Share on Facebook Share on Twitter Share on Google+ Share on Pinterest Share on Linkedin ਕਰਵਾ ਚੌਥ ਮੌਕੇ ਲੱਗੀਆਂ ਸ਼ਹਿਰ ਦੇ ਬਾਜ਼ਾਰਾਂ ਵਿੱਚ ਰੌਣਕਾਂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਕਤੂਬਰ: ਸਮੁੱਚੇ ਭਾਰਤ ਦੇਸ਼ ਵਿੱਚ ਭਲਕੇ 8 ਅਕਤੂਬਰ ਨੂੰ ਮਨਾਏ ਜਾਣ ਵਾਲੇ ਕਰਵਾ ਚੌਥ ਦੇ ਵਰਤ ਦੇ ਤਿਉਹਾਰ ਮੌਕੇ ਮੁਹਾਲੀ ਅਤੇ ਹੋਰਨਾਂ ਸ਼ਹਿਰਾਂ ਵਿੱਚ ਕਾਫੀ ਰੌਣਕਾਂ ਲੱਗੀਆਂ ਹੋਈਆਂ ਹਨ। ਮੁਹਾਲੀ ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾਂ ਵਿੱਚ ਕਾਫ਼ੀ ਚਹਿਲ ਪਹਿਲ ਨਜ਼ਰ ਆਈ। ਅੌਰਤਾਂ ਕਾਫੀ ਉਤਸ਼ਾਹ ਨਾਲ ਆਪਣੇ ਹੱਥਾਂ ਉਪਰ ਮਹਿੰਦੀ ਲਗਾ ਰਹੀਆਂ ਹਨ ਅਤੇ ਦਿਲ ਖੋਲ੍ਹ ਕੇ ਖਰੀਦਦਾਰੀ ਕਰ ਰਹੀਆਂ ਸਨ। ਅਨੇਕਾਂ ਹੀ ਅੌਰਤਾਂ ਨੇ ਕਰਵਾ ਚੌਥ ਦੇ ਤਿਉਹਾਰ ਤੋਂ ਤਿੰਨ ਦਿਨ ਪਹਿਲਾਂ ਹੀ ਆਪਣੇ ਹੱਥਾਂ ਉਪਰ ਮਹਿੰਦੀ ਲਗਾ ਲਈ ਹੈ। ਇਸ ਦੇ ਨਾਲ ਹੀ ਅੱਜ ਵੀ ਵੱਡੀ ਗਿਣਤੀ ਅੌਰਤਾਂ ਆਪਣੇ ਹੱਥਾਂ ਉਪਰ ਮਹਿੰਦੀ ਲਗਵਾਉਂਦੀਆਂ ਦੇਖੀਆਂ ਗਈਆਂ ਹਨ। ਇੱਥੋਂ ਦੇ ਫੇਜ਼ 3ਬੀ2 ਦੀ ਮਾਰਕੀਟ ਵਿੱਚ ਖਰੀਦਦਾਰੀ ਕਰ ਰਹੀਆਂ ਅੌਰਤਾਂ ਗੁਰਮੀਤ ਕੌਰ ਅਤੇ ਬਲਜਿੰਦਰ ਕੌਰ ਨੇ ਦੱਸਿਆ ਕਿ ਕਰਵਾ ਚੌਥ ਨੂੰ ਲੈ ਕੇ ਅੌਰਤਾਂ ਵਿੱਚ ਇਸ ਤਿਉਹਾਰ ਸਬੰਧੀ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕਰਵਾ ਚੌਥ ਦੇ ਤਿਉਹਾਰ ਕਰਕੇ ਮਠਿਆਈ ਦੀਆਂ ਦੁਕਾਨਾਂ ਵੀ ਸਜਾਈਆਂ ਹੋਈਆਂ ਹਨ। ਇੰਝ ਹੀ ਗਿਫ਼ਟ ਵੇਚਣ ਵਾਲੀਆਂ ਦੁਕਾਨਾਂ ਉਪਰ ਵੀ ਰੌਣਕਾਂ ਲੱਗੀਆਂ ਹੋਈਆਂ ਸਨ। ਕਰਵਾ ਚੌਥ ਦੇ ਮੌਕੇ ਅੌਰਤਾਂ ਉਤਸ਼ਾਹ ਨਾਲ ਆਪਣੀਆਂ ਬਾਹਾਂ ਵਿੱਚ ਰੰਗ ਬਿਰੰਗੀਆਂ ਚੂੜੀਆਂ ਵੀ ਪਵਾਉਂਦੀਆਂ ਨਜ਼ਰ ਆਈਆਂ। ਇਸ ਤੋਂ ਇਲਾਵਾ ਵੱਖ ਵੱਖ ਮਾਰਕੀਟਾਂ ਦੇ ਬਰਾਂਡਿਆਂ ਅਤੇ ਬਾਹਰ ਪਾਰਕਿੰਗਾਂ ਵਿੱਚ ਕੁੱਝ ਵਿਅਕਤੀ ਮਹਿੰਗੀ ਲਗਾਉਣ ਦੇ ਸਟਾਲ ਲਗਾ ਕੇ ਬੈਠੇ ਹੋਏ ਸਨ ਅਤੇ ਇਨ੍ਹਾਂ ਦੁਕਾਨਾਂ ’ਤੇ ਵੀ ਅੌਰਤਾਂ ਅਤੇ ਸੱਜ ਵਿਆਹੀਆਂ ਕੁੜੀਆਂ ਦੀ ਕਾਫੀ ਰੌਣਕ ਦੇਖੀ ਗਈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