ਸਵੈ ਰੱਖਿਆ ਪ੍ਰੋਗਰਾਮ ਤਹਿਤ ਲੜਕੀਆਂ ਨੂੰ ਦਿੱਤੀ ਜੂਡੋ ਕਰਾਟੇ ਦੀ ਸਿਖਲਾਈ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 2 ਮਾਰਚ
ਨੇੜਲੇ ਪਿੰਡ ਬੂਥਗੜ੍ਹ ਦੇ ਸਰਕਾਰੀ ਹਾਈ ਸਕੂਲ ਵਿਖੇ ਸਕੂਲੀ ਲੜਕੀਆਂ ਲਈ ਚਲਾਏ ਜਾ ਰਹੇ ‘ਸਵੈ ਰੱਖਿਆ’ ਪ੍ਰੋਗਰਾਮ ਤਹਿਤ 45 ਦਿਨ ਦੀ ਕਰਾਟਿਆਂ ਦੀ ਟਰੇਨਿੰਗ ਕਰਵਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਧਿਆਪਕ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਲੜਕੀਆਂ ਨੂੰ ਸਵੈ ਰੱਖਿਆ ਤਹਿਤ 45 ਦਿਨ ਦੀ ਕਰਾਟੇ ਟਰੇਨਿੰਗ ਦੇਣ ਉਪਰੰਤ ਲੜਕੀਆਂ ਵਿਚ ਕਰਾਟੇ ਚੈਂਪੀਅਨਸ਼ਿਪ ਕਰਵਾਈ ਗਈ ਜਿਸ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਚੈਂਪੀਅਨਸ਼ਿਪ ਦੌਰਾਨ ਹਰਮਨਜੀਤ ਕੌਰ ਨੇ ਪਹਿਲਾ, ਅਮਨਦੀਪ ਕੌਰ ਨੇ ਦੂਸਰਾ ਤੇ ਰਿਤੂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸਕੂਲ ਦੇ ਮੁਖ ਅਧਿਆਪਕ ਗੁਰਬਿੰਦਰਪਾਲ ਸਿੰਘ ਨੇ ਜੇਤੂ ਵਿਦਿਆਰਥਣਾਂ ਨੂੰ ਤਗਮੇ ਅਤੇ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ। ਇਸ ਦੌਰਾਨ ਕਰਾਟੇ ਕੋਚ ਮੈਡਮ ਰਮਨਦੀਪ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਰਣਜੀਤ ਸਿੰਘ, ਕੁਲਜਿੰਦਰ ਸਿੰਘ, ਦਿਲਾਵਰ ਸਿੰਘ, ਕੁਲਵੰਤ ਸਿੰਘ, ਵਿਸ਼ਾਲ ਕੁਮਾਰ, ਸਰੋਜ ਬਾਲਾ, ਸਰੀਨਾ ਰਾਏ, ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ।

Load More Related Articles

Check Also

ਲੁੱਟਾਂ-ਖੋਹਾਂ ਦਾ ਮਾਮਲਾ: ਨਾਜਾਇਜ਼ ਅਸਲੇ ਸਣੇ ਗਰੋਹ ਦੇ ਮੁਖੀ ਸਣੇ ਚਾਰ ਮੈਂਬਰ ਗ੍ਰਿਫ਼ਤਾਰ

ਲੁੱਟਾਂ-ਖੋਹਾਂ ਦਾ ਮਾਮਲਾ: ਨਾਜਾਇਜ਼ ਅਸਲੇ ਸਣੇ ਗਰੋਹ ਦੇ ਮੁਖੀ ਸਣੇ ਚਾਰ ਮੈਂਬਰ ਗ੍ਰਿਫ਼ਤਾਰ ਮੁਲਜ਼ਮ ਯੂਪੀ ਤੋਂ …