ਪੱਤਰਕਾਰ ਸਿੰਮੀ ਮਰਵਾਹਾ ਸਨਮਾਨ ਲਈ ਅਰਜ਼ੀਆਂ ਮੰਗੀਆਂ

ਸਨਮਾਨ ਹਾਸਲ ਕਰਨ ਲਈ 25 ਮਾਰਚ ਤੱਕ ਭੇਜੀਆਂ ਜਾ ਸਕਦੀਆਂ ਹਨ ਅਰਜ਼ੀਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਮਾਰਚ:
ਸਿੰਮੀ ਮਰਵਾਹਾ ਮੈਮੋਰੀਅਲ ਚੈਰੀਟੇਬਲ ਟਰੱਸਟ ਵੱਲੋਂ 19ਵਾਂ ਨੌਜਵਾਨ ਪੱਤਰਕਾਰ ਸਨਮਾਨ ਦਿਵਸ 3 ਅਪਰੈਲ 2022 ਦਿਨ ਐਤਵਾਰ ਨੂੰ ਚੰਡੀਗੜ੍ਹ ਪ੍ਰੈਸ ਕਲੱਬ ਸੈਕਟਰ-27-ਬੀ ਵਿਖੇ ਕਰਵਾਇਆ ਜਾ ਰਿਹਾ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਟਰੱਸਟ ਦੀ ਪ੍ਰਬੰਧਕ ਰਜਿੰਦਰ ਰੋਜ਼ੀ (ਕਵਿੱਤਰੀ) ਨੇ ਦੱਸਿਆ ਕਿ ਪ੍ਰਿੰਟ, ਇਲੈਕਟ੍ਰਾਨਿਕ, ਵੈਬ ਮੀਡੀਆ, ਫੋਟੋਗਰਾਫ਼ੀ ਦੇ ਖੇਤਰ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਮਾਸ ਕਾਮ ਕੋਰਸਪੋਨਡਸ ਟਾਪਰ ਨੂੰ ਸ਼ੁੱਧ ਚਾਂਦੀ ਦੇ ਸਨਮਾਨ-ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਲਈ ਟਰੱਸਟ ਵੱਲੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਜੋ ਕਿ 25 ਮਾਰਚ 2022 ਤੱਕ ਟਰੱਸਟ ਦੇ ਈ ਮੇਲ smctindia5gmail.com ਉੱਤੇ ਭੇਜੀਆਂ ਜਾ ਸਕਦੀਆਂ ਹਨ। ਉਹ ਪੱਤਰਕਾਰ ਜਿਨ੍ਹਾਂ ਵੱਲੋ ਸਾਲ 2021 ਵਿੱਚ ਅਜਿਹਾ ਵਿਲੱਖਣ ਕੰਮ ਆਪਣੀ ਕਲਮ ਰਾਹੀਂ ਕੀਤਾ ਗਿਆ ਹੋਵੇ, ਜਿਸ ਦਾ ਸਮਾਜ, ਪ੍ਰਸ਼ਾਸ਼ਨ ਤੇ ਸਰਕਾਰ ਉੱਤੇ ਅਸਰ ਹੋਇਆ ਹੋਵੇ, ਇਸ ਸਨਮਾਨ ਲਈ ਅਰਜ਼ੀ ਭੇਜ ਸਕਦੇ ਹਨ।
ਜ਼ਿਕਰਯੋਗ ਹੈ ਕਿ ਸਿੰਮੀ ਮਰਵਾਹਾ ਪੱਤਰਕਾਰ ਸਨ। ਜਿਨ੍ਹਾਂ ਦਾ 18 ਸਾਲ ਪਹਿਲਾਂ 22 ਮਾਰਚ 2003 ਨੂੰ 24 ਸਾਲ ਦੀ ਉਮਰ ਵਿੱਚ ਚੰਡੀਗੜ੍ਹ ਵਿਖੇ ਸੜਕ ਦੁਰਘਟਨਾ ਦੌਰਾਨ ਦੇਹਾਂਤ ਹੋ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਚਾਹੁਣ ਵਾਲਿਆ ਵੱਲੋਂ ਉਨ੍ਹਾਂ ਦੀ ਯਾਦ ਵਿੱਚ ਟਰੱਸਟ ਦੀ ਸਥਾਪਨਾ ਕਰਕੇ ਨੌਜਵਾਨ ਪੱਤਰਕਾਰਾਂ ਨੂੰ ਇਹ ਸਨਮਾਨ ਦੇਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ। 3 ਅਪਰੈਲ ਨੂੰ ਸਿੰਮੀ ਮਰਵਾਹਾ ਦੇ ਜਨਮ ਦਿਨ ’ਤੇ ਹਰ ਸਾਲ ਇਹ ਸਨਮਾਨ ਸਮਾਰੋਹ ਆਯੋਜਿਤ ਕੀਤਾ ਜਾਂਦਾ ਹੈ। ਹੁਣ ਤੱਕ ਟਰੱਸਟ 60 ਤੋਂ ਵੱਧ ਪੱਤਰਕਾਰਾਂ ਦਾ ਸਨਮਾਨ ਕਰ ਚੁੱਕਾ ਹੈ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …