ਜੇਪੀ ਸਿੰਘ ਮਾਰਕੀਟ ਐਸੋਸੀਏਸ਼ਨ ਫੇਜ਼-3ਬੀ2 ਦੇ ਮੁੜ ਪ੍ਰਧਾਨ ਬਣੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਮਾਰਚ:
ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ਼-3ਬੀ2 ਦੀ ਅੱਜ ਇੱਥੇ ਹੋਈ ਜਨਰਲ ਬਾਡੀ ਮੀਟਿੰਗ ਵਿੱਚ ਜਤਿੰਦਰਪਾਲ ਸਿੰਘ ਜੇਪੀ ਨੂੰ ਇੱਕ ਵਾਰ ਫਿਰ ਮਾਰਕੀਟ ਦਾ ਪ੍ਰਧਾਨ ਚੁਣ ਲਿਆ ਗਿਆ ਅਤੇ ਉਹਨਾਂ ਨੂੰ ਆਪਣੀ ਕਾਰਜਕਾਰਨੀ ਕਮੇਟੀ ਬਣਾਉਣ ਦੇ ਅਧਿਕਾਰ ਦੇ ਦਿੱਤੇ ਗਏ। ਮੀਟਿੰਗ ਦੌਰਾਨ ਪਹਿਲਾਂ ਜੇਪੀ ਸਿੰਘ ਨੇ ਪਿਛਲੇ ਸਮੇੱ ਦੌਰਾਨ ਮਾਰਕੀਟ ਦੀ ਭਲਾਈ ਲਈ ਕੀਤੇ ਗਏ ਕੰਮਾਂ ਦਾ ਵੇਰਵਾ ਦਿੰਦਿਆਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਮਾਰਕੀਟ ਦੇ ਦੁਕਾਨਦਾਰਾਂ ਵਲੋੱ ਕੀਤੀਆਂ ਜਾ ਰਹੀਆਂ ਸ਼ਿਕਾਇਤਾਂ ਅਤੇ ਮਾਰਕੀਟ ਦੇ ਲਗਾਤਾਰ ਖਰਾਬ ਹੁੰਦੇ ਮਾਹੌਲ ਨੂੰ ਮੁੱਖ ਰੱਖਦਿਆਂ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਮਾਰਕੀਟ ਵਿੱਚ ਲੱਗਦੀਆਂ ਰੇਹੜੀਆਂ ਫੜੀਆਂ ਹਟਾਉਣ ਅਤੇ ਮਾਰਕੀਟ ਵਿੱਚ ਆਵਾਰਾ ਗਰਦੀ ਕਰਨ ਵਾਲੇ ਗੁੰਡਾ ਅਨਸਰਾਂ ਤੇ ਕਾਬੂ ਕਰਨ ਲਈ ਨਗਰ ਨਿਗਮ ਅਤੇ ਮੁਹਾਲੀ ਪੁਲੀਸ ਦੇ ਸਹਿਯੋਗ ਨਾਲ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ ਜਿਸਦੇ ਹਾਂ ਪੱਖੀ ਨਤੀਜੇ ਆਏ ਹਨ। ਉਹਨਾਂ ਕਿਹਾ ਕਿ ਇਸ ਮੁਹਿੰਮ ਦੇ ਕਾਮਯਾਬ ਹੋਣ ਨਾਲ ਜਿੱਥੇ ਮਾਰਕੀਟ ਦਾ ਮਾਹੌਲ ਸੁਧਰਿਆ ਹੈ ਉੱਥੇ ਦੁਕਾਨਦਾਰਾਂ ਦਾ ਕੰਮ ਵੀ ਪਹਿਲਾਂ ਨਾਲੋੱ ਬਿਹਤਰ ਹੋਇਆ ਹੈ ਪ੍ਰੰਤੂ ਇਸ ਦੌਰਾਨ ਕੁੱਝ ਅਜਿਹੇ ਵਿਅਕਤੀ ਉਹਨਾਂ ਦੇ ਖ਼ਿਲਾਫ਼ ਹੋ ਗਏ ਹਨ ਜਿਹਨਾਂ ਵਲੋੱ ਮਾਰਕੀਟ ਵਿੱਚ ਲੱਗਦੀਆਂ ਰੇਹੜੀਆਂ ਫੜੀਆਂ ਵਾਲਿਆਂ ਨੂੰ ਸ਼ੈਲਟਰ ਦਿੱਤਾ ਜਾਂਦਾ ਸੀ ਜਾਂ ਇਹ ਰੇਹੜੀਆਂ ਲਗਵਾਈਆਂ ਜਾਂਦੀਆਂ ਸੀ। ਸਹਾਰਾ ਦਿੱਤਾ ਜਾਂਦਾ ਸੀ।
