ਅਧਿਆਪਕ ਮੰਗਾਂ ਸਬੰਧੀ ਸਾਂਝਾ ਅਧਿਆਪਕ ਮੋਰਚਾ ਵੱਲੋਂ ਅਰਥੀ ਫੂਕ ਮੁਜ਼ਾਹਰਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਸਤੰਬਰ:
ਸਾਂਝਾ ਅਧਿਆਪਕ ਮੋਰਚਾ ਦੇ ਸੱਦੇ ’ਤੇ ਅੱਜ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਮੁਹਾਲੀ ਦੇ ਡੀਸੀ ਦਫ਼ਤਰ ਦੇ ਬਾਹਰ ਪੰਜਾਬ ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ ਕੀਤਾ। ਸੂਬਾ ਕਨਵੀਨਰ ਹਰਜੀਤ ਸਿੰਘ ਬਸੋਤਾ, ਸੁਰਜੀਤ ਸਿੰਘ ਮੁਹਾਲੀ, ਐਨਡੀ ਤਿਵਾੜੀ, ਗੁਰਪਿਆਰ ਸਿੰਘ ਕੋਟਲੀ, ਰਵਿੰਦਰ ਸਿੰਘ ਪੱਪੀ, ਗੁਰਜੀਤ ਸਿੰਘ, ਅਮਰੀਕ ਸਿੰਘ ਨੇ ਕਿਹਾ ਕਿ ਪੰਜਾਬ ਕੈਬਨਿਟ ਦੀ ਸਬ ਕਮੇਟੀ ਨਾਲ ਹੋਈ ਗੱਲਬਾਤ ਦੌਰਾਨ ਅਧਿਆਪਕ ਦੀਆਂ ਜਾਇਜ਼ ਮੰਗਾਂ ’ਤੇ ਬਣੀ ਸਹਿਮਤੀ ਨੂੰ ਸਿੱਖਿਆ ਸਕੱਤਰ ਵੱਲੋਂ ਲਾਗੂ ਨਹੀਂ ਕੀਤਾ ਜਾ ਰਿਹਾ ਹੈ।
ਪੰਜਾਬ ਦੇ ਸੰਵਿਧਾਨਿਕ ਸੰਸਥਾਵਾਂ ਦੇ ਤੈਅਸ਼ੁਦਾ ਪਾਠਕ੍ਰਮ ਅਤੇ ਸਿੱਖਿਆ ਦੇ ਮਨੋਵਿਗਿਆਨਿਕ ਸਿਧਾਂਤਾਂ ਨੂੰ ਪੂਰੀ ਤਰ੍ਹਾਂ ਤਿਲਾਂਜਲੀ ਦੇ ਕੇ ਗੈਰ ਸੰਵਿਧਾਨਿਕ ਢਾਂਚੇ ਰਾਹੀਂ ਜਨਤਕ ਸਿੱਖਿਆ ਨੂੰ ਝੂਠੇ ਅੰਕੜਿਆਂ ਰਾਹੀਂ ਇਕ ਸਰਵੇ ਤੱਕ ਸੀਮਤ ਕਰਕੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੀ ਅਸਲ ਸਿੱਖਿਆ ਦਾ ਉਜਾੜਾ ਕੀਤਾ ਜਾ ਰਿਹਾ ਹੈ। ਇਹੀ ਨਹੀਂ ਛੇਵੇਂ ਤਨਖ਼ਾਹ-ਕਮਿਸ਼ਨ ਨੂੰ ਲਾਗੂ ਕਰਕੇ ਅਧਿਆਪਕ ਵਰਗ ਨਾਲ ਘੋਰ ਬੇਇਨਸਾਫ਼ੀ ਕੀਤੀ ਗਈ ਹੈ।
ਸਾਂਝਾ ਅਧਿਆਪਕ ਮੋਰਚਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਮੰਗ ਪੱਤਰ ਅਨੁਸਾਰ ਕੀਤੀਆਂ ਮੀਟਿੰਗਾਂ ਵਿੱਚ ਅਧਿਆਪਕ ਅਤੇ ਜਨਤਕ ਪੱਖੀ ਫੈਸਲੇ ਤੁਰੰਤ ਲਾਗੂ ਕੀਤੇ ਜਾਣ ਅਤੇ ਕੱਚੇ ਅਧਿਆਪਕਾਂ ਪੱਕਾ ਕੀਤਾ ਜਾਵੇ। 