੂਕਸੇਤਰਾ ਯੂਨੀਵਰਸਿਟੀ ਕੁਰੂਕਸੇਤਰਾ ਤੋਂ ਕੋਰਸ ਪਾਸ ਨੂੰ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ।
ਮਾਮਲਾ ਹਾਈ ਕੋਰਟ ਚਲਾ ਗਿਆ ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ 2006 ਵਿੱਚ ਮਾਨਤਾ ਦੇਣ ਲਈ ਪੰਜਾਬ ਸਰਕਾਰ ਨੂੰ ਹੁਕਮ ਕੀਤਾ। ਸਰਕਾਰ ਵੱਲੋਂ ਇਹ ਵੇਖਦਿਆ ਕਿ ਪੰਜਾਬ ਦੇ ਲੜਕੇ-ਲੜਕੀਆਂ ਪੰਜਾਬ ਤੋੰ ਬਾਹਰ ਕੋਰਸ ਕਰਨ ਜਾ ਰਹੇ ਹਨ ਤਾਂ ਪੰਜਾਬ ਵਿੱਚ ਹੀ ਕਾਲਜ਼ ਖੋਲ ਕੇ ਫਗਵਾੜਾ, ਲੁਧਿਆਣਾ,ਧਾਲੀਵਾਲ,ਚੌਗਾਵਾਂ ਆਦਿ ਕਾਲਜਾਂ ਵਿੱਚ ਸਾਲ 2003-2004 ਵਿੱਚ ਸੀ.ਪੀ.ਐੱਡ (ਹੁਣ ਦੋ ਸਾਲਾ ਡੀ.ਪੀ.ਐੱਡ) ਕੋਰਸ ਸੁਰੂ ਕੀਤਾ ਗਿਆ। ਵਰਤਮਾਨ ਸਮੇਂ ਪੰਜਾਬ ਵਿੱਚ ਇੱਕ ਦਰਜ਼ਨ ਤੋਂ ਵੱਧ ਥਾਵਾਂ ਤੇ ਪੀ.ਟੀ.ਆਈ ਟੀਚਰ ਦਾ ਇਹ ਕੋਰਸ ਕਰਵਾਇਆ ਜਾ ਰਿਹਾ ਹੈ ਅਤੇ ਕੋਰਸ ਪਾਸ ਲੜਕੇ-ਲੜਕੀਆਂ ਦੀ ਗਿਣਤੀ ਹਜਾਰਾਂ ਵਿੱਚ ਹੋ ਗਈ ਹੈ।
ਸਿੱਖਿਆਂ ਵਿਭਾਗ ਵੱਲੋਂ 29/08/2018 ਨੂੰ ਪੱਤਰ ਜਾਰੀ ਕਰਕੇ ਮੀਮੋ ਨੰ:12/42-2017 ਅਮਲਾ (3) (2)/201838076-201838125 ਰਾਹੀਂ ਮਿਡਲ ਸਕੂਲਾਂ ਵਿੱਚੋਂ ਪੀ.ਟੀ.ਆਈ ਟੀਚਰ ਦੀ ਪੋਸਟ ਖਤਮ ਕਰਨ ਦਾ ਫੈਸਲਾ ਕਰ ਦਿੱਤਾ ਹੈ।ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਦੁਨੀਆਂ ਭਰ ਵਿੱਚ ਖੇਡਾਂ ਨੂੰ ਬਹੁਤ ਜਿਆਦਾ ਮੱਹਤਤਾਂ ਦਿੱਤੀ ਜਾ ਰਹੀ ਹੈ। ਗੁਆਂਢੀ ਸੂਬੇ ਵੀ ਖੇਡਾਂ ਅਤੇ ਖਿਡਾਰੀਆਂ ਲਈ ਕਰੋੜਾਂ ਰੁਪਏ ਲਗਾ ਰਹੇ ਹਨ ਅਤੇ ਵੱਡੇ ਯਤਨ ਕੀਤੇ ਜਾ ਰਹੇ ਹਨ, ਪ੍ਰੰਤੂ ਪੰਜਾਬ ਸਰਕਾਰ ਵੱਲੋਂ ਜਿੱਥੇ ਮੁੱਢਲੇ ਪੱਧਰ ਦੇ ਖਿਡਾਰੀਆਂ ਨੂੰ ਤਿਆਰ ਕਰਨ ਵਾਲੇ ਪੀ.ਟੀ.ਆਈਜ਼ ਦੀਆਂ ਮਿਡਲ ਸਕੂਲਾਂ ਵਿੱਚੋਂ ਪੋਸਟਾ ਹੀ ਖਤਮ ਕਰਨ ਤੇ ਉੱਤਰ ਆਈ ਹੈ ਉੱਥੇ ਹੀ ਹਜਾਰਾਂ ਬੇਰੁਜਗਾਰ ਪੀ.ਟੀ.ਆਈ ਟੀਚਰਾਂ ਲਈ ਨੌਕਰੀ ਦੇ ਦਰਵਾਜੇ ਬੰਦ ਕਰਨ ਦੀ ਪ੍ਰਕਿਰਿਆ ਕਰ ਰਹੀ ਹੈ।