ਇਸ ਮੌਕੇ ਸ੍ਰ ਜੇ ਪੀ ਸਿੰਘ ਨੇ ਕਿਹਾ ਕਿ ਉਹ ਮਾਰਕੀਟ ਦੀ ਪ੍ਰਧਾਨਗੀ ਦਾ ਅਹੁਦਾ ਤਿਆਗਦੇ ਹਨ ਅਤੇ ਮੈਂਬਰਾਂ ਵਲੋੱ ਕਿਸੇ ਹੋਰ ਨੂੰ ਪ੍ਰਧਾਨ ਚੁਣ ਲਿਆ ਜਾਵੇ। ਇਸਤੇ ਮੀਟਿੰਗ ਵਿੱਚ ਰੌਲਾ ਪੈ ਗਿਆ ਅਤੇ ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨੇ ਕਿਹਾ ਕਿ ਉਹ ਜੇਪੀ ਸਿੰਘ ਦੀ ਅਗਵਾਈ ਵਿੱਚ ਕੀਤੇ ਗਏ ਕੰਮਾਂ ਤੋੱ ਪੂਰੀ ਤਰ੍ਹਾਂ ਸੰਤੁਸ਼ਟ ਹਨ ਅਤੇ ਕਿਸੇ ਹੋਰ ਨੂੰ ਪ੍ਰਧਾਨ ਨਹੀਂ ਬਣਾਇਆ ਜਾ ਸਕਦਾ। ਇਸ ਮੌਕੇ ਜੇਪੀ ਸਿੰਘ ਨੂੰ ਸਰਬਸੰਮਤੀ ਨਾਲ ਮੁੜ ਪ੍ਰਧਾਨ ਚੁਣ ਲਿਆ ਗਿਆ ਅਤੇ ਉਹਨਾਂ ਨੂੰ ਮਾਰਕੀਟ ਦੀ ਭਲਾਈ ਲਈ ਕੰਮ ਜਾਰੀ ਰੱਖਣ ਲਈ ਸਮਰਥਨ ਦਿੱਤਾ ਗਿਆ।
ਇਸ ਮੌਕੇ ਅਮਰੀਕ ਸਿੰਘ ਸਾਜਨ, ਆਤਮਾ ਰਾਮ ਅਗਰਵਾਲ, ਜਤਿੰਦਰ ਸਿੰਘ, ਸੁਰਿੰਦਰ ਸਿੰਘ, ਜਗਦੀਸ਼ ਮਲਹੋਤਰਾ, ਅਸ਼ੋਕ ਕੁਮਾਰ, ਵਰੁਣ ਕੁਮਾਰ, ਗੁਰਪ੍ਰੀਤ ਸਿੰਘ, ਵਰਿੰਦਰ ਸਿੰਘ, ਨਰਿੰਦਰ ਸਿੰਗਲਾ, ਦਵਿੰਦਰ ਸਿੰਘ ਸੰਨ੍ਹੀ, ਜਤਿੰਦਰ ਸਿੰਘ ਢੀਂਗਰਾ, ਦਿਨੇਸ਼ ਸਿੰਗਲਾ, ਨਵਦੀਪ ਬੰਸਲ, ਡਿੰਪਲ, ਜਸਬੀਰ ਸਿੰਘ, ਚਿਰਾਗ ਓਬਰਾਏ, ਸ੍ਰੀਮਤੀ ਮਨੀਸ਼ਾ ਕੁਮਾਰੀ, ਸ੍ਰੀਮਤੀ ਆਸ਼ਾ ਗੋਸਵਾਮੀ, ਵਿਜੈ ਕੁਮਾਰ, ਸਤਿੰਦਰ ਸਿੰਘ, ਮੋਹਨ ਕੁਮਾਰ, ਇਕਰਮ ਸਿੱਧੂ, ਦਪਿੰਦਰ ਸਿੰਘ ਭਾਈਆ, ਰਾਜੀਵ ਮੱਕੜ, ਸੁਰਿੰਦਰ ਮਿੱਤਲ, ਨਰੇਸ਼ ਕੁਮਾਰ, ਰਵੀ ਗੁਪਤਾ, ਨਵਜੀਤ ਢਿੱਲੋਂ, ਹਰੀਸ਼ ਕੁਮਾਰ ਅਤੇ ਹੋਰ ਦੁਕਾਨਦਾਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਪੁਲੀਸ ਵੱਲੋਂ ਖਣਨ ਵਿਭਾਗ ਦੀ ਜਾਅਲੀ ਵੈੱਬਸਾਈਟ ਦਾ ਮਾਸਟਰਮਾਈਂਡ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਖਣਨ ਵਿਭਾਗ ਦੀ ਜਾਅਲੀ ਵੈੱਬਸਾਈਟ ਦਾ ਮਾਸਟਰਮਾਈਂਡ ਗ੍ਰਿਫ਼ਤਾਰ ਜਾਅਲੀ ਖਣਨ ਰਸੀਦਾਂ ਤਿਆਰ…