Nabaz-e-punjab.com

ਪਿੰਡ ਬਹਿਲੋਲਪੁਰ ’ਚੋਂ ਬੱਚਾ ਚੁੱਕਣ ਵਾਲਾ ਜੋਗੀ ਨਾਥ ਗ੍ਰਿਫ਼ਤਾਰ, ਕੇਸ ਦਰਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਸਤੰਬਰ:
ਇੱਥੋਂ ਦੇ ਨਜ਼ਦੀਕੀ ਪਿੰਡ ਬਹਿਲੋਲਪੁਰ ਵਿੱਚ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ ਇਕ ਸਾਧ ਦੇ ਭੇਸ ਵਿੱਚ ਘੁੰਮ ਰਹੇ ਜੋਗੀ ਨਾਥ ਵੱਲੋਂ ਬੱਚਾ ਚੁੱਕਣ ਦੀ ਕੋਸ਼ਿਸ਼ ਕੀਤੀ ਗਈ। ਰੌਲਾ ਪੈਣ ’ਤੇ ਨਾਥ ਬੱਚਾ ਅਤੇ ਆਪਣਾ ਮੋਟਰ ਸਾਈਕਲ ਉੱਥੇ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਬੱਚਾ ਚੁੱਕਣ ਦੀ ਸੂਚਨਾ ਮਿਲਦੇ ਹੀ ਪੁਲੀਸ ਨੂੰ ਭਾਜੜਾਂ ਪੈ ਗਈਆਂ। ਸੂਚਨਾ ਮਿਲਦੇ ਹੀ ਥਾਣਾ ਬਲੌਂਗੀ ਦੇ ਐਸਐਚਓ ਮਨਫੂਲ ਸਿੰਘ ਤੇ ਹੋਰ ਪੁਲੀਸ ਕਰਮਚਾਰੀ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ।
ਥਾਣਾ ਮੁਖੀ ਨੇ ਦੱਸਿਆ ਕਿ ਪਿੰਡ ਬਹਿਲੋਲਪੁਰ ਸਥਿਤ ਸ਼ੀਤਲਾ ਮਾਤਾ ਮੰਦਰ ਨੇੜੇ ਕਲੋਨੀ ਵਿੱਚ ਇਕ ਸਾਧ ਦੇ ਭੇਸ ਵਿੱਚ ਆਟਾ ਮੰਗਣ ਦੇ ਬਹਾਨੇ ਗਿਆ ਅਤੇ ਉਸ ਨੇ ਮੌਕੇ ਦੇਖਦੇ ਹੀ ਇਕ ਬੱਚਾ ਪ੍ਰਸ਼ਾਤ ਨੂੰ ਚੁੱਕ ਕੇ ਭੱਜਣ ਦੀ ਕੋਸ਼ਿਸ਼ ਕੀਤੀ ਲੇਕਿਨ ਬੱਚੇ ਨੇ ਰੌਲਾ ਪਾ ਦਿੱਤਾ। ਬੱਚੇ ਦੀਆਂ ਚੀਕਾਂ ਸੁਣ ਕੇ ਮਾਂ ਸੁੱਖ ਦੇਵੀ ਅੰਦਰੋਂ ਭੱਜੀ ਆਈ ਅਤੇ ਉਸ ਨੇ ਵੀ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਜਿਸ ਕਾਰਨ ਸਾਧ ਘਬਰਾ ਗਿਆ ਅਤੇ ਉਹ ਬੱਚਾ ਅਤੇ ਆਪਣਾ ਮੋਟਰ ਸਾਈਕਲ ਕਲੋਨੀ ਵਿੱਚ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਪੁਲੀਸ ਨੇ ਸਾਰੀਆਂ ਸੰਪਰਕ ਸੜਕਾਂ ’ਤੇ ਨਾਕਾਬੰਦੀ ਕਰ ਦਿੱਤੀ ਅਤੇ ਆਲੇ ਦੁਆਲੇ ਲਾਉਂਸਮੈਂਟ ਕਰਵਾ ਦਿੱਤੀ। ਲੇਕਿਨ ਬੱਚਾ ਚੁੱਕਣ ਆਏ ਨਾਥ ਬਾਰੇ ਕੋਈ ਸੁਰਾਗ ਨਹੀਂ ਮਿਲਿਆ। ਇਸ ਮਗਰੋਂ ਪੁਲੀਸ ਨੇ ਖੇਤਾਂ ਵਿੱਚ ਸਰਚ ਅਭਿਆਨ ਚਲਾਇਆ ਅਤੇ ਕਲੋਨੀ ਨੇੜੇ ਖੇਤਾਂ ਵਿੱਚ ਛੁਪ ਕੇ ਬੈਠੇ ਸਾਧ ਨੂੰ ਫੜ ਲਿਆ।
ਪੁਲੀਸ ਅਨੁਸਾਰ ਮੁੱਢਲੀ ਪੁੱਛਗਿੱਛ ਦੌਰਾਨ ਉਕਤ ਵਿਅਕਤੀ ਨੇ ਆਪਣਾ ਨਾਂ ਅਜੇ ਨਾਥ ਦੱਸਿਆ। ਉਹ ਪਿੰਡਾਂ ਵਿੱਚ ਫੇਰੀ ਲਗਾ ਕੇ ਆਟਾ ਅਤੇ ਭੀਖ ਮੰਗਣ ਦੀ ਆੜ ਵਿੱਚ ਚੋਰੀਆਂ ਅਤੇ ਬੱਚੇ ਚੁੱਕਣ ਦਾ ਕੰਮ ਕਰਦਾ ਹੈ। ਥਾਣਾ ਮੁਖੀ ਮਨਫੂਲ ਸਿੰਘ ਨੇ ਦੱਸਿਆ ਕਿ ਪੀੜਤ ਬੱਚੇ ਦੀ ਮਾਂ ਸੁਖ ਦੇਵੀ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਅਜੇ ਨਾਥ ਖ਼ਿਲਾਫ਼ ਧਾਰਾ 363 ਅਤੇ 366ਏ ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …