ਜੋਧਪੁਰ ਤੋਂ ਪਾਕਿਸਤਾਨ ਜਾ ਰਹੀ ਥਾਰ ਐਕਸਪ੍ਰੈਸ ਹਾਦਸੇ ਦਾ ਸ਼ਿਕਾਰ ਹੋਣ ਤੋਂ ਵਾਲ-ਵਾਲ ਬਚੀ

ਨਬਜ਼-ਏ-ਪੰਜਾਬ ਬਿਊਰੋ, ਜੈਪੁਰ, 19 ਮਾਰਚ:
ਭਾਰਤ-ਪਾਕਿ ਦਰਮਿਆਨ ਚੱਲਣ ਵਾਲੀ ਥਾਰ ਐਕਸਪ੍ਰਲ਼ਸ ਸਵਾਰੀ ਗੱਡੀ ਅੱਜ ਰੇਲ ਚਾਲਕ ਦੀ ਸਮਝਦਾਰੀ ਨਾਲ ਹਾਦਸੇ ਦਾ ਸ਼ਿਕਾਰ ਹੋਣ ਤੋੱ ਬਚ ਗਈ। ਜੋਧਪੁਰ ਤੋਂ ਸ਼ੁੱਕਰਵਾਰ ਨੂੰ ਦੇਰ ਰਾਤ ਰਵਾਨਾ ਹੋਈ ਥਾਰ ਐਕਸਪ੍ਰਲ਼ਸ ਅੱਜ ਸਵੇਰੇ ਮੁਨਾਬਾਵ ਵੱਲ ਵਧ ਰਹੀ ਸੀ ਕਿ ਕਵਾਸ ਅਤੇ ਉਤਰਲਾਈ ਦਰਮਿਆਨ ਇਕ ਲੇਵਲ ਕ੍ਰਾਸਿੰਗ ਤੇ ਲੋਕੋ ਪਾਇਲਟ ਨੇ ਕੁਝ ਰੁਕਾਵਟ ਦੇਖ ਐਮਰਜੈਂਸੀ ਬਰੇਕ ਲਾ ਦਿੱਤੀ। ਇਸ ਕ੍ਰਾਸਿੰਗ ਤੇ ਪੱਟੜੀਆਂ ਦਰਮਿਆਨ ਇਕ ਬੋਲੈਰੋ ਗੱਡੀ ਫਸੀ ਹੋਈ ਸੀ। ਯਾਤਰੀ ਗੱਡੀ ਵਿੱਚ 315 ਯਾਤਰੀ ਸਵਾਰ ਸਨ। ਭਾਰਤ-ਪਾਕਿਸਤਾਨ ਦਰਮਿਆਨ ਚੱਲਣ ਵਾਲੀ ਥਾਰ ਐਕਸਪ੍ਰੈਸ ਰਾਤ ਇਕ ਵਜੇ ਜੋਧਪੁਰ ਦੇ ਉਪਨਗਰੀ ਰੇਲਵੇ ਸਟੇਸ਼ਨ ਭਗਤ ਦੀ ਕੋਠੀ ਤੋੱ ਰਵਾਨਾ ਹੋਈ।
ਜ਼ਿਕਰਯੋਗ ਹੈ ਕਿ ਇਹ ਰੇਲ ਰਸਤੇ ਵਿੱਚ ਬਿਨਾਂ ਰੁਕੇ ਸਿੱਧੇ ਭਾਰਤ ਦੇ ਅੰਤਿਮ ਰੇਲਵੇ ਸਟੇਸ਼ਨ ਮੁਨਾਬਾਵ ਤੱਕ ਜਾਂਦੀ ਹੈ। ਮੌਕੇ ਤੇ ਪੁੱਜੀ ਪੁਲੀਸ ਨੇ ਰੇਲਵੇ ਟਰੈਕ ਤੋੱ ਗੱਡੀ ਨੂੰ ਹਟਾਉਣ ਤੋੱ ਬਾਅਦ ਗੱਡੀ ਨੂੰ ਸੁਰੱਖਿਅਤ ਮੰਜ਼ਲ ਵੱਲ ਰਵਾਨਾ ਕੀਤਾ ਗਿਆ। ਪੁਲੀਸ ਰੇਲਵੇ ਟਰੈਕ ਤੇ ਗੱਡੀ ਮਿਲਣ ਦੀ ਘਟਨਾ ਨੂੰ ਅੱਤਵਾਦੀ ਸਾਜਿਸ਼ ਨਾਲ ਜੋੜ ਕੇ ਵੀ ਦੇਖ ਰਹੀ ਹੈ। ਬਾੜਮੇਰ ਦੇ ਕਾਰਜਕਾਰੀ ਪੁਲੀਸ ਸੁਪਰਡੈਂਟ ਰਾਮੇਸ਼ਵਰ ਲਾਲ ਨੇ ਦੱਸਿਆ ਕਿ ਰੇਲਵੇ ਟਰੈਕ ਤੋਂ ਬਰਾਮਦ ਕੀਤੀ ਗਈ ਬੋਲੈਰੋ ਜਾਂਚ ਵਿੱਚ ਚੋਰੀ ਦੀ ਪਾਈ ਗਈ ਹੈ ਜੋ ਸ਼ੁੱਕਰਵਾਰ ਦੀ ਰਾਤ ਚੋਰੀ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਰੇਲਵੇ ਟਰੈਕ ਤੇ ਬੋਲੈਰੋ ਨੂੰ ਜਾਣਬੁੱਝ ਕੇ ਰੱਖਿਆ ਗਿਆ ਸੀ ਜਾਂ ਤਕਨੀਕੀ ਖਰਾਬੀ ਕਾਰਨ ਬਦਮਾਸ਼ ਉਸ ਨੂੰ ਉੱਥੇ ਛੱਡ ਕੇ ਚੱਲੇ ਗਏ। ਉਨ੍ਹਾਂ ਨੇ ਰੇਲਵੇ ਟਰੈਕ ਤੇ ਕਿਸੇ ਸਾਜਿਸ਼ ਦੇ ਅਧੀਨ ਗੱਡੀ ਛੱਡਣ ਤੋਂ ਇਨਕਾਰ ਨਾ ਕਰਦੇ ਹੋਏ ਕਿਹਾ ਕਿ ਵਾਰਦਾਤ ਦੀ ਜਾਣਕਾਰੀ ਖੁਫੀਆ ਵਿਭਾਗ ਸਮੇਤ ਹੋਰ ਜਾਂਚ ਏਜੰਸੀਆਂ ਨੂੰ ਵੀ ਦੇ ਦਿੱਤੀ ਗਈ ਹੈ। ਲੋਕੋ ਪਾਇਲਟ ਦੀ ਮਦਦ ਨਾਲ ਬੋਲੈਰ ਨੂੰ ਧੱਕਾ ਲਾ ਕੇ ਪੱਟੜੀ ਤੋੱ ਹਟਾਇਆ ਗਿਆ। ਕਰੀਬ 15 ਮਿੰਟਾਂ ਤੱਕ ਉੱਥੇ ਰੁਕਣ ਤੋਂ ਬਾਅਦ ਥਾਰ ਐਕਸਪ੍ਰੈਸ ਮੁਨਾਬਾਵ ਲਈ ਰਵਾਨਾ ਹੋ ਗਈ।

Load More Related Articles
Load More By Nabaz-e-Punjab
Load More In General News

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ‘ਮਹਿਲਾ ਦਿਵਸ’ ਨੂੰ ਸਮਰਪਿਤ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ‘ਮਹਿਲਾ ਦਿਵਸ’ ਨੂੰ ਸਮਰਪਿਤ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ …