ਰਵਿਦਾਸ ਭਵਨ ਵਿਖੇ ਜੋਤਿਬਾ ਰਾਓ ਫੂਲੇ ਤੇ ਡਾ. ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ

ਨਬਜ਼-ਏ-ਪੰਜਾਬ, ਮੁਹਾਲੀ, 18 ਅਪਰੈਲ:
ਡਾ. ਭੀਮ ਰਾਓ ਅੰਬੇਡਕਰ ਮਿਸ਼ਨਰੀ ਵੈਲਫੇਅਰ ਐਸੋਸੀਏਸ਼ਨ ਮੁਹਾਲੀ ਵੱਲੋਂ ਇੱਥੋਂ ਦੇ ਰਵਿਦਾਸ ਭਵਨ ਫੇਜ਼-7 ਵਿਖੇ ਮਹਾਂਮਾਨਵ ਜੋਤਿਬਾ ਰਾਓ ਫੂਲੇ ਅਤੇ ਭਾਰਤ ਰਤਨ ਤੇ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ। ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਭਾਰਤੀ ਸਮਾਜਿਕ ਕ੍ਰਾਂਤੀ ਦੇ ਮਹਾਂਨਾਇਕ ਮਹਾਤਮਾ ਜੋਤੀਬਾ ਰਾਓ ਫੂਲੇ ਅਤੇ ਡਾ. ਅੰਬੇਡਕਰ ਦਾ ਸਿੱਖਿਆ, ਸੰਘਰਸ਼, ਇੱਕਜੁਟ ਹੋਣਾ ਅਤੇ ਰਾਜਨੀਤਕ ਸ਼ਕਤੀ ਸਹੀ ਤੌਰ ’ਤੇ ਸੰਵਿਧਾਨ ਨੂੰ ਦ੍ਰਿੜਤਾ ਨਾਲ ਲਾਗੂ ਕਰਨ ਵਾਲੀ ਹੀ ਹੋਣੀ ਚਾਹੀਦੀ ਹੈ, ਇਨ੍ਹਾਂ ਪਹਿਲੂਆਂ ’ਤੇ ਗੌਰ ਕਰਦਿਆਂ ਅਗਲੀ ਪੀੜ੍ਹੀ ਦਾ ਭਵਿੱਖ ਉਜਾਗਰ ਕਰਨ ਦਾ ਟੀਚਾ ਸਾਰੀਆਂ ਸੰਗਤਾਂ ਅਤੇ ਸੰਸਥਾਵਾਂ ਨਾਲ ਸਾਂਝ ਪਾ ਕੇ ਅੱਗੇ ਵਧਣ ਦਾ ਵੱਡਮੁੱਲਾ ਸੰਦੇਸ਼ ਪ੍ਰਚਲਿਤ ਕਰਦਿਆਂ ਸਭਨਾਂ ਨੂੰ ਉਤਸ਼ਾਹਿਤ ਕੀਤਾ।
ਜ਼ਿਕਰਯੋਗ ਹੈ ਕਿ ਸੰਸਥਾ ਵੱਲੋਂ ਬਾਬਾ ਸਾਹਿਬ ਦੇ ਜੀਵਨ ਸੰਦੇਸ਼ ਅੱਗੇ ਵਧਾਉਣ ਦੇ ਨਿਰੰਤਰ ਯਤਨ ਵੱਖ-ਵੱਖ ਢੰਗਾਂ ਨਾਲ ਚੱਲਦੇ ਰਹਿੰਦੇ ਹਨ ਜਿਵੇਂ ਕਿ ਕਿਤਾਬ ਪ੍ਰਤਿਯੋਗਿਤਾ ਅਤੇ ਸੈਮੀਨਾਰ ਰਾਹੀਂ। ਐਸੋਸੀਏਸ਼ਨ ਦੇ ਜਨਰਲ ਸਕੱਤਰ ਨੇ ਬੱਚਿਆਂ ਦੀ ਪੜ੍ਹਾਈ ਨੂੰ ਮੁੱਖ ਰੱਖਦਿਆਂ ਲਾਇਬ੍ਰੇਰੀ ਅਤੇ ਟਿਊਸ਼ਨ ਸੈਂਟਰ ਦਾ ਪ੍ਰਬੰਧ ਵੀ ਜਲਦ ਹੀ ਕਰਨ ਦੀ ਗੱਲ ਵੀ ਸਾਂਝਾ ਕੀਤੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਰੋਡ ਸੇਫਟੀ ਅਤੇ ਵਾਤਾਵਰਨ ਸੁਧਾਰ ਦੇ ਅਗਾਂਹਵਧੂ ਕੰਮ ਅਸੋਸੀਏਸ਼ਨ ਸਮੇਂ ਸਮੇਂ ਸਿਰ ਕਰਦੀ ਹੈ।
ਇੰਜ: ਰਾਜਿੰਦਰ ਕੁਮਾਰ ਜੀ ਅਤੇ ਲਛਮਣ ਸਿੰਘ ਨਬੀਪੁਰ ਇਸ ਪ੍ਰੋਗਰਾਮ ਵਿੱਚ ਹੋਰ ਜੁਝਾਰੂ ਮਿਸ਼ਨਰੀ ਬੁਲਾਰੇ ਵਜੋਂ ਸ਼ਿਰਕਤ ਕੀਤੀ ਅਤੇ ਬਾਬਾ ਸਾਹਿਬ ਦਾ ਦੂਜਾ ਨਾਮ ਕਾਂਸ਼ੀ ਰਾਮ-ਕਾਂਸ਼ੀ ਰਾਮ ਦੇ ਤਾਕਤਵਰ ਫ਼ਲਸਫ਼ੇ ਉੱਪਰ ਢੁਕਵੇਂ ਵਿਚਾਰ ਸਾਂਝੇ ਕੀਤੇ। ਓਮ ਪ੍ਰਕਾਸ਼ ਚੋਪੜਾ ਜੀ ਨੇ ਜਿੱਥੇ ਸਭਨਾਂ ਨੂੰ ਆਪਣੇ ਭਾਸ਼ਣ ਦੌਰਾਨ ਗੁਰੂ ਰਵਿਦਾਸ ਮਹਾਰਾਜ ਜੀ ਅਤੇ ਅੰਬੇਡਕਰ ਜੀ ਦੇ ਮਧੁਪ ਮਖੀਰਾ ਦੇ ਜੀਵਨ ਸੰਦੇਸ਼ ਨੂੰ ਸਾਂਝਾ ਕੀਤਾ ਉੱਥੇ ਹੀ ਉਨ੍ਹਾਂ ਦੀ ਟੀਮ ਨੇ ਇਸ ਪ੍ਰੋਗਰਾਮ ਦੇ ਦੌਰਾਨ ਲੰਗਰ ਦਾ ਪ੍ਰਬੰਧ ਵੀ ਬਾਖ਼ੂਬੀ ਕਰਵਾਇਆ। ਧਿਆਨ ਦੇਣ ਯੋਗ ਗੱਲ ਇਹ ਵੀ ਹੈ ਕਿ ਬੱਚਿਆਂ ਨੇ ਵੀ ਮੰਚ ਉਪਰ ਪੇਸ਼ਕਾਰੀ ਕਰਦਿਆਂ ਮਿਸ਼ਨ ਦਾ ਸੰਦੇਸ਼ ਦੇਣ ਵਿੱਚ ਕੋਈ ਕਸਰ ਨਹੀਂ ਛੱਡੀ।
ਸੰਸਥਾ ਵੱਲੋਂ ਜਾਫਰਪੁਰ, ਅੰਬਾਲਾ ਤੋਂ ਖਾਸਤੌਰ ਤੇ ਬਾਬਾ ਸਾਹਿਬ, ਫੂਲੇ ਸਾਹਿਬ ਅਤੇ ਸਾਹਿਬ ਕਾਂਸ਼ੀ ਰਾਮ ਜੀ ਦੇ ਜੀਵਨ ਆਧਾਰਿਤ ਕਿਤਾਬਾਂ ਦੇ ਸਟਾਲ ਸਜਾਏ ਗਏ, ਜਿਸ ਨੂੰ ਭਰਵਾਂ ਹੁੰਗਾਰਾ ਵੀ ਮਿਲਿਆ। ਮਾਣਯੋਗ ਬੀ.ਡੀ. ਸਵਾਨ ਜੀ ਅਤੇ ਸਮੁੱਚੀ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਦੀ ਟੀਮ ਨੇ ਇਸ ਪ੍ਰੋਗਰਾਮ ਨੂੰ ਆਪਣਾ ਸਾਥ ਦੇ ਕੇ ਪ੍ਰਵਾਨ ਕੀਤਾ ਅਤੇ ਉਨ੍ਹਾਂ ਦਾ ਧੰਨਵਾਦ ਸਾਰੀ ਸੰਸਥਾ ਵੱਲੋਂ ਇਸ ਦੇ ਫਾਊਂਡਰ ਚੇਅਰਪਰਸਨ ਅਨਿਲ ਕੁਮਾਰ ਜੀ ਅਤੇ ਮੀਤ ਪ੍ਰਧਾਨ ਲਖਵਿੰਦਰ ਪਾਲ ਜੀ ਵੱਲੋਂ ਕੀਤਾ ਗਿਆ। ਸਾਰੇ ਪ੍ਰੋਗਰਾਮ ਦਾ ਇੱਕ ਹੋਰ ਮਹੱਤਵਪੂਰਨ ਮੁਕਾਮ ਇਸ ਸੰਸਥਾ ਦੇ ਮੁੱਢ ਸਨਮਾਨਯੋਗ ਮਾਨਯ੍ਵਰ ਜਸਪਾਲ ਰਾਏ ਭੱਟੀ ਜੀ ਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਦੇਣ ਦਾ ਦ੍ਰਿਸ਼ ਆਪਣੇ ਆਪ ਵਿੱਚ ਇੱਕ ਵੱਖਰਾ ਹੀ ਪਿਆਰਾ ਰੰਗ ਸਮੇਟੀ ਦਿਖਿਆ ਜਿਸ ਨਾਲ ਸੰਸਥਾ ਦੇ ਕਾਰਜਾਂ ਨੂੰ ਬੱਲ ਮਿਲਣਾ ਨਿਸ਼ਚਿਤ ਹੈ।
ਉਪਰੋਕਤ ਕਾਰਵਾਈ ਅਤੇ ਇਸ ਸ਼ਾਨਦਾਰ ਪ੍ਰਾਪਤੀ ਲਈ ਸਭ ਸਾਥੀਆਂ ਦਾ, ਖਾਸ ਤੌਰ ਉੱਤੇ ਅੰਬੇਡਕਰ ਸਟੂਡੈਂਟਸ ਅਸੋਸੀਏਸ਼ਨ, ਪੰਜਾਬ ਵਿਸ਼ਵਵਿਦਿਆਲਿਆ ਦੀ ਟੀਮ ਅਤੇ ਹੋਰ ਸਭਨਾਂ ਦਾ ਧੰਨਵਾਦ ਕਰਦਿਆਂ ਸੰਸਥਾ ਦੇ ਪ੍ਰਧਾਨ ਡਾਕਟਰ ਜਤਿੰਦਰ ਸਿੰਘ ਨੇ ਆਪਣੀ ਸੰਸਥਾ ਨੂੰ ਸਮਾਜਿਕ ਤੌਰ ਤੇ ਅੱਗੇ ਵਧਾਉਣ ਦੇ ਟੀਚੇ ਨੂੰ ਪੂਰਣ ਕਰਨ ਲਈ ਸਭ ਹਾਜਰ ਲੋਕਾਂ ਦਾ ਅਤੇ ਉਚੇਚੇ ਤੌਰ ਤੇ ਨੌਜਵਾਨਾਂ ਦਾ ਸਾਥ ਦੇਣ ਲਈ ਅੱਗੇ ਆਉਣ ਦੀ ਸੰਭਾਵਨਾ ਵੀ ਦਰਸਾਈ ਗਈ। ਉਨ੍ਹਾਂ ਨੇ ਸਭ ਹਾਜਰ ਅਤੇ ਉਨ੍ਹਾਂ ਪਰਿਵਾਰਾਂ ਦਾ ਅਨੇਕਾਂ ਧੰਨਵਾਦ ਕਰਦਿਆਂ ਸਮਾਪਤੀ ਕੀਤੀ।

Load More Related Articles
Load More By Nabaz-e-Punjab
Load More In General News

Check Also

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ ਪੰਜਾਬ ਸਰਕਾਰ ਤ…