Nabaz-e-punjab.com

ਫੇਜ਼-3ਬੀ2 ਮਾਰਕੀਟ ਵਿੱਚ ਨਾਜਾਇਜ਼ ਲੱਗਦੀਆਂ ਰੇਹੜੀਆਂ ਫੜੀਆਂ ਨੂੰ ਤੁਰੰਤ ਹਟਾਇਆ ਜਾਵੇ: ਜੇਪੀ ਸਿੰਘ

ਮਾਰਕੀਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਸ਼ਰਾਬ ਪਿਲਾਉਣ ਵਾਲੇ ਰੇਹੜੀਆਂ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਫਰਵਰੀ:
ਮਾਰਕੀਟ ਐਸੋਸੀਏਸ਼ਨ ਫੇਜ਼-3ਬੀ2 ਦੀ ਮੀਟਿੰਗ ਮਾਰਕੀਟ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਜੇਪੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਮਾਰਕੀਟ ਵਿੱਚ ਆ ਰਹੀਆਂ ਰੋਜ਼ਾਨਾ ਦੀਆਂ ਪ੍ਰੇਸ਼ਾਨੀਆਂ ਬਾਰੇ ਵਿਚਾਰ ਚਰਚਾ ਹੋਈ। ਇਸ ਮੌਕੇ ਮਾਰਕੀਟ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਜੇਪੀ ਨੇ ਕਿਹਾ ਕਿ ਮਾਰਕੀਟ ਵਿੱਚ ਹਰ ਪਾਸੇ ਨਜਾਇਜ ਲੱਗਦੀਆਂ ਰੇਹੜੀਆਂ ਫੜੀਆਂ ਦੀ ਭਰਮਾਰ ਹੋ ਗਈ ਹੈ, ਜਿਸ ਕਾਰਨ ਮਾਰਕੀਟ ਦੇ ਦੁਕਾਨਦਾਰਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਰਕੀਟ ਦੀ ਦੁਕਾਨਾਂ ਦੇ ਸਾਹਮਣੇ ਲੱਗੀ ਹੋਈ ਰੇਲਿੰਗ ਦੇ ਨਾਲ ਨਾਲ ਬਾਹਰੋਂ ਆ ਕੇ ਕਿੰਨੇ ਹੀ ਲੋਕ ਸ਼ਾਮ ਵੇਲੇ ਆਪਣੀਆਂ ਫੜ੍ਹੀਆਂ ਲਗਾ ਕੇ ਬੈਠ ਜਾਂਦੇ ਹਨ, ਇਨ੍ਹਾਂ ਰੇਹੜੀਆਂ ਫੜੀਆਂ ਉਪਰ ਸਮਾਨ ਸਸਤੇ ਰੇਟ ਉਪਰ ਵੇਚਿਆ ਜਾਂਦਾ ਹੈ, ਕਿਉੱਕਿ ਇਹ ਸਮਾਨ ਗੈਰਮਿਆਰੀ ਹੁੰਦਾ ਹੈ। ਆਮ ਲੋਕ ਸਸਤੇ ਦੇ ਚੱਕਰ ਵਿੱਚ ਇਹਨਾਂ ਰੇਹੜੀਆਂ ਫੜੀਆਂ ਵਾਲਿਆਂ ਦੇ ਗਾਹਕ ਬਣ ਜਾਂਦੇ ਹਨ ਜਿਸ ਕਰਕੇ ਵਧੀਆ ਕੁਆਲਿਟੀ ਦਾ ਸਮਾਨ ਵੇਚਣ ਵਾਲੇ ਦੁਕਾਨਦਾਰਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ।
ਇਸ ਮੌਕੇ ਕਿਹਾ ਕਿ ਇਹ ਰੇਹੜੀਆਂ ਫੜੀਆਂ ਵਾਲੇ ਕੋਈ ਟੈਕਸ ਵੀ ਨਹੀਂ ਦਿੰਦੇ ਜਦੋਂਕਿ ਦੁਕਾਨਦਾਰਾਂ ਨੂੰ ਪ੍ਰਾਪਰਟੀ ਟੈਕਸ, ਜੀਐਸਟੀ ਸਮੇਤ ਹੋਰ ਕਈ ਤਰ੍ਹਾਂ ਦੇ ਟੈਕਸ ਦੇਣੇ ਪੈਂਦੇ ਹਨ। ਇਹਨਾਂ ਰੇਹੜੀਆਂ ਫੜੀਆਂ ਵਾਲਿਆਂ ਕੋਲ ਹਰ ਸਮੇਂ ਨਸ਼ੇੜੀ ਕਿਸਮ ਦੇ ਵਿਅਕਤੀ ਝੁਰਮਟ ਪਾਈ ਰੱਖਦੇ ਹਨ ਜਿਸ ਕਰਕੇ ਇਸ ਮਾਰਕੀਟ ਦੀ ਅਮਨ ਕਾਨੂੰਨ ਦੀ ਸਥਿਤੀ ਪ੍ਰਭਾਵਿਤ ਹੋ ਰਹੀ ਹੈ।
ਸ੍ਰੀ ਜੇਪੀ ਸਿੰਘ ਨੇ ਕਿਹਾ ਕਿ ਇਨ੍ਹਾਂ ਰੇਹੜੀਆਂ ਵਾਲਿਆਂ ਵਲੋੱ ਸਟੀਲ ਦੇ ਗਿਲਾਸਾਂ ਵਿੱਚ ਪਾਣੀ ਪਿਲਾਉਣ ਦੇ ਬਹਾਨੇ ਖਾਸ ਗਾਹਕਾਂ ਨੂੰ ਸ਼ਰਾਬ ਪਿਲਾਈ ਜਾਂਦੀ ਹੈ, ਜਿਸ ਕਾਰਨ ਮਾਰਕੀਟ ਦਾ ਮਾਹੌਲ ਖਰਾਬ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਾਮ ਵੇਲੇ ਵੱਡੀ ਗਿਣਤੀ ਵਿੱਚ ਵਿਹਲੜ ਅਤੇ ਨਸ਼ੇੜੀ ਕਿਸਮ ਦੇ ਲੋਕ ਮਾਰਕੀਟ ਵਿੱਚ ਇਕੱਠੇ ਹੁੰਦੇ ਹਨ ਅਤੇ ਹੁੜਦੰਗ ਵੀ ਮਚਾਉੱਦੇ ਹਨ। ਜੇ ਕੋਈ ਦੁਕਾਨਦਾਰ ਇਨ੍ਹਾਂ ਨੂੰ ਮਨ੍ਹਾ ਕਰੇ ਤਾਂ ਉਹਨੂੰ ਲੜਨ ਨੂੰ ਪੈਂਦੇ ਹਨ ਪਹਿਲਾਂ ਵੀ ਪਿਛਲੇ ਸਮੇੱ ਵਿੱਚ ਕਈ ਵਾਰ ਇੱਥੇ ਲੜਾਈ ਝਗੜੇ ਹੋ ਚੁੱਕੇ ਹਨ। ਕਈ ਮੌਕਿਆਂ ਤੇ ਜਦੋਂ ਇਨ੍ਹਾਂ ਹੁੱਲੜਬਾਜਾਂ ਨੂੰ ਪੀਸੀਆਰ ਦੇ ਕਰਮਚਾਰੀ ਰੋਕਦੇ ਹਨ ਤਾਂ ਇਹ ਆਪਣੀ ਉੱਚੀ ਪਹੁੰਚ ਦੀ ਧੌਂਸ ਦਿੰਦੇ ਹਨ ਅਤੇ ਪੀਸੀਆਰ ਵਾਲੇ ਵੀ ਮਜਬੂਰ ਜਿਹੇ ਦਿਖਦੇ ਹਨ।
ਇਸ ਮੌਕੇ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਮਾਰਕੀਟ ਵਿੱਚ ਲੱਗੀਆਂ ਹੋਈਆਂ ਰੇਹੜੀਆਂ ਫੜੀਆਂ ਤੁਰੰਤ ਹਟਾਈਆਂ ਜਾਣ ਅਤੇ ਸ਼ਰਾਬ ਪਿਲਾਉਣ ਵਾਲੇ ਰੇਹੜੀਆਂ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਕਿ ਮਾਰਕੀਟ ਦਾ ਮਾਹੌਲ ਖਰਾਬ ਨਾ ਹੋਵੇ ਅਤੇ ਦੁਕਾਨਦਾਰਾਂ ਦਾ ਕੰਮ ਪ੍ਰਭਾਵਿਤ ਨਾ ਹੋਵੇ।

Load More Related Articles
Load More By Nabaz-e-Punjab
Load More In General News

Check Also

ਅਧਿਆਪਕਾਂ ਨੇ ਸਿੱਖਿਆ ਭਵਨ ਦੇ ਬਾਹਰ ਹਰਜੋਤ ਬੈਂਸ ਦਾ ਪੁਤਲਾ ਸਾੜਿਆ, ਨਾਅਰੇਬਾਜ਼ੀ

ਅਧਿਆਪਕਾਂ ਨੇ ਸਿੱਖਿਆ ਭਵਨ ਦੇ ਬਾਹਰ ਹਰਜੋਤ ਬੈਂਸ ਦਾ ਪੁਤਲਾ ਸਾੜਿਆ, ਨਾਅਰੇਬਾਜ਼ੀ 8 ਮਾਰਚ ਨੂੰ ਸਿੱਖਿਆ ਮੰਤਰ…