
ਕਬੱਡੀ ਕੱਪ: ਮੇਜ਼ਬਾਨ ਗੁੰਨੋਮਾਜਰਾ ਨੇ ਜਿੱਤਿਆ ਕਬੱਡੀ ਕੱਪ ਟੂਰਨਾਮੈਂਟ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 24 ਅਪਰੈਲ:
ਨੇੜਲੇ ਪਿੰਡ ਗੁੰਨੋਮਾਜਰਾ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਕਬੱਡੀ ਕੱਪ ਕਰਵਾਇਆ ਗਿਆ ਜਿਸ ਵਿੱਚ ਮੇਜਬਾਨ ਗੁੰਨੋਮਾਜਰਾ ਦੀ ਟੀਮ ਨੇ ਜਿੱਤ ਹਾਸਲ ਕਰਦਿਆਂ ਅੰਧਹੇੜੀ ਨੂੰ ਹਰਾ ਕੇ ਕੱਪ ਤੇ ਨਗਦ ਰਾਸ਼ੀ ਤੇ ਕਬਜ਼ਾ ਕੀਤਾ। ਇਸ ਮੌਕੇ ਮੁਖ ਮਹਿਮਾਨ ਵੱਜੋਂ ਹਾਜ਼ਰੀ ਭਰਦਿਆਂ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਜਨਰਲ ਸਕੱਤਰ ਜੱਟ ਮਹਾਂ ਸਭਾ ਪੰਜਾਬ ਨੇ ਪ੍ਰਬੰਧਕਾਂ ਦੇ ਉਪਰਾਲੇ ਦੀ ਸਲਾਘਾ ਕੀਤੀ। ਇਸ ਦੌਰਾਨ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਜ਼ੈਲਦਾਰ ਚੈੜੀਆਂ ਨੇ ਕਿਹਾ ਕਿ ਆਪਣੇ ਮਾਪਿਆਂ ਅਤੇ ਸੂਬੇ ਦਾ ਨਾਮ ਰੌਸ਼ਨ ਕਰ ਲਈ ਹੋਰ ਵਧੀਆ ਖੇਡ ਦਾ ਪ੍ਰਦਰਸ਼ਨ ਕਰੋ ਅਤੇ ਨਾਲ ਹੀ ਹੋਰ ਨੌਜੁਆਨਾਂ ਨੂੰ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕਰੋ ਤਾਂ ਜੋ ਸੂਬੇ ਦੀ ਜੁਆਨੀ ਨੂੰ ‘ਨਸ਼ਾ ਮੁਕਤ’ ਕਰਕੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੁਪਨੇ ਨੂੰ ਨਸ਼ਾ ਮੁਕਤ ਪੰਜਾਬ ਨੂੰ ਸ਼ਾਕਰ ਕੀਤਾ ਜਾ ਸਕੇ।
ਇਸ ਕਬੱਡੀ ਕੱਪ ਵਿਚ ਇਲਾਕੇ ਦੀਆਂ ਨਾਮਵਰ 20 ਟੀਮਾਂ ਨੇ ਭਾਗ ਲਿਆ ਜਿਸ ਵਿਚ 80 ਕਿਲੋਵਰਗ ਦੇ ਮੁਕਾਬਲਿਆਂ ਵਿਚ ਮੇਜਬਾਨ ਗੁੰਨੋਮਾਜਰਾ ਨੇ ਅੰਧਹੇੜੀ ਨੂੰ ਹਰਾਕੇ ਕੱਪ ਜਿੱਤ ਲਿਆ। ਇਸ ਦੌਰਾਨ ਜ਼ੈਲਦਾਰ ਚੈੜੀਆਂ ਨੇ ਇਨਾਮਾਂ ਦੀ ਵੰਡ ਕਰਦਿਆਂ ਜੇਤੂ ਟੀਮਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਿੰਦਰ ਸਿੰਘ ਤੇ ਚੇਅਰਮੈਨ ਸਤਿੰਦਰ ਮਾਹਲ ਨੇ ਜ਼ੈਲਦਾਰ ਚੈੜੀਆਂ ਅਤੇ ਆਈਆਂ ਕਬੱਡੀ ਟੀਮਾਂ ਦਾ ਧੰਨਵਾਦ ਕੀਤਾ। ਇਸ ਮੌਕੇ ਬਲਵੀਰ ਸਿੰਘ, ਜਗਤਾਰ ਸਿੰਘ, ਲਾਲ ਸਿੰਘ, ਰਣਜੀਤ ਸਿੰਘ, ਬਿੱਲਾ ਚੈੜੀਆਂ, ਹਰਪਿੰਦਰ ਸਿੰਘ, ਸੋਹਣ ਸਿੰਘ, ਬਿੱਲਾ ਮਾਵੀ ਬੜੌਦੀ ਸਮੇਤ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਹਾਜ਼ਰ ਸਨ।