1 ਜਨਵਰੀ 2016 ਤੋਂ 125 ਫੀਸਦੀ ਮਹਿੰਗਾਈ ਭੱਤੇ ਅਨੁਸਾਰ 20 ਫੀਸਦੀ ਤਨਖ਼ਾਹ ਵਾਧਾ ਮਿਲਣਾ ਯਕੀਨੀ ਬਣਾਇਆ ਜਾਵੇ। ਉਚਤਮ ਗੁਣਾਂਕ 2.72 ਲਾਗੂ ਕੀਤਾ ਜਾਵੇ। ਏਸੀਪੀ (4-9-14) ਅਗਲੀ ਤਰੱਕੀ ਨਾ ਹੋਣ ’ਤੇ ਅਗਲਾ ਗਰੇਡ ਲਾਗੂ ਕੀਤਾ ਜਾਵੇ। 20 ਜੁਲਾਈ 2020 ਤੋਂ ਬਾਅਦ ਭਰਤੀ ਹੋਣ ਵਾਲੇ ਮੁਲਾਜ਼ਮਾਂ ’ਤੇ ਕੇਂਦਰੀ ਤਨਖ਼ਾਹ ਸਕੇਲ ਨਾਲ ਜੋੜਨ ਦਾ ਫੈਸਲਾ ਰੱਦ ਕੀਤਾ ਜਾਵੇ। ਸਾਰੇ ਕਾਡਰਾਂ ਦੀ ਤਰੱਕੀ ਕੋਟਾ 75 ਫੀਸਦੀ ਸਮਾਬੱਧ ਕੀਤਾ ਜਾਵੇ। ਬੀਪੀਈਓ ਦਫ਼ਤਰ ਭੇਜੇ 228 ਪੀਟੀਆਈ ਅਧਿਆਪਕ ਮੁੜ ਮਿਡਲ ਸਕੂਲਾਂ ਵਿੱਚ ਭੇਜੇ ਜਾਣ ਅਤੇ ਪੀਟੀਆਈ ਦੀ ਪੋਸਟਾਂ ਨਾਨ ਪਲਾਨ ਤੋਂ ਪਰਮਾਨੈਟ ਕੀਤੀਆਂ ਜਾਣ।

ਬਦਲੀ ਨੀਤੀ ਪ੍ਰਕਿਰਿਆ ਨੂੰ ਇਕਸਾਰਤਾ ਤੇ ਵਾਜਬ ਢੰਗ ਨਾਲ ਲਾਗੂ ਕਰਦਿਆਂ ਵੱਖ-ਵੱਖ ਵਰਗਾਂ ਨਾਲ ਇਨਸਾਫ਼ ਕੀਤਾ ਜਾਵੇ। ਨਵੀਂ ਸਿੱਖਿਆ ਨੀਤੀ 20 ਤਹਿਤ ਪ੍ਰਾਇਮਰੀ ਸਕੂਲਾਂ ਦੀ ਹੋਂਦ ਨੂੰ ਖ਼ਤਮ ਕਰਨ ਤਹਿਤ ਸੈਕੰਡਰੀ ਸਕੂਲਾਂ ਵਿੱਚ ਪ੍ਰਾਇਮਰੀ ਪੱਧਰ ’ਤੇ ਦਾਖ਼ਲੇ ਬੰਦ ਕੀਤੇ ਜਾਣ। ਈਟੀਟੀ ਅਧਿਆਪਕਾਂ ਦੇ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ ਸਬੰਧੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ ਗਿਆ। ਇਸ ਮੌਕੇ ਰਣਜੀਤ ਕੁੰਭੜਾ, ਅਧਿਆਤਮਕ ਪ੍ਰਕਾਸ਼, ਸ਼ਮਸ਼ੇਰ ਸਿੰਘ, ਬਲਜੀਤ ਸਿੰਘ, ਮਨਪ੍ਰੀਤ ਸਿੰਘ, ਕਮਲ ਕੁਮਾਰ, ਅਨੀਸ਼ ਕੁਮਾਰ, ਧੀਰਜ ਕੁਮਾਰ, ਰਾਕੇਸ਼ ਹੁਸ਼ਿਆਰਪੁਰ ਅਤੇ ਹੋਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In Awareness/Campaigns

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…