ਗੁਰਦੁਆਰਾ ਤਾਲਮੇਲ ਕਮੇਟੀ ਦੀ ਚੋਣ ਵਿੱਚ ਜੋਗਿੰਦਰ ਸਿੰਘ ਸੌਂਧੀ ਨੂੰ ਮੁੜ ਪ੍ਰਧਾਨ ਚੁਣਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਸਤੰਬਰ:
ਗੁਰਦੁਆਰਾ ਤਾਲਮੇਲ ਕਮੇਟੀ ਮੁਹਾਲੀ ਦੀ ਜਰਨਲ ਬਾਡੀ ਮੀਟਿੰਗ ਜੋਗਿੰਦਰ ਸਿੰਘ ਸੌਂਧੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੇਜ਼-1 ਵਿੱਚ ਹੋਈ। ਜਿਸ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸਮੂਹ ਗੁਰਦੁਆਰਿਆਂ ਦੇ ਤੇ ਸਿੱਖ ਧਾਰਮਿਕ ਜਥੇਬੰਦੀਆਂ ਦੇ ਪ੍ਰਧਾਨ ਤੇ ਜਨਰਲ ਸਕੱਤਰ ਹਾਜ਼ਰ ਸਨ। ਹਾਜ਼ਰ ਮੈਂਬਰਾਂ ਨੇ ਅਗਲੇ ਦੋ ਸਾਲ ਲਈ ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਫੇਜ਼-2 ਦੇ ਪ੍ਰਧਾਨ ਸਰਦਾਰ ਜੋਗਿੰਦਰ ਸਿੰਘ ਸੋਂਧੀ ਨੂੰ ਗੁਰਦੁਆਰਾ ਤਾਲਮੇਲ ਕਮੇਟੀ ਦੇ ਪ੍ਰਧਾਨਗੀ ਲਈ ਸਰਬਸਮੰਤੀ ਨਾਲ ਚੁਣ ਲਿਆ ਅਤੇ ਪੂਰਨ ਸਹਿਯੋਗ ਦਾ ਵਾਅਦਾ ਕੀਤਾ।
ਇਸ ਮੀਟਿੰਗ ਵਿੱਚ ਹੋਰਨਾਂ ਤੋੱ ਇਲਾਵਾ ਹਰਦਿਆਲ ਸਿੰਘ ਮਾਨ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੇਜ਼-1, ਮਹਿੰਦਰ ਸਿੰਘ ਕਾਨਪੁਰੀ ਫੇਜ਼-4, ਅਮਰਜੀਤ ਸਿੰਘ ਪਾਹਵਾ ਫੇਜ਼-4, ਸੰਤ ਸੁਰਿੰਦਰ ਸਿੰਘ ਗੁਰਦੁਆਰਾ ਧੰਨਾ ਭਗਤ, ਸੁਰਜੀਤ ਸਿੰਘ ਮਠਾਰੂ ਬੈਰੀਅਰ ਗੁਰਦੁਆਰਾ, ਦੁਲੀਪ ਸਿੰਘ, ਜਸਵੀਰ ਸਿੰਘ, ਅਜਮੇਰ ਸਿੰਘ ਭਾਈ ਜੈਤਾ ਜੀ, ਤਰਲੋਚਨ ਸਿੰਘ ਭਗਤ ਨਾਮ ਦੇਵ ਜੀ, ਮਨਜੀਤ ਸਿੰਘ ਮਾਨ ਦਸ਼ਮੇਸ਼ ਵੈਲਫੇਅਰ ਕੌਂਸਲ, ਗੁਰਮੇਲ ਸਿੰਘ, ਗੁਰਦੁਆਰਾ ਪਿੰਡ ਮੁਹਾਲੀ, ਸੁਰਿੰਦਰ ਸਿੰਘ ਕਲੇਰ, ਸਵਰਨ ਸਿੰਘ ਭੁਲੱਰ, ਮਨਜੀਤ ਸਿੰਘ ਭਲਾ, ਬਲਵਿੰਦਰ ਸਿੰਘ ਟੌਹੜਾ, ਜਸਵੰਤ ਸਿੰਘ ਭੁੱਲਰ, ਨਰਿੰਦਰ ਸਿੰਘ, ਗਿਆਨ ਸਿੰਘ, ਹਰਵਿੰਦਰ ਸਿੰਘ, ਗੁਰਮੀਤ ਸਿੰਘ ਫੇਜ਼-5, ਅਮਰਜੀਤ ਸਿੰਘ ਫੇਜ਼-2, ਸਤਪਾਲ ਸਿੰਘ ਬਾਗੀ, ਬਾਬਾ ਦੀਪ ਸਿੰਘ ਅਖਾੜਾ, ਬਲਵਿੰਦਰ ਸਿੰਘ ਭਾਈ ਘਨਈਆ ਜਥਾ, ਪਰਮਜੀਤ ਸਿੰਘ ਗਿੱਲ ਪ੍ਰਧਾਨ ਸਾਚਾ ਧੰਨ, ਬਲਵਿੰਦਰ ਸਿੰਘ ਜਨਰਲ ਸਕੱਤਰ ਸਾਚਾ ਧੰਨ, ਸ਼ਿੰਗਾਰਾ ਸਿੰਘ ਸੈਕਟਰ-68, ਭਜਨ ਸਿੰਘ , ਭੁਪਿੰਦਰ ਸਿੰਘ ਜਨਰਲ ਸਕੱਤਰ ਫੇਜ਼-6, ਬਲਵਿੰਦਰ ਸਿੰਘ ਫੇਜ਼-6, ਸੋਹਣ ਸਿੰਘ ਸੂਦ, ਕਰਮ ਸਿੰਘ ਬਬਰਾ, ਨਿਰਮਲ ਸਿੰਘ ਭੁਰਜੀ, ਗੁਰਸ਼ਰਨ ਸਿੰਘ ਧੂਲਕੋਟ, ਲਾਲ ਸਿੰਘ ਫੇਜ਼-11, ਮੇਹਰਵਾਨ ਸਿੰਘ ਭਗਤ ਧੰਨਾ ਜੀ, ਬਲਬੀਰ ਸਿੰਘ ਦਸ਼ਮੇਸ਼ ਵੈਲਫੇਅਰ ਕੌਂਸਲ ਅਤੇ ਗੁਰਚਰਨ ਸਿੰਘ ਨੰਨੜਾ ਮੀਤ ਪ੍ਰਧਾਨ ਰਾਮਗੜ੍ਹੀਆਂ ਸਭਾ ਵੀ ਹਾਜ਼ਿਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…