ਪੰਜਾਬ ਸਕੂਲ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਹਰਜੀਤ ਸਿੰਘ ਮਲੂਕਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ‘ਖੇਡੋ ਪੰਜਾਬ’ ਮਿਸ਼ਨ ਤਹਿਤ ਪਾਲਿਸੀ ਲਾਗੂ ਕੀਤੀ ਗਈ ਹੈ ਲੇਕਿਨ ਮਿਡਲ ਸਕੂਲਾਂ ਵਿੱਚੋਂ ਪੀ.ਟੀ.ਆਈ ਟੀਚਰ ਦੀ ਪੋਸਟ ਖਤਮ ਕਰਨ ਨਾਲ ਸਰਕਾਰ ਇਸ ਮਿਸ਼ਨ ਨੂੰ ਕਿਸ ਤਰ੍ਹਾ ਕਾਮਯਾਬ ਕਰੇਗੀ ਇਹ ਗੱਲ ਸਮੱਝ ਤੋਂ ਬਾਹਰ ਹੈ।ਉਨ੍ਹਾ ਦੋਸ਼ ਲਾਇਆ ਕਿ ਸਰਕਾਰ ਦੀਆਂ ਅਜਿਹੀਆਂ ਕਾਰਵਾਈਆਂ ਕਰਕੇ ਹੀ ਪੰਜਾਬ ’ਚੋਂ ਖਿਡਾਰੀਆਂ ਦੀ ਗਿਣਤੀ ਘੱਟ ਰਹੀ ਹੈ ਅਤੇ ਪੰਜਾਬ ਸਰਕਾਰ ਦੀ ਖੇਡਾਂ ਪ੍ਰਤੀ ਬੇਰੁੱਖੀ ਕਾਰਣ ਪੰਜਾਬ ਦੇ ਖਿਡਾਰੀ ਦੂਜੇ ਸੂਬਿਆਂ ਦਾ ਰੁੱਖ ਕਰ ਰਹੇ ਹਨ। ਪੰਜਾਬ ਸਰਕਾਰ ਜੇਕਰ ਸਰਕਾਰੀ ਮਿਡਲ ਸਕੂਲਾਂ ’ਚੋਂ ਪੀਟੀਆਈਜ਼ ਦੀ ਪੋਸਟ ਖਤਮ ਕਰਦਾ ਹੈ ਤਾਂ ਜਿੱਥੇ ਮੁੱਢਲੀ ਸਕੂਲੀ ਖੇਡਾਂ ਦੀ ਨਵੀਂ ਬਣਾਈ ਨੀਤੀ ਬੁਰੀ ਤਰ੍ਹਾ ਪ੍ਰਭਾਵਿਤ ਹੋਵੇਗੀ ਉਥੇ ਹੀ ਹਜਾਰਾਂ ਪੋਸਟਾਂ ਦੇ ਖਤਮ ਹੋਣ ਨਾਲ ਹਜਾਰਾਂ ਬੇਰੁਜਗਾਰ ਪੀ.ਟੀ.ਆਈ ਟੀਚਰਾਂ ਨੂੰ ਰੁਜਗਾਰ ਦੇ ਮੌਕੇ ਪੂਰੀ ਤਰ੍ਹਾ ਖ਼ਤਮ ਹੋ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ,ਸਿੱਖਿਆ ਮੰਤਰੀ, ਖੇਡ ਮੰਤਰੀ, ਖੇਡ ਸਕੱਤਰ ਅਤੇ ਹੋਰਨਾਂ ਖੇਡ ਖੇਤਰ ਨਾਲ ਜੁੜੀਆਂ ਸ਼ਖ਼ਸੀਅਤਾਂ ਨੂੰ ਇਸ ਗੰਭੀਰ ਮਾਮਲੇ ਬਾਰੇ ਤੁਰੰਤ ਧਿਆਨ ਦੇ ਕੇ ਮਿਡਲ ਸਕੂਲਾਂ ਵਿੱਚੋਂ ਪੀ.ਟੀ.ਆਈ ਟੀਚਰਾਂ ਦੀਆਂ ਪੋਸਟਾਂ ਨੂੰ ਖਤਮ ਕਰਨ ਦਾ ਫੈਸਲਾਂ ਵਾਪਿਸ ਲੈਣਾ ਚਾਹੀਦਾ ਹੈ। ਇਸ ਮੌਕੇ ਹਰਜਿੰਦਰ ਸਿੰਘ ਮਾਝੀ, ਰਕੇਸ਼ ਕੁਮਾਰ ਪਟਿਆਲਾ, ਅਮਨਦੀਪ ਮਾਨਸਾ, ਗੁਰਦੀਪ ਬਠਿੰਡਾ, ਹਰਵਿੰਦਰ ਮੁਕਤਸਰ ਆਦਿ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…