ਪੱਤਰਕਾਰ ਰੋਹਿਤ ਗੁਪਤਾ ਨੂੰ ਸਦਮਾ, ਮਾਸੜ ਦਾ ਦੇਹਾਂਤ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 5 ਮਾਰਚ:
ਪੱਤਰਕਾਰ ਰੋਹਿਤ ਗੁਪਤਾ ਨੂੰ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਮਾਸੜ ਸ਼੍ਰੀ ਸੁਭਾਸ਼ ਚੰਦ ਦਾ ਦੇਹਾਂਤ ਹੋ ਗਿਆ। ਸ਼੍ਰੀ ਸੁਭਾਸ਼ ਚੰਦ ਦਾ ਜਨਮ 12 ਅਕਤੂਬਰ 1963 ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸ਼ਹਿਰ ਕੁਰਾਲੀ ਵਿਖੇ ਪਿਤਾ ਫਕੀਰ ਚੰਦ ਦੇ ਘਰ ਮਾਤਾ ਲਾਜਵੰਤੀ ਦੀ ਕੁੱਖੋਂ ਹੋਇਆ। ਸਵ. ਸੁਭਾਸ਼ ਚੰਦ ਦਾ ਵਿਆਹ 13 ਅਪ੍ਰੈਲ 1976 ਨੂੰ ਸੱਸੀ ਕੁਮਾਰੀ ਨਾਲ ਖਿਜ਼ਰਾਬਾਦ ਵਿਖੇ ਹੋਇਆ ਸੀ ਤੇ ਉਨ੍ਹਾਂ ਆਪਣੀ ਸਾਰੀ ਜ਼ਿੰਦਗੀ ਵਿਚ ਗਰੀਬਾਂ ਦੀ ਸੇਵਾ ਕੀਤੀ ਤੇ ਉਹ ਸਹਿਜ ਸੁਭਾਅ ਦੇ ਮਾਲਕ ਸਨ। ਉਹ ਪਿਛਲੇ ਦਸ ਸਾਲਾਂ ਤੋਂ ਬ੍ਰਿਟਿਸ਼ ਸਕੂਲ ਅਕਾਲਗੜ੍ਹ ਵਿਖੇ ਬਤੌਰ ਚੇਅਰਮੈਨ ਸੇਵਾਵਾਂ ਨਿਭਾਅ ਰਹੇ ਸਨ ਤੇ ਪਿਛਲੇ ਦਿਨੀ ਅਚਾਨਕ ਇਸ ਸੰਸਾਰ ਨੂੰ ਅਲਵਿਦਾ ਆਖ ਗਏ। ਉਹ ਆਪਣੇ ਪਿੱਛੇ ਪਤਨੀ ਸ਼ਸ਼ੀ ਕੁਮਾਰੀ, ਦੋ ਪੁੱਤਰ ਵਿਨੋਦ ਕੁਮਾਰ ਤੇ ਸੁਭਮ ਬਾਂਸਲ ਸਮੇਤ ਹਸਦੇ ਖੇਡਦੇ ਪਰਿਵਾਰ ਨੂੰ ਵਿਲਕਦਾ ਛੱਡ ਗਏ। ਉਨ੍ਹਾਂ ਨਮਿਤ ਅੰਤਿਮ ਅਰਦਾਸ ਲਈ ਰੱਖੇ ਸ਼੍ਰੀ ਗਰੁੜ ਪੁਰਾਣ ਦੇ ਪਾਠ ਦੇ ਭੋਗ 6 ਮਾਰਚ ਨੂੰ ਪਿੰਡ ਫ਼ਤਿਹਪੁਰ ਵਿਖੇ ਪਾਏ ਜਾਣਗੇ ਉਪਰੰਤ ਸ਼ਰਧਾਂਜਲੀ ਸਮਾਰੋਹ ਹੋਵੇਗਾ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਪੁਲੀਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ’ਤੇ ਚਰਚਾ

ਪੰਜਾਬ ਪੁਲੀਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ’ਤੇ ਚਰਚਾ ਨਬਜ਼-ਏ-ਪੰਜਾਬ,…