
ਕਬੱਡੀ ਪੰਜਾਬੀਆਂ ਨੂੰ ਗੁੜਤੀ ਵਿੱਚ ਮਿਲੀ ਹੈ, ਇਸ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕਰਨ ਦੀ ਲੋੜ: ਰਣਜੀਤ ਗਿੱਲ
ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 27 ਨਵੰਬਰ:
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਖਰੜ ਤੋਂ ਮੁੱਖ ਸੇਵਾਦਾਰ ਰਣਜੀਤ ਸਿੰਘ ਗਿੱਲ ਨੇ ਕਿਹਾ ਕਿ ਕੱਬਡੀ ਖੇਡ ਸਾਨੂੰ ਪੰਜਾਬੀਆਂ ਨੂੰ ਗੁੜਤੀ ਵਿੱਚ ਮਿਲੀ ਹੈ। ਆਪਣੀ ਇਸ ਖੇਡ ਨੂੰ ਵੱਧ ਤੋਂ ਵੱਧ ਪ੍ਰਫੂਲਿਤ ਕਰਨ ਅਤੇ ਵੱਧ ਤੋਂ ਵੱਧ ਨੌਜਵਾਨਾਂ ਦੀ ਇਸ ਅੰਦਰ ਦਿਲਸਪੀ ਪੈਦਾ ਕਰਨ ਦੇ ਲਈ ਸਾਨੂੰ ਸਮੇਂ ਸਮੇਂ ਉਤੇ ਖੇਡ ਮੇਲੇ ਆਯੋਜਿਤ ਕਰਦੇ ਰਹਿਣੇ ਚਾਹੀਦੇ ਹਨ। ਉਹ ਪਿੰਡ ਜੰਡਪੂਰ ਵਿਖੇ ਕਰਵਾਏ ਗਏ 2 ਦਿਨ੍ਹਾਂ ਕੱਬਡੀ ਟੂਰਨਾਂਮੈਂਟ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਉਪਰੰਤ ਖਿਡਾਰੀਆ ਅਤੇ ਦਰਸ਼ਕਾਂ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਵਾਲੇ ਪਾਸੇ ਪੇ੍ਰਰਿਤ ਕੀਤੇ ਜਾਣ ਦੀ ਲੋੜ ਹੈ ਤਾਂ ਜੋ ਸਾਡੇ ਨੌਜਵਾਨ ਸ਼ਰੀਰਿਕ ਪੱਖੋਂ ਪੂਰੀ ਤਰਾਂ ਤੰਦਰੂਸਤ ਰਹਿਣ ਦੇ ਨਾਲ ਨਾਲ ਨਸ਼ਿਆਂ ਤੋਂ ਦੂਰਾ ਰਹਿ ਸਕਣ। ਗਿੱਲ ਨੇ ਕਿਹਾ ਕਿ ਹੱਲਕੇ ਅੰਦਰ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਜੋ ਵੀ ਵੱਧ ਤੋਂ ਵੱਧ ਮਦਦ ਉਨ੍ਹਾਂ ਵੱਲੋਂ ਹੋਵੇਗੀ ਉਹ ਆਪਣੇ ਵਲੋਂ ਉਸਦੇ ਲਈ ਹਮੇਸ਼ਾ ਤਿਆਰ ਰਹਿਣਗੇ। ਇਸ ਮੌਕੇ ਉਨ੍ਹਾਂ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਦਿਆਂ, ਇਸ ਕੱਬਡੀ ਕੱਪ ਦੇ ਸ਼ਾਨਦਾਰ ਆਯੋਜਨ ਦੇ ਲਈ ਆਯੋਜਕਾਂ ਦੀ ਆਪਣੇ ਵਲੋਂ ਸ਼ਲਾਂਘਾ ਕੀਤੀ। ਆਯੋਜਕਾਂ ਵੱਲੋਂ ਇਸ ਮੌਕੇ ਰਣਜੀਤ ਸਿੰਘ ਗਿੱਲ ਹੋਰਾਂ ਦਾ ਵਿਸ਼ੇਸ ਤੌਰ ਉਤੇ ਸਨਮਾਨ ਵੀ ਕੀਤਾ ਗਿਆ। ਉਨ੍ਹਾਂ ਤੋਂ ਇਲਾਵਾ ਇਸ ਮੌਕੇ ਰਣਧੀਰ ਸਿੰਘ ਧੀਰਾ, ਹਰਮਨ ਪ੍ਰਿੰਸ, ਹਰਿੰਦਰ ਸਿੰਘ ਘੜੂੰਆਂ, ਜਗਜੀਤ ਸਿੰਘ ਗਿੱਲ ਆਦਿ ਹਾਜਰ ਸਨ।