ਨਵੀਂ ਪੰਥਕ ਸਫਾਬੰਦੀ ਦੀ ਤਿਆਰੀ ਸਿੱਖ ਸੰਪ੍ਰਦਾਵਾਂ ਤੇ ਜਥਬੰਦੀਆਂ ਵਿੱਚ ਏਕਤਾ ਸਬੰਧੀ ਲੁਧਿਆਣਾ ਵਿੱਚ ਸਾਂਝੀ ਮੀਟਿੰਗ 8 ਅਪਰੈਲ ਨੂੰ

ਬਾਦਲ ਦਲ ਨੂੰ ਛੱਡ ਕੇ ਬਾਕੀ ਸਾਰੀਆਂ ਧਿਰਾਂ ਨੂੰ ਇੱਕ ਮੰਚ ’ਤੇ ਇਕੱਠੇ ਕਰਨ ਲਈ ਤਾਲਮੇਲ ਦੀ ਮੁਹਿੰਮ ਸ਼ੁਰੂ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 3 ਅਪਰੈਲ:
ਨਵੀ ਪੰਥਕ ਸਫਾਬੰਦੀ ਦੀਆਂ ਤਿਆਰੀਆਂ ਵੱਡੇ ਪੱਧਰ ਤੇ ਸ਼ੁਰੂ ਹੋ ਚੁੱਕੀਆਂ ਹਨ। ਜਿਸ ਤਹਿਤ 8 ਅਪਰੈਲ ਨੂੰ ਜੋਧਾਂ ਮਨਸੂਰਾ ਲੁਧਿਆਣਾ ਵਿੱਚ ਇਕ ਮੀਟਿੰਗ ਰੱਖੀ ਗਈ ਹੈ ਜਿਸ ਵਿੱਚ ਇਸ ਦੀ ਰੂਪ ਰੇਖਾ ਤਿਆਰ ਕਰਨ ਦੀ ਯੋਜਨਾਂ ਘੜੀ ਜਾਵੇਗੀ। ਭਰੋਸੇਯੋਗ ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਸਰਬਜੋਤ ਸਿੰਘ ਬੇਦੀ ਇਸਦੇ ਕੇਂਦਰਬਿੰਦੂ ਹੋਣਗੇ। ਇਸ ਸਫਾਬੰਦੀ ਦਾ ਮੁੱਖ ਅਧਾਰ ਮੌਜੂਦਾ ਸਮੇਂ ਸਿੱਖ ਕੌਮ ਵਿੱਚ ਵਧ ਰਹੀ ਆਪਸੀ ਤਣਾਅ ਨੂੰ ਰੱਖ ਕੇ ਸਮੁੱਚੀ ਏਕਤਾ ਲਈ ਹੰਭਲਾ ਦੱਸਿਆ ਜਾ ਰਿਹਾ ਹੈ ਪ੍ਰੰਤੂ ਜਿਸ ਯੋਜਨਾਬੱਧ ਤਰੀਕੇ ਨਾਲ ਅਂਜਾਮ ਦਿੱਤਾ ਜਾ ਰਿਹਾ ਹੈ ਉਸ ਅਨੁਸਾਰ ਜੇਕਰ ਇਹ ਸਾਰਾ ਕਾਰਜ ਨੇਪਰੇ ਚਾੜ ਦਿੱਤ ਜਾਦਾ ਹੈ ਤਾ ਅਕਾਲੀ ਦਲ ਲਈ ਵੱਡੀ ਸਿਰਦਰਦੀ ਦਾ ਸਬੱਬ ਬਣ ਸਕਦਾ ਹੈ ਕਿਉਕਿ ਡੇਰਾ ਸਿਰਸਾ ਮਾਮਲੇ ਕਾਰਨ ਸਿੱਖ ਕੌਮ ਅੰਦਰ ਅਕਾਲੀ ਦਲ ਦੀ ਕਾਫੀ ਕਿਰਕਿਰੀ ਪੈਦਾ ਹੋਈ ਹੈ ਦੂਜੇ ਪਾਸੇ ਸਾਰੇ ਸਿੱਖ ਸਗੱਠਣਾਂ ਦਾ ਇਕ ਮੰਚ ਤੇ ਆ ਜਾਣਾ ਆਪਣੇ ਆਪ ਵਿੱਚ ਬਹੁਤ ਦਿਲਚਸਪੀ ਪੈਦਾ ਕਰੇਗਾ।
ਪਤਾ ਲੱਗਿਆ ਕਿ ਸਭਤੋ ਪਹਿਲਾ ਪਿਛਲੇ ਕਾਫੀ ਸਮੇ ਤੋ ਖਾਸ ਕਰਕੇ ਡੇਰਾ ਸਿਰਸਾ ਮਾਮਲੇ ਤੇ ਸੰਤ ਸਮਾਜ ਦੀਆਂ ਪ੍ਰਮੁੱਖ ਸਖਸੀਅਤਾ ਜੋ ਆਪਸੀ ਫੁੱਟ ਦਾ ਸਿਕਾਰ ਹਨ ਉਹਨਾਂ ਨਾਲ ਰਾਬਤਾ ਬਣਾਇਆ ਜਾਵੇਗਾ। ਉਸ ਤੋਂ ਬਾਅਦ ਨਿਹੰਗ ਸਿੰਘ ਜੱਥੇਬੰਦੀਆ ਇਸੇ ਤਰ੍ਹਾਂ ਸਾਬਕਾ ਜਥੇਦਾਰਾਂ ਮੌਜੂਦਾ ਸ੍ਰੋਮਣੀ ਕਮੇਟੀ ਮੈਬਰ ਜੋ ਅਕਾਲੀ ਦਲ ਤੋ ਦੂਰ ਜਾ ਚੁੱਕੇ ਹਨ ਤੇ ਸਾਬਕਾ ਸ੍ਰੋਮਣੀ ਕਮੇਟੀ ਮੈਬਰ ਨਾਲ ਰਾਬਤਾ ਕਾਇਮ ਕੀਤਾ ਜਾਵੇਗਾ। ਇਸੇ ਤਰਾਂ ਸੰਪ੍ਰਦਾਇ ਨਾਨਕਸਾਰ ਸੇਵਾ ਪੰਥੀ ਨਿਰਮਲੇ ਉਦਾਸੀ ਰਾੜਾ ਸਾਹਿਬ ਅਦਿਕ ਨਾਲ ਤਾਲਮੇਲ ਕੀਤਾ ਜਾਵੇਗਾ। ਇਸੇ ਤਰਾਂ ਸਰਬੱਤ ਖਾਲਸਾ ਧਿਰਾਂ ਤੇ ਸਿੱਖ ਸੰਗਠਨ ਉਸਤੋ ਬਾਅਦ ਪੰਥਕ ਦਰਦ ਰੱਖਣ ਵਾਲੇ ਰਾਜਨੀਤਕ ਪਾਰਟੀਆਂ ਦੇ ਨੁਮੰਦਿਆਂ ਨਾਲ ਵੀ ਰਾਬਤਾ ਬਣਾਇਆ ਜਾ ਜਾਵੇਗਾ। ਦਮਦਮੀ ਟਕਸਾਲ ਦੇ ਪ੍ਰਮੁੱਖ ਧੜੇ ਅਜਨਾਲਾ ਸੰਗਰਾਵਾਂ ਭਿੰਡਰਾਂ ਕਲਾ ਨਾਲ ਖਾਸ ਸੰਪਰਕ ਕੀਤਾ ਜਾ ਰਿਹਾ ਹੈ ਇਸੇ ਤਰਾਂ ਹੋਰ ਵੀ ਕਈ ਸੰਸਥਾਵਾਂ ਖਾਸ ਕਰਕਰੇ ਮਾਮਲੇ ਪੱਟੀ ਤੇ ਮਾਝੇ ਵਿੱਚ ਸਤਿਕਾਰ ਕਮੇਟੀਆਂ ਦੇ ਜੱਥਿਆਂ ਤੇ ਪੰਜਾਬ ਭਰ ਵਿੱਚ ਅੰਮ੍ਰਿਤ ਸੰਚਾਰ ਕਰਵਾਉਣ ਵਾਲੇ ਪੰਜਾ ਸਿੰਘਾਂ ਦੇ ਜੱਥਿਆ ਨਾਲ ਸੰਪਰਕ ਬਣਾਇਆ ਗਿਆ ਹੈ।
ਇੱਥੇ ਜ਼ਿਕਰਯੋਗ ਗੱਲ ਹੈ ਕਿ ਉਪਰੋਕਤ ਸੰਸਥਾਵਾ ਤੇ ਜੱਥਿਆ ਨਾਲ ਬਕਾਇਤਾ ਰਾਬਤਾ ਪੈਦਾ ਕੀਤਾ ਗਿਆ ਹੈ ਉਹਨਾਂ ਦੀਆਂ ਭਾਵਨਾਵਾਂ ਦੇ ਅਨੁਸਾਰ ਹੀ ਅਗਲੇ ਪ੍ਰੋਗਰਾਮ ਬਣਾਏ ਜਾਣਗੇ। ਹੋ ਸਕਦਾ ਸਾਰੀ ਸਫਬੰਦੀ ਤੋਬਾਅਦ ਕੋਈ ਨਿਵੇਕਲੀ ਵੱਡੀ ਸੰਸਥਾ ਹੋਂਦ ਵਿੱਚ ਲਿਆਦੀ ਜਾ ਸਕਦੀ ਹੈ ਫਿਲਹਾਲ ਇਸਦਾ ਦਾ ਪ੍ਰਭਾਵ ਇਹੋ ਦੇਣ ਦਾ ਯਤਨ ਕੀਤਾ ਜਾਵੇਗਾ ਕਿ ਪੰਥ ਵਿੱਚ ਏਕਤਾ ਕਰਵਾਈ ਜਾਵੇ ਪਰ ਇਸਤੋ ਇਲਾਵਾ ਇਹ ਆਪਣੇ ੳਾਪ ਵਿੱਚ ਇਕ ਅਜਿਹੀ ਪੰਥਕ ਸਖਤੀ ਖੜੀ ਹੋ ਸਕਦੀ ਹੈ ਜੋ ਕਈ ਰਾਜਨੀਤਕ ਧਿਰਾਂ ਲਈ ਵੱਡੀ ਸਿਰਦਰਦੀ ਬਣੇਗੀ। ਜਦੋਂ ਇਸ ਸਬੰਧੀ ਸੱਚ ਕੀ ਬੇਲਾ ਸੰਸਥਾ ਦੇ ਆਗੂ ਅਨਭੋਲ ਸਿੰਘ ਦੀਵਾਨਾ ਨਾਲ ਰਾਬਤਾ ਕੀਤਾ ਗਿਆ ਤਾਂ ਉਨ੍ਹਾਂ 8 ਅਪਰੈਲ ਦੀ ਹੋ ਰਹੀ ਖਾਸ ਮੀਟਿੰਗ ਬਾਰੇ ਪੁਸਟੀ ਕਰਦਿਆ ਜਾਣਕਾਰੀ ਦਿੰਦਿਆ ਕਿਹਾ ਇਹ ਬਿਲਕੁਲ ਦਰੁਸਤ ਖਬਰ ਹੈ ਕਿ ਲੁਧਿਆਣਾ ਜੋਧਾਂ ਮਨਸੂਰਾਂ ਵਿੱਚ ਇਹ ਇਕੱਤਰਤਾ ਤਾ ਹੋ ਰਹੀ ਹੈ ਪਰ ਉਹਨਾਂ ਕੋਈ ਵੀ ਅਗੇਤਾ ਏਜੰਡਾ ਦੱਸਣ ਤੋ ਅਸਮਰੱਥਾ ਜਿਤਾਈ ਕਿਹਾ ਉਸੇ ਦਿਨ ਸਭ ਕੁਝ ਸਾਫ ਕੀਤਾ ਜਾਵੇਗਾ ਜੋ ਵੀ ਪ੍ਰੋਗਰਾਮ ਉਲੀਕੇ ਜਾਣਗੇ। ਨਾਲ ਉਹਨਾਂ ਇਹ ਸਪੱਸ਼ਟ ਕੀਤਾ ਇਸ ਸਾਰੇ ਪ੍ਰਗੋਰਾਮ ਦੇ ਕੇਂਦਰਬਿੰਦੂ ਸਿੱਖ ਪੰਥ ਦੀ ਮਹਾਨ ਸ਼ਖਸੀਅਤ ਬਾਬਾ ਸਰਬਜੋਤ ਸਿੰਘ ਬੇਦੀ ਹੋਣਗੇ ਬਾਕੀ ਸਾਰਾ ਕੁਝ ਉਸ ਦਿਨ ਸਾਫ ਹੋ ਜਾਵੇਗਾ। ਕਿਤੇ ਨਾ ਕਿਤੇ ਜੇਕਰ ਇਹ ਯੋਜਨਾਂ ਪੂਰਨ ਰੂਪ ਵਿੱਚ ਅਮਲ ਵਿੱਚ ਆ ਗਈ ਤਾਂ ਹੋ ਸਕਦਾ ਬਹੁਤ ਵੱਡੇ ਪੰਥਕ ਉੱਤੇ ਇਤਹਾਸਕ ਫੈਸਲੇ ਵੀ ਆਉਣ ਵਾਲੇ ਸਮੇਂ ਵਿੱਚ ਲਏ ਜਾ ਸਕਦੇ ਹਨ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